ਚੰਡੀਗਡ਼੍ਹ,(ਪੰਜਾਬੀ ਰਾਈਟਰ)- ‘ਆਪ’ ਸਰਕਾਰ ਭਲਕੇ ਪਹਿਲੀ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸੱਦੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਭਰੋਸਗੀ ਮਤਾ ਲਿਆ ਸਕਦੀ ਹੈ। ਸੈਸ਼ਨ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਚੀਫ ਵ੍ਹਿਪ ਨੇ ਸਮੂਹ ‘ਆਪ’ ਵਿਧਾਇਕਾਂ ਨੂੰ ਲਿਖਤੀ ਵ੍ਹਿਪ ਜਾਰੀ ਕਰਦਿਆਂ ਸੈਸ਼ਨ ਦੌਰਾਨ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਹੈ। ਵ੍ਹਿਪ ਵਿੱਚ ਕਿਹਾ ਗਿਆ ਹੈ ਕਿ ਸਦਨ ’ਚ ਵੋਟਿੰਗ ਹੋਣ ਦੀ ਸੰਭਾਵਨਾ ਹੈ ਜਿਸ ਕਰ ਕੇ ‘ਆਪ’ ਵਿਧਾਇਕ ਸਦਨ ’ਚ ਪੂਰਾ ਸਮਾਂ ਹਾਜ਼ਰ ਰਹਿਣ ਅਤੇ ਬਹਿਸ ਤੇ ਵੋਟਿੰਗ ’ਚ ਹਿੱਸਾ ਲੈਣ।
ਵਿਸ਼ੇਸ਼ ਸੈਸ਼ਨ ਤੋਂ ਐਨ ਪਹਿਲਾਂ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਿੱਲੀ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ‘ਆਪ’ ਦੇ ਕੁਝ ਵਿਧਾਇਕਾਂ ਨੂੰ ਵੀ ਅੱਜ ਦਿੱਲੀ ਸੱਦਿਆ ਗਿਆ ਸੀ। ਪੰਜਾਬ ਸਰਕਾਰ ਨੇ ਹਾਲਾਂਕਿ ਅਧਿਕਾਰਤ ਤੌਰ ’ਤੇ ਇਹ ਸੈਸ਼ਨ ਮਜ਼ਦੂਰ ਵਰਗ ਦੇ ਸਨਮਾਨ ਵਜੋਂ ਸੱਦਣ ਦੀ ਗੱਲ ਕਹੀ ਹੈ।
ਚੇਤੇ ਰਹੇ ਕਿ ਰਾਜ ਸਭਾ ਵਿਚਲੇ ਸੱਤ ‘ਆਪ’ ਮੈਂਬਰ ਭਾਜਪਾ ’ਚ ਅਧਿਕਾਰਤ ਤੌਰ ’ਤੇ ਰਲੇਵਾਂ ਕਰ ਚੁੱਕੇ ਹਨ। ਸੰਸਦ ਮੈਂਬਰ ਰਾਘਵ ਚੱਢਾ 63 ‘ਆਪ’ ਵਿਧਾਇਕਾਂ ਦੇ ਸੰਪਰਕ ’ਚ ਹੋਣ ਦਾ ਦਾਅਵਾ ਵੱਖਰੇ ਤੌਰ ’ਤੇ ਕਰ ਰਹੇ ਹਨ। ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਜਲੰਧਰ ’ਚ ਕਰੀਬ ਇੱਕ ਹਜ਼ਾਰ ਨਿਗਰਾਨਾਂ ਤੇ ਸਾਰੇ ਵਿਧਾਇਕਾਂ ਨੂੰ ਬੁਲਾਇਆ ਸੀ। ਸੂਤਰਾਂ ਮੁਤਾਬਕ ਪਹਿਲੀ ਮਈ ਦਾ ਵਿਸ਼ੇਸ਼ ਸੈਸ਼ਨ ਵੀ ਪਾਰਟੀ ਵਿਧਾਇਕਾਂ ਨੂੰ ਇਕਜੁੱਟ ਰੱਖਣ ਦੀ ਕਵਾਇਦ ਹੈ।
