ਚੋਣਾਂ: ਹਾਕਮ ਤੇ ਵਿਰੋਧੀ ਧਿਰਾਂ ਬਹੁਮਤ ਤੋਂ ਖੁੰਝੀਆਂ
ਨਿਊਜ਼ੀਲੈਂਡ ਦੀਆਂ ਚੋਣਾਂ ਲਈ ਸ਼ੁੱਕਰਵਾਰ ਨੂੰ ਜਾਰੀ ਵੋਟਾਂ ਦੀ ਅੰਤਿਮ ਗਿਣਤੀ ਵਿੱਚ ਹਾਕਮ (ਸੱਜੇ ਪੱਖੀ) ਅਤੇ ਵਿਰੋਧੀ (ਖੱਬੇ ਪੱਖੀ) ਧਿਰਾਂ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਤੋਂ ਖੁੰਝ ਗਈਆਂ ਹਨ। ਇਸ ਜਮੂਦ ਨੂੰ ਖ਼ਤਮ ਕਰਨ ਲਈ ਹੁਣ ਲੰਮੀ ਤੇ ਮੁਸ਼ਕਲ ਗੱਲਬਾਤ... ਨਿਊਜ਼ੀਲੈਂਡ ਦੀਆਂ ਚੋਣਾਂ ਲਈ ਸ਼ੁੱਕਰਵਾਰ ਨੂੰ ਜਾਰੀ ਵੋਟਾਂ ਦੀ ਅੰਤਿਮ ਗਿਣਤੀ ਵਿੱਚ ਹਾਕਮ (ਸੱਜੇ ਪੱਖੀ) ਅਤੇ ਵਿਰੋਧੀ (ਖੱਬੇ ਪੱਖੀ) ਧਿਰਾਂ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਤੋਂ ਖੁੰਝ ਗਈਆਂ ਹਨ। ਇਸ ਜਮੂਦ ਨੂੰ ਖ਼ਤਮ ਕਰਨ ਲਈ ਹੁਣ ਲੰਮੀ ਤੇ ਮੁਸ਼ਕਲ ਗੱਲਬਾਤ ਦੀ ਸੰਭਾਵਨਾ ਬਣ ਗਈ ਹੈ; ਹਾਲਾਂਕਿ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਚਾਰ ਪਾਰਟੀਆਂ ਦਰਮਿਆਨ ਗੱਠਜੋੜ ਬਣਨ ਦੀ ਉਮੀਦ ਹੈ। ਉਨ੍ਹਾਂ ਕਿਊਲੇ ਵੌਂਗ ਨਾਲ ਕੰਮ ਕਰਨ ਬਾਰੇ ਆਪਣੇ ਪਹਿਲੇ ਰੁਖ਼ ਵਿੱਚ ਨਰਮੀ ਲਿਆਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੇਸ਼ ਨੂੰ ਨਵੀਂ ਸਰਕਾਰ ਲਈ ਲੰਮੀ ਉਡੀਕ ਕਰਨੀ ਪੈ ਸਕਦੀ ਹੈ। 7 ਨਵੰਬਰ ਨੂੰ ਪਈਆਂ ਵੋਟਾਂ ਦੌਰਾਨ ਸਭ ਤੋਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਰਾਤ ਤੱਕ ਜਾਰੀ ਗਿਣਤੀ ਦੌਰਾਨ ਰੂੜ੍ਹੀਵਾਦੀ ਧੜੇ ਕੋਲ ਬਹੁਤ ਹੀ ਮਾਮੂਲੀ ਬਹੁਮਤ ਸੀ; ਹਾਲਾਂਕਿ 4,00,000 