ਇਸਲਾਮਾਬਾਦ-ਪਾਕਿਸਤਾਨ ਵਿੱਚ ਕੌਮੀ ਅਸੈਂਬਲੀ ਲਈ ਹੋਈਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਪਰ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ 92 ਸੀਟਾਂ ਜਿੱਤਣ ਵਿਚ ਸਫ਼ਲ ਰਹੇ ਹਨ। ਹੁਣ ਤੱਕ ਕੁੱਲ 224 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ 63, ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) 50 ਤੇ ਛੋਟੀਆਂ ਪਾਰਟੀਆਂ ਨੇ 19 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਕਿਸੇ ਵੀ ਪਾਰਟੀ ਨੂੰ ਨਵੀਂ ਸਰਕਾਰ ਦੇ ਗਠਨ ਲਈ ਕੌਮੀ ਅਸੈਂਬਲੀ ਦੀਆਂ 266 ਸੀਟਾਂ ਵਿਚੋੋਂ 133 ਸੀਟਾਂ ’ਤੇ ਜਿੱਤ ਦੀ ਲੋੜ ਹੈ। ਉਧਰ ਚਾਰ ਸੂਬਿਆਂ- ਪੰਜਾਬ, ਬਲੋਚਿਸਤਾਨ, ਖੈਬਰ ਪਖਤੂਨਖਵਾ ਤੇ ਸਿੰਧ- ਦੀਆਂ ਅਸੈਂਬਲੀਆਂ ਦੇ ਚੋਣ ਨਤੀਜੇ ਵੀ ਕਾਫ਼ੀ ਦਿਲਚਸਪ ਹਨ। ਖ਼ੈਬਰ ਪਖ਼ਤੂਨਖਵਾ ਵਿੱਚ ਜਿੱਥੇ ਇਮਰਾਨ ਖਾਨ ਦੀ ਪਾਰਟੀ ਅੱਗੇ ਹੈ ਉੱਥੇ ਪੰਜਾਬ ਤੇ ਬਲੋਚਿਸਤਾਨ ਵਿੱਚ ਸਥਿਤੀ ਅਸਪਸ਼ਟ ਹੈ। ਸਿੰਧ ਸੂਬੇ ਵਿੱਚ ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅੱਗੇ ਚੱਲ ਰਹੀ ਹੈ।
.jpg)
.jpg)
.jpg)
.jpg)





















.jpg)





























.jpg)


























.jpg)






.jpg)














