ਅਨੁਰਾਧਾ ਲਾਹੌਲ-ਸਪਿਤੀ ’ਚ 52 ਸਾਲਾਂ ਮਗਰੋਂ ਜਿੱਤ ਦਰਜ ਕਰਨ ਵਾਲੀ ਪਹਿਲੀ ਮਹਿਲਾ
ਸ਼ਿਮਲਾ, - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੇ ਅੱਜ ਛੇ ਵਿੱਚੋਂ ਚਾਰ ਸੀਟਾਂ ਜਿੱਤ ਲਈਆਂ ਹਨ, ਜਦੋਂਕਿ ਦੋ ਸੀਟਾਂ ਭਾਜਪਾ ਦੀ ਝੋਲੀ ਪਈਆਂ ਹਨ। ਕਾਂਗਰਸ ਨੇ ਲਾਹੌਲ-ਸਪਿਤੀ, ਸੁਜਾਨਪੁਰ, ਗਗਰੇਟ ਕੁਟਲੈਹੜ ਵਿਧਾਨ ਸਭਾ ਸੀਟਾਂ ਜਿੱਤ ਲਈਆਂ ਹਨ, ਜਦੋਂਕਿ ਭਾਜਪਾ ਨੇ ਧਰਮਸ਼ਾਲਾ ਤੇ ਬੜਸਰ ਸੀਟਾਂ ’ਤੇ ਕਬਜ਼ਾ ਕਰ ਲਿਆ ਹੈ। ਲਾਹੌਲ-ਸਪਿਤੀ ਜ਼ਿਮਨੀ ਚੋਣ ਦੇ ਤਿਕੋਣੇ ਮੁਕਾਬਲੇ ਵਿੱਚ ਕਾਂਗਰਸ ਉਮੀਦਵਾਰ ਅਨੁਰਾਧਾ ਰਾਣਾ ਨੇ ਆਜ਼ਾਦ ਉਮੀਦਵਾਰ ਤੇ ਭਾਜਪਾ ਦੇ ਸਾਬਕਾ ਮੰਤਰੀ ਰਾਮ ਲਾਲ ਮਾਰਕੰਡਾ ਨੂੰ 1960 ਵੋਟਾਂ ਨਾਲ ਹਰਾਇਆ। ਅਨੁਰਾਧਾ ਪਹਿਲੀ ਔਰਤ ਹੈ ਜਿਸ ਨੇ 52 ਸਾਲਾਂ ਵਿੱਚ ਲਾਹੌਲ-ਸਪਿਤੀ ਸੀਟ ਜਿੱਤੀ ਹੈ। ਕਾਂਗਰਸ ਤੋਂ ਬਾਗ਼ੀ ਤੇ ਹੁਣ ਭਾਜਪਾ ਉਮੀਦਵਾਰ ਰਾਜਿੰਦਰ ਰਾਣਾ ਸੁਜਾਨਪੁਰ ਸੀਟ ਤੋਂ ਕੈਪਟਨ ਰਣਜੀਤ ਸਿੰਘ ਤੋਂ 2,440 ਵੋਟਾਂ ਨਾਲ ਹਾਰ ਗਏ। ਕਾਂਗਰਸ ਦੇ ਰਾਕੇਸ਼ ਕਾਲੀਆ ਨੇ ਗਗਰੇਟ ਤੋਂ ਭਾਜਪਾ ਉਮੀਦਵਾਰ ਚੈਤੰਨਿਆ ਸ਼ਰਮਾ ਨੂੰ 8,487 ਵੋਟਾਂ ਨਾਲ ਹਰਾਇਆ। ਉਧਰ, ਭਾਜਪਾ ਉਮੀਦਵਾਰਾਂ ਇੰਦਰਦੱਤ ਲਖਨਪਾਲ ਅਤੇ ਸੁਧੀਰ ਸ਼ਰਮਾ ਨੇ ਕ੍ਰਮਵਾਰ ਬੜਸਰ ਤੇ ਧਰਮਸ਼ਾਲਾ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਕੁਟਲੈਹੜ ਤੋਂ ਭਾਜਪਾ ਉਮੀਦਵਾਰ ਦਵਿੰਦਰ ਭੁੱਟੋ ਕਾਂਗਰਸ ਦੇ ਵਿਵੇਕ ਸ਼ਰਮਾ ਤੋਂ 5,356 ਵੋਟਾਂ ਨਾਲ ਹਾਰ ਗਿਆ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















