ਮਾਮਲਾ ਓ.ਪੀ. ਸੋਨੀ ਦੀ ਗਿ੍ਰਫਤਾਰੀ ਦਾ: ਭਿ੍ਰਸ਼ਟਾਚਾਰੀਆਂ ਨੂੰ ਪਈਆਂ ਭਾਜੜਾਂ!

ਮਾਮਲਾ ਓ.ਪੀ. ਸੋਨੀ ਦੀ ਗਿ੍ਰਫਤਾਰੀ ਦਾ: ਭਿ੍ਰਸ਼ਟਾਚਾਰੀਆਂ ਨੂੰ ਪਈਆਂ ਭਾਜੜਾਂ!

ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਉਸ ਵਲੋਂ ਭਿ੍ਰਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਇਸ਼ਾਰੇ ਦਿੱਤੇ ਜਾਣ ਲੱਗੇ ਸਨ। ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਨੇ ਆਪਣੇ ਇਕ ਮੰਤਰੀ ਵਿਜੇ ਸਿੰਗਲਾ ਨੂੰ ਹੀ ਜੇਲ ਅੰਦਰ ਡੱਕ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ। ਉਸ ਤੋਂ ਬਾਅਦ ਕਈ ਪ੍ਰਸ਼ਾਸ਼ਨਿਕ ਅਧਿਕਾਰੀ, ਪਟਵਾਰੀ ਇੱਥੋਂ ਤੱਕ ਕੇ ਸੌਦਾ ਕਰਵਾਉਣ ਵਾਲੇ ਅਖੌਤੀ ‘ਸਮਾਜ ਸੇਵਕ’ ਵੀ ਫੜ ਫੜ ਕੇ ਅੰਦਰ ਦੇ ਦਿੱਤੇ। ਅੱਜ ਜੋ ਕਾਰਵਾਈ ਹੋਈ ਹੈ ਉਹ ਬਹੁਤ ਹੀ ਵੱਡੀ ਸਮਝੀ ਜਾ ਰਹੀ ਹੈ ਕਿਉਂਕਿ ਇਕ ਸਾਬਕਾ ਮੁੱਖ ਮੰਤਰੀ ਦੀ ਗਿ੍ਰਫਤਾਰੀ ਕੋਈ ਛੋਟਾ ਮਾਮਲਾ ਨਹੀਂ ਕਿਹਾ ਜਾ ਸਕਦਾ। ਕਾਂਗਰਸੀ ਆਗੂ ਓ.ਪੀ. ਸੋਨੀ ਖਿਲਾਫ ਹੋਈ ਇਸ ਕਾਰਵਾਈ ਨਾਲ ਪੰਜਾਬ ਦੀ ਸਿਆਸਤ ’ਚ ਭੁਚਾਲ ਜਿਹਾ ਹੀ ਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਬੀਤੇ ਦਿਨੀਂ ਨੂੰ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਓ.ਪੀ. ਸੋਨੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 10 ਅਕਤੂਬਰ, 2022 ਨੂੰ ਜਾਰੀ ਜਾਂਚ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਪੜਤਾਲ ਉਪਰੰਤ ਓ.ਪੀ. ਸੋਨੀ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਅੰਮਿ੍ਰਤਸਰ ਰੇਂਜ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13 (1) (ਬੀ) ਅਤੇ 13 (2) ਤਹਿਤ ਐੱਫ.ਆਈ.ਆਰ. ਨੰ. 20 ਮਿਤੀ 9/7/2023 ਨੂੰ ਦਰਜ ਕੀਤੀ ਗਈ ਸੀ। ਬੁਲਾਰੇ ਨੇ ਦੱਸਿਆ ਕਿ 1 ਅਪ੍ਰੈਲ, 2016 ਤੋਂ 31 ਮਾਰਚ, 2022 ਤੱਕ ਦੇ ਚੈੱਕ ਪੀਰੀਅਡ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4,52,18,771 ਰੁਪਏ ਸੀ ਜਦੋਂਕਿ ਖਰਚਾ 12,48,42,692 ਰੁਪਏ ਸੀ, ਜੋ ਕਿ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਨਾਲੋਂ 7,96,23,921 ਰੁਪਏ ਜਾਂ 176.08 ਫੀਸਦੀ ਵੱਧ ਬਣਦਾ ਹੈ। ਇਸ ਸਮੇਂ ਦੌਰਾਨ ਮੁਲਜਮ ਓ.ਪੀ. ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ ’ਤੇ ਜਾਇਦਾਦਾਂ ਬਣਾਈਆਂ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ’ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਲੱਗੇ ਹਨ। ਉਨ੍ਹਾਂ ਨੂੰ ਆਮਦਨ ਸਬੰਧੀ ਜਾਣਕਾਰੀ ਅਤੇ ਵੇਰਵੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਸਪੱਸ਼ਟ ਹੈ ਕਿ ਇਸ ਦੌਰਾਨ 2017 ਤੋਂ 2022 ਤੱਕ ਦੀ ਆਮਦਨ ਦੀ ਜਾਂਚ ਕੀਤੀ ਜਾ ਸਕਦੀ ਹੈ।  
