ਬਸਪਾ ਆਗੂ ਮਾਇਆਵਤੀ ਦੀ ਨਵਾਂ ਸ਼ਹਿਰ ਫੇਰੀ ਅੱਜ

ਬਸਪਾ ਆਗੂ ਮਾਇਆਵਤੀ ਦੀ ਨਵਾਂ ਸ਼ਹਿਰ ਫੇਰੀ ਅੱਜ

ਨਵਾਂ ਸ਼ਹਿਰ, - ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ 24 ਮਈ ਨੂੰ ਨਵਾਂ ਸ਼ਹਿਰ ’ਚ ਛੇਵੀਂ ਵਾਰ ਆ ਰਹੇ ਹਨ। ਇਸ ਤੋਂ ਪਹਿਲਾਂ ਉਹ 2014 ਤੇ 2019 ਦੀਆਂ ਲੋਕ ਸਭਾ ਅਤੇ 2012, 2016, 2022 ਦੀਆਂ ਵਿਧਾਨ ਸਭਾ ਚੋਣਾਂ ’ਚ ਨਵਾਂ ਸ਼ਹਿਰ ਵਿਚ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ। ਉਨ੍ਹਾਂ ਦੀ ਆਮਦ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ। ਆਨੰਦਪੁਰ ਸਾਹਿਬ ਤੋਂ ਉਮੀਦਵਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਹਲਕਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਸੂਬੇ ਦੇ ਪਾਰਟੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਹੈ ਜਿਸ ਕਾਰਨ ਇਹ ਰੈਲੀ ਪੰਜਾਬ ਦੀ ਸਿਆਸੀ ਫਿਜ਼ਾ ਬਦਲਣ ਦਾ ਪ੍ਰਤੀਕ ਵੀ ਸਾਬਤ ਕਰੇਗੀ।