ਰਣਬੀਰਪੁਰਾ (ਪਟਿਆਲਾ), - ਰਣਬੀਰਪੁਰਾ ਵਿੱਚ ਸੰਪਰਕ ਸੜਕ ’ਤੇ ਪੰਜ ਏਕੜ ਜ਼ਮੀਨ ਵਿੱਚ ਇੱਕ ਟਿਊਬਵੈੱਲ ਮੁਫ਼ਤ ਬਿਜਲੀ ਸਪਲਾਈ ਰਾਹੀਂ ਪਿਛਲੇ ਤਿੰਨ ਦਿਨਾਂ ਤੋਂ ਬਿਨਾਂ ਰੁਕੇ ਅੱਠ-ਅੱਠ ਘੰਟੇ ਚੱਲ ਰਿਹਾ ਹੈ। ਇਸ ਨਾਲ ਖੇਤਾਂ ਵਿੱਚ ਕਰੀਬ 10 ਇੰਚ ਪਾਣੀ ਜਮ੍ਹਾਂ ਹੋ ਗਿਆ ਹੈ ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਟਿਊਬਵੈੱਲ ਝੋਨੇ ਦੀ ਬਿਜਾਈ ਤੋਂ ਬਿਨਾਂ ਹੀ ਚੱਲ ਰਿਹਾ ਹੈ। ਪੰਜਾਬ ਵਿੱਚ ਜਿਨ੍ਹਾਂ ਕਿਸਾਨਾਂ ਨੇ ਖੇਤਾਂ ਵਿੱਚ ਨਾੜ ਨੂੰ ਅੱਗ ਲਾਈ ਸੀ ਉਹ ਹੁਣ ਖੇਤਾਂ ਨੂੰ ‘ਠੰਢਾ’ ਕਰਨ ਲਈ ਇਸ ਤਰੀਕੇ ਨਾਲ ਬਿਜਲੀ ਸਬਸਿਡੀ ਦੀ ‘ਦੁਰਵਰਤੋਂ’ ਕਰ ਰਹੇ ਹਨ। ਸਰਕਾਰ ਵੱਲੋਂ 15 ਜੂਨ ਤੋਂ ਝੋਨੇ ਦੀ ਲੁਆਈ ਲਈ ਅੱਠ ਘੰਟੇ ਮੁਫਤ ਬਿਜਲੀ ਸਪਲਾਈ ਦਿੱਤੇ ਜਾਣ ਨਾਲ ਜਿੱਥੇ ਹਜ਼ਾਰਾਂ ਕਿਸਾਨ ਖਾਲੀ ਪਏ ਖੇਤਾਂ ਦੀ ਸਿੰਜਾਈ ਕਰ ਰਹੇ ਹਨ, ਉਥੇ ਹੀ ਅਤਿ ਦੀ ਗਰਮੀ ਵਿਚਾਲੇ ਹੋਰ ਵਰਗਾਂ ਦੇ ਬਿਜਲੀ ਖਪਤਕਾਰ ਅਣਐਲਾਨੇ ਬਿਜਲੀ ਕੱਟਾਂ ਦੀ ਮਾਰ ਝੱਲ ਰਹੇ ਹਨ। ਕਈ ਖੇਤਾਂ ਵਿੱਚ ਟਿਊਬਵੈੱਲਾਂ ਵਾਲੇ ਕਮਰਿਆਂ ਨੂੰ ਤਾਲੇ ਲੱਗੇ ਹਨ ਪਰ ਜਿਵੇਂ ਹੀ ਮੁਫ਼ਤ ਬਿਜਲੀ ਸਪਲਾਈ ਮੁੜ ਸ਼ੁਰੂ ਹੁੰਦੀ ਹੈ ਤਾਂ ਇਨ੍ਹਾਂ ਟਿਊਬਵੈੱਲਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ।
ਖੇਤੀ ਟਿਊਬਵੈੱਲਾਂ ਲਈ ਮੁਫ਼ਤ ਬਿਜਲੀ ਦੀ ਦੁਰਵਰਤੋਂ ਦਾ ਮੁੱਢ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀਆਂ ਦਰਮਿਆਨ ਸ਼ੁਰੂ ਹੋਈ ਸਿਆਸੀ ਖੇਡ ਤੋਂ ਬੱਝਾ ਸੀ। ਉਦੋਂ ਤਤਕਾਲੀ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਕਿਸਾਨਾਂ ਲਈ ਮੁਫ਼ਤ ਬਿਜਲੀ ਦਾ ਐਲਾਨ ਕਰਦੇ, ਉਸ ਤੋਂ ਪਹਿਲਾਂ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ (ਜੋ ਉਸ ਵੇਲੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸਨ) ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ ਲਈ ਮੁਫ਼ਤ ਬਿਜਲੀ ਸਬਸਿਡੀ ਦਾ ਐਲਾਨ ਕਰ ਦਿੱਤਾ ਸੀ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















