ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣੇ

ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣੇ

* ਜ਼ੁਬਾਨੀ ਵੋਟਾਂ ਨਾਲ ਹੋਇਆ ਸਪੀਕਰ ਦੇ ਅਹੁਦੇ ਦਾ ਫੈਸਲਾ * ਮੋਦੀ, ਰਾਹੁਲ ਅਤੇ ਹੋਰਾਂ ਨੇ ਦਿੱਤੀਆਂ ਵਧਾਈਆਂ * ਰਾਸ਼ਟਰਪਤੀ ਸਾਂਝੇ ਇਜਲਾਸ ਨੂੰ ਅੱਜ ਕਰਨਗੇ ਸੰਬੋਧਨ

* ਬਿਰਲਾ ਵੱਲੋਂ ਐਮਰਜੈਂਸੀ ਨੂੰ ਲੈ ਕੇ ਪੇਸ਼ ਮਤੇ ’ਤੇ ਵਿਰੋਧੀ ਧਿਰਾਂ ਵੱਲੋਂ ਨਾਅਰੇਬਾਜ਼ੀ

ਨਵੀਂ ਦਿੱਲੀ,- ਐੱਨਡੀਓ ਦੇ ਉਮੀਦਵਾਰ ਓਮ ਬਿਰਲਾ ਅੱਜ ਜ਼ੁਬਾਨੀ ਵੋਟ ਨਾਲ ਲਗਾਤਾਰ ਦੂਜੇ ਕਾਰਜਕਾਲ ਲਈ ਲੋਕ ਸਭਾ ਦੇ ਸਪੀਕਰ ਚੁਣੇ ਗਏ। ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਨੇ ਬਿਰਲਾ ਦੇ ਮੁਕਾਬਲੇ ਅੱਠ ਵਾਰ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੀਕਰ ਵਜੋਂ ਚੋਣ ਲਈ ਬਿਰਲਾ ਦੇ ਨਾਂ ਦੀ ਤਜਵੀਜ਼ ਵਾਲਾ ਮਤਾ ਸਦਨ ਵਿਚ ਰੱਖਿਆ, ਜਿਸ ਦੀ ਤਾਈਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਉਧਰ ਸੁਰੇਸ਼ ਦੇ ਹੱਕ ਵਿਚ ਵੀ ਵਿਰੋਧੀ ਧਿਰਾਂ ਵੱਲੋਂ ਮਤੇ ਰੱਖੇ ਗਏ।