ਓਟਵਾ,(ਪੰਜਾਬੀ ਰਾਈਟਰ)- ਹਿੰਸਕ ਪ੍ਰਦਰਸ਼ਨਾਂ ਦੇ ਡਰ ਦੇ ਵਿਚਕਾਰ ਬਰੈਂਪਟਨ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਨੇ ਇੱਕ ਲਾਈਫ਼ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਹੈ। ਇਹ ਸਮਾਗਮ ਇੱਕ ਕੌਂਸਲਰ ਕੈਂਪ ਵਿਚ 17 ਨਵੰਬਰ ਨੂੰ ਹੋਣਾ ਸੀ, ਜਿੱਥੇ ਭਾਰਤੀ ਮੂਲ ਦੇ ਵਿਅਕਤੀ ਜ਼ਰੂਰੀ ਜੀਵਨ ਸਰਟੀਫਿਕੇਟਾਂ ਦਾ ਨਵੀਨੀਕਰਨ ਕਰ ਸਕਦੇ ਹਨ।
ਮੰਦਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤੀ ਕੌਂਸਲੇਟ ਵੱਲੋਂ 17 ਨਵੰਬਰ 2024 ਨੂੰ ਬਰੈਂਪਟਨ ਤ੍ਰਿਵੇਣੀ ਮੰਦਰ ਵਿੱਚ ਹੋਣ ਵਾਲਾ ਲਾਈਫ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੀਲ ਰੀਜਨਲ ਪੁਲੀਸ ਦੀ ਅਧਿਕਾਰਤ ਖੁਫੀਆ ਜਾਣਕਾਰੀ ਹਿੰਸਕ ਵਿਰੋਧ ਪ੍ਰਦਰਸ਼ਨ ਹੋਣ ਦੇ ਖਦਸ਼ੇ ਕਾਰਨ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਕਮਿਊਨਿਟੀ ਮੈਂਬਰਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ, ‘‘ਅਸੀਂ ਸਾਰੇ ਭਾਈਚਾਰੇ ਦੇ ਮੈਂਬਰਾਂ ਤੋਂ ਮੁਆਫੀ ਮੰਗਦੇ ਹਾਂ ਜੋ ਇਸ ’ਤੇ ਨਿਰਭਰ ਸਨ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੈਨੇਡੀਅਨ ਹੁਣ ਕੈਨੇਡਾ ਵਿੱਚ ਹਿੰਦੂ ਮੰਦਰਾਂ ਵਿੱਚ ਆਉਣਾ ਅਸੁਰੱਖਿਅਤ ਮਹਿਸੂਸ ਕਰਦੇ ਹਨ।’’
ਮੰਦਿਰ ਪ੍ਰਸ਼ਾਸਨ ਨੇ ਅੱਗੇ ਕਿਹਾ,‘‘ਅਸੀਂ ਪੀਲ ਪੁਲਿਸ ਨੂੰ ਬਰੈਂਪਟਨ ਤ੍ਰਿਵੇਣੀ ਮੰਦਰ ਵਿਰੁੱਧ ਫੈਲਾਈਆਂ ਜਾ ਰਹੀਆਂ ਧਮਕੀਆਂ ਦਾ ਹੱਲ ਕਰਨ ਅਤੇ ਕੈਨੇਡੀਅਨ ਹਿੰਦੂ ਭਾਈਚਾਰੇ ਅਤੇ ਆਮ ਲੋਕਾਂ ਨੂੰ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਲਈ ਆਸ ਹਾਂ।’’
ਜ਼ਿਕਰਯੋਗ ਹੈ ਕਿ ਬਰੈਂਪਟਨ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਸਾਰੇ ਹਿੰਦੂ ਭਾਈਚਾਰੇ ਲਈ ਲਈ ਇੱਕ ਅਧਿਆਤਮਿਕ ਸਥਾਨ ਹੈ। ਬੀਤੇ ਦਿਨੀਂ 3 ਨਵੰਬਰ ਨੂੰ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ ਵਿੱਚ ਇੱਕ ਭਾਰਤੀ ਕੌਂਸਲਰ ਕੈਂਪ ਵਿੱਚ ਹਿੰਸਕ ਵਿਘਨ ਸਾਹਮਣੇ ਆਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਨਵੀਂ ਦਿੱਲੀ ਉਮੀਦ ਕਰਦੀ ਹੈ ਕਿ ਕੈਨੇਡੀਅਨ ਅਧਿਕਾਰੀ ਨਿਆਂ ਯਕੀਨੀ ਬਣਾਉਣ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਗੇ।
.jpg)

.jpg)
.jpg)
.jpg)
















.jpg)
































.jpg)























.jpg)





.jpg)



