ਲੰਘੇ ਦਿਨ ਜਲੰਧਰ ਦੇ ਪਾਰਟੀ ਪ੍ਰੋਗਰਾਮ ’ਚ ਕੁਝ ਵਿਧਾਇਕ ਗ਼ੈਰ-ਹਾਜ਼ਰ ਸਨ ਜਿਸ ਕਰ ਕੇ ਹੁਣ ਸਦਨ ’ਚ ਹਾਜ਼ਰੀ ਯਕੀਨੀ ਬਣਾਉਣ ਲਈ ਵ੍ਹਿਪ ਜਾਰੀ ਕੀਤਾ ਗਿਆ ਹੈ। ਭਲਕੇ ਸੈਸ਼ਨ 11 ਵਜੇ ਸ਼ੁਰੂ ਹੋਵੇਗਾ ਤੇ ‘ਆਪ’ ਵਿਧਾਇਕਾਂ ਨੂੰ ਇੱਕ ਘੰਟਾ ਪਹਿਲਾਂ ਪੁੱਜਣ ਦੀ ਹਦਾਇਤ ਦਿੱਤੀ ਗਈ ਹੈ। ਕਈ ਵਿਧਾਇਕਾਂ ਨੇ ਦੱਸਿਆ ਕਿ ਖ਼ੁਫ਼ੀਆ ਅਧਿਕਾਰੀ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੇ ਅਤੇ ਪਰਛਾਵਾਂ ਬਣ ਕੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲ ਰਹੇ ਹਨ।
ਵਿਸ਼ੇਸ਼ ਇਜਲਾਸ ’ਚ ਵੱਖ-ਵੱਖ ਮਜ਼ਦੂਰ ਯੂਨੀਅਨਾਂ ਦੇ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਨੂੰ ‘ਜੀ ਰਾਮ ਜੀ’ ਸਕੀਮ ’ਚ ਤਬਦੀਲ ਕੀਤੇ ਜਾਣ ਨੂੰ ਲੈ ਕੇ ਸੱਤਾਧਾਰੀ ਧਿਰ ਭਾਜਪਾ ਨੂੰ ਨਿਸ਼ਾਨੇ ’ਤੇ ਲਵੇਗੀ।
ਸਰਕਾਰ ਨੂੰ ਸੰਭਾਵੀ ਬੇਭਰੋਸਗੀ ਮਤੇ ਤੋਂ ਮਿਲੇਗੀ ਛੋਟ
ਭਲਕੇ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪਾਸ ਹੋਣ ਦੀ ਸੂਰਤ ’ਚ ਸੈਸ਼ਨ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰਨ ਤੱਕ ਕਿਸੇ ਵੀ ਸੰਭਾਵੀ ਬੇਭਰੋਸਗੀ ਮਤੇ ਤੋਂ ਛੋਟ ਮਿਲ ਜਾਵੇਗੀ ਕਿਉਂਕਿ ਪੰਜਾਬ ਵਿਧਾਨ ਸਭਾ ਵਿੱਚ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਦੇ ਨਿਯਮਾਂ ਅਨੁਸਾਰ ਸਦਨ ਵਿੱਚ ਇੱਕ ਵਾਰ ਪੇਸ਼ ਕੀਤਾ ਗਿਆ ਮਤਾ ਉਸ ਖ਼ਾਸ ਸੈਸ਼ਨ ਵਿੱਚ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਅਤੇ ਅਗਲਾ ਸੈਸ਼ਨ ਛੇ ਮਹੀਨਿਆਂ ਬਾਅਦ ਬੁਲਾਇਆ ਜਾਣਾ ਚਾਹੀਦਾ ਹੈ।
.jpg)
.jpg)
.jpg)

.jpg)



















.jpg)






























.jpg)


























.jpg)

.jpg)



