ਕਾਂਗਰਸੀ ਆਗੂਆਂ ਵਲੋਂ ਓ.ਪੀ. ਸੋਨੂੰ ਦੀ ਗਿ੍ਰਫਤਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਦੱਸਿਆ ਜਾ ਰਿਹਾ ਹੈ। ਅਸਲ ਵਿਚ ਅਸੀਂ ਸਭ ਜਾਣਦੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਜਿਸ ਹਿਸਾਬ ਨਾਲ ਪੰਜਾਬ ਨੂੰ ਲੱੁਟਿਆ ਹੈ ਉਸ ਦਾ ਹਿਸਾਬ ਲੈਣ ਵਾਲਾ ਕੋਈ ਨਹੀਂ ਸੀ ਤੇ ਨਾ ਹੀ ਕਿਸੇ ਨੂੰ ਕੋਈ ਆਸ ਸੀ ਕਿ ਕੋਈ ਆਸ ਸਕਦਾ ਹੈ, ‘ਇਸ ਹਮਾਮ ਮੇਂ ਸਭ ਨੰਗੇ ਹੈ’ ਵਾਲੇ ਹਾਲਾਤ ਬਣੇ ਹੋਏ ਸਨ। ਪਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਵਰਗੀਆਂ ਸੌ-ਸੌ ਸਾਲ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ ਇਤਿਹਾਸ ਹੀ ਸਿਰਜ ਦਿੱਤਾ। ਹੁਣ ਭਗਵੰਤ ਮਾਨ ਕੋਲ ਇਕ ਮੌਕਾ ਹੈ ਕਿ ਉਸ ਨੇ ਜੋ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ ਉਹ ਸਮਾਂ ਰਹਿੰਦਿਆਂ ਹੀ ਪੂਰੇ ਕਰ ਦਿੱਤੇ ਜਾਣ ਕਿਉਂਕਿ ਉਸ ਦੇ ਖਿਲਾਫ਼ ਵਿਰੋਧੀਆਂ ਦੀ ਧਾੜ੍ਹ ਬਹੁਤ ਵੱਡੀ ਹੈ। ਕਾਂਗਰਸ, ਅਕਾਲੀ ਦਲ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਗੱਲ ਕੀ ਪੰਜਾਬ ਦੀ ਹਰ ਪਾਰਟੀ ਭਗਵੰਤ ਮਾਨ ਉੱਤੇ ਨਿਸ਼ਾਨਾ ਸੇਧ ਕੇ ਬੈਠੀ ਹੈ। ਭਗਵੰਤ ਮਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਹਨ ਅਤੇ ਕੁਝ ਸਮਾਂ ਤਾਂ ਕਿਸੇ ਵੀ ਸਿਸਟਮ ਨੂੰ ਸਮਝਣ ਲਈ ਤਾਂ ਲੱਗਦਾ ਹੀ ਹੈ, ਇਸ ਲੱਗਦਾ ਹੈ ਕਿ ਹੁਣ ਭਗਵੰਤ ਮਾਨ ਆਪਣੀ ਲੈਅ ਫੜ ਰਹੇ ਹਨ ਅਤੇ ਭਿ੍ਰਸ਼ਟਾਚਾਰੀਆਂ ਨੂੰ ਫੜ-ਫੜ ਅੰਦਰ ਦੇਣਗੇ ਤਾਂ ਜੋ ਆਉਣ ਵਾਲੇ ਸਮੇਂ ’ਚ ਕੋਈ ਵੀ ਮੰਤਰੀ ਭਿ੍ਰਸ਼ਟਾਚਾਰ ਕਰਨ ਤੋਂ ਪਹਿਲਾਂ ਇਹ ਸੋਚੇ ਕਿ ਜਦੋਂ ਮੰਤਰੀ ਨਹੀਂ ਰਹਿਣਾ ਗਿ੍ਰਫਤਾਰੀ ਉਦੋਂ ਵੀ ਹੋ ਸਕਦੀ ਹੈ। ਸਾਨੂੰ ਸਭ ਪੰਜਾਬੀਆਂ ਨੂੰ ਇਹੋ ਜਿਹੀਆਂ ਭਿ੍ਰਸ਼ਟਾਰ ਵਿਰੋਧੀ ਕਾਰਵਾਈਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਕਿ ਪਰ ਸਰਕਾਰ ਤੋਂ ਵੀ ਇਹ ਆਸ ਕਰਦੇ ਹਾਂ ਕਿ ਉਸਦੀ ਕਾਰਵਾਈ ਵਿਚ ਕੋਈ ਬਦਲਾਖੋਰੀ ਦੀ ਬੂ ਨਾ ਆਵੇ ਤੇ ਜੋ ਸਚਮੁੱਚ ਭਿ੍ਰਸ਼ਟਾਚਾਰ ਫੈਲਾ ਰਿਹਾ ਹੈ ਉਸ ਨੂੰ ਸਚਮੱੁਚ ਜੇਲ੍ਹ ਭੇਜਿਆ ਜਾਵੇ। ਆਮੀਨ!

-ਅਰਜਨ ਰਿਆੜ (ਸੰਪਾਦਕ)