ਪਟਿਆਲਾ,- ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਵੱਲੋਂ ਅੱਜ ਪੰਜਾਬ ਸਿਵਲ ਸਰਵਿਸਿਜ਼ (ਕਾਰਜਕਾਰੀ) ਦੀ ਲਈ ਗਈ ਲਿਖਤੀ ਪ੍ਰੀਖਿਆ ਲਈ ਇੱਥੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਅੱਜ ਪੀਸੀਐੱਸ ਲਈ ਰਜਿਸਟਰ-ਸੀ ਅਤੇ ਰਜਿਸਟਰ-ਏ-ਟੂ ਦੀ ਪ੍ਰੀਖਿਆ ਕਰਵਾਈ ਗਈ। ਇਸ ਦੌਰਾਨ ਉਮੀਦਵਾਰਾਂ ਦੀ ਹਾਜ਼ਰੀ 79 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਲਈ ਕੁੱਲ 957 ਯੋਗ ਉਮੀਦਵਾਰ ਸਨ ਪਰ ਇਨ੍ਹਾਂ ’ਚੋਂ 759 ਉਮੀਦਵਾਰਾਂ ਨੇ ਹੀ ਪੇਪਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਇਸ ਪ੍ਰੀਖਿਆ ਲਈ ਵੀ ਪਾਰਦਰਸ਼ਤਾ ਪੂਰੀ ਤਰ੍ਹਾਂ ਕਾਇਮ ਰੱਖੀ ਗਈ। ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਸਨ। ਸਕੱਤਰ (ਪ੍ਰੀਖਿਆਵਾਂ) ਦੇਵਦਰਸ਼ਦੀਪ ਸਿੰਘ ਨੇ ਕਿਹਾ ਕਿ ਕਮਿਸ਼ਨ ਕਿਸੇ ਵੀ ਪ੍ਰੀਖਿਆ ਦੇ ਮਾਮਲੇ ਵਿੱਚ ਕਦੇ ਕੋਈ ਸਮਝੌਤਾ ਨਹੀਂ ਕਰਦਾ ਤੇ ਹਰ ਤਰ੍ਹਾਂ ਦੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਂਦੀ ਹੈ।
ਇਸ ਦੌਰਾਨ ਪ੍ਰੀਖਿਆ ਵਿੱਚ ਬੈਠਣ ਵਾਲੇ ਉਮੀਦਵਾਰਾਂ ਨੇ ਪੀਪੀਐੱਸਸੀ ਵੱਲੋਂ ਪੇਪਰ ਲੈਣ ਲਈ ਵਰਤੀ ਗਈ ਸਖ਼ਤੀ ਅਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਲਈ ਕਮਿਸ਼ਨ ਦੀ ਸ਼ਲਾਘਾ ਕੀਤੀ ਹੈ। ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਡੀਐੱਸਐਸਓ ਵਰਿੰਦਰ ਸਿੰਘ ਟਿਵਾਣਾ, ਬਠਿੰਡਾ ਤੋਂ ਅਧਿਆਪਕ ਪੁਸ਼ਪੇਸ਼ ਕੁਮਾਰ, ਫਰੀਦਕੋਟ ਤੋਂ ਡੀਐੱਫਐੱਸਸੀ ਵੰਦਨਾ ਕੰਬੋਜ, ਫੂਡ ਸਪਲਾਈ ਦੇ ਲਾਅ ਅਫਸਰ ਗੁਰਮੀਤ ਸਿੰਘ, ਸੀਡੀਪੀਓ ਸੁਪ੍ਰੀਤ ਕੌਰ, ਏਸੀਐੱਫਏ ਰਾਕੇਸ਼ ਕੁਮਾਰ, ਸੁਪਰਡੈਂਟ ਨਵਦੀਪ ਗੁਪਤਾ, ਸਕੂਲ ਪ੍ਰਿੰਸੀਪਲ ਪਰਮਲ ਸਿੰਘ ਤੇ ਭੂਮੀ ਰੱਖਿਆ ਅਫਸਰ ਸੁਨਾਮ ਗੁਰਦੇਵਕ ਸਿੰਘ ਸਮੇਤ ਹੋਰ ਕਈ ਉਮੀਦਵਾਰਾਂ ਨੇ ਪੀਪੀਐੱਸਸੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੀਖਿਆ ਯੂਪੀਐੱਸਸੀ ਦੀ ਤਰਜ਼ ’ਤੇ ਲਈ ਗਈ ਹੈ।
.jpg)
.jpg)

.jpg)
.jpg)



















.jpg)






























.jpg)


























.jpg)

.jpg)



