ਅਖੌਤੀ ‘ਵਿਸ਼ੇਸ਼ ਵੋਟਾਂ’ (ਜਿਨ੍ਹਾਂ ਵਿੱਚ ਵਿਦੇਸ਼ ’ਚ ਰਹਿ ਰਹੇ ਨਿਊਜ਼ੀਲੈਂਡ ਵਾਸੀਆਂ ਦੀਆਂ ਵੋਟਾਂ ਸ਼ਾਮਲ ਸਨ) ਦੀ ਗਿਣਤੀ ਮਗਰੋਂ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਲਕਸਨ ਦੀ ਅਗਵਾਈ ਵਾਲੀ ਮੁੱਖ ਸੱਜੇ ਪੱਖੀ ਮੱਧ ਮਾਰਗੀ ਪਾਰਟੀ ‘ਨੈਸ਼ਨਲ’ ਦੋ ਸੀਟਾਂ ਹਾਰ ਗਈ ਹੈ ਅਤੇ ਹੁਣ ਉਸ ਕੋਲ 40 ਸੀਟਾਂ ਰਹਿ ਗਈਆਂ ਹਨ। ਸੱਜੇ ਪੱਖੀ ਪਾਰਟੀਆਂ ਕੋਲ 130 ਸੀਟਾਂ ਵਾਲੀ ਸੰਸਦ ਵਿੱਚ ਹੁਣ ਕੁੱਲ 65 ਸੀਟਾਂ ਹਨ, ਜਦਕਿ ਬਹੁਮਤ ਵਾਲੀ ਸਰਕਾਰ ਬਣਾਉਣ ਲਈ 66 ਸੀਟਾਂ ਦੀ ਲੋੜ ਹੈ। ਲੇਬਰ ਪਾਰਟੀ ਦੇ ਕ੍ਰਿਸ ਹਿਪਕਿਨਜ਼ ਦੀ ਅਗਵਾਈ ਵਾਲੀ ਖੱਬੇ ਪੱਖੀ ਵਿਰੋਧੀ ਧਿਰ ਨੇ 58 ਸੀਟਾਂ ਜਿੱਤੀਆਂ। ਇਨ੍ਹਾਂ ਵਿੱਚੋਂ 36 ਸੀਟਾਂ ਖ਼ੁਦ ਲੇਬਰ ਪਾਰਟੀ ਨੇ ਜਿੱਤੀਆਂ, ਜੋ ਚੋਣਾਂ ਵਾਲੀ ਰਾਤ ਦੇ ਅੰਕੜਿਆਂ ਮੁਤਾਬਕ ਹੀ ਹਨ। ਸੱਜੇ ਪੱਖੀ ਪਾਰਟੀਆਂ, ਜਿਨ੍ਹਾਂ ਨੇ ਰਵਾਇਤੀ ਤੌਰ ’ਤੇ ‘ਨੈਸ਼ਨਲ’ ਦੀ ਹਮਾਇਤ ਕੀਤੀ, ਵਿੱਚੋਂ ਲਿਬਰਲ ਏ ਸੀ ਟੀ ਨੇ 13 ਸੀਟਾਂ ਜਿੱਤੀਆਂ ਅਤੇ ਐੱਨ ਜ਼ੈੱਡ ਫਸਟ ਦੇ ਹਿੱਸੇ 12 ਸੀਟਾਂ ਆਈਆਂ। ਲੇਬਰ ਦੀਆਂ ਹਮਾਇਤੀ ਪਾਰਟੀਆਂ ਵਿੱਚੋਂ ਖੱਬੇ ਪੱਖੀ ਝੁਕਾਅ ਵਾਲੇ ਗਰੀਨਜ਼ ਨੇ 17 ਸੀਟਾਂ ਜਿੱਤੀਆਂ ਅਤੇ ਆਦਿਵਾਸੀ ਅਧਿਕਾਰਾਂ ਸਬੰਧ ਪਾਰਟੀ ‘ਤੇ ਪਾਟੀ ਮਾਓਰੀ’ ਨੇ ਪੰਜ ਸੀਟਾਂ ਜਿੱਤੀਆਂ। ਨਿਊਜ਼ੀਲੈਂਡ ਦੇ ਲੋਕ ਚੋਣਾਂ ਦੌਰਾਨ ਦੋ ਵੋਟਾਂ ਪਾਉਂਦੇ ਹਨ- ਇੱਕ ਆਪਣੀ ਪਸੰਦੀਦਾ ਸਿਆਸੀ ਪਾਰਟੀ ਲਈ ਅਤੇ ਦੂਜੀ ਆਪਣੇ ਚੁਣੇ ਹੋਏ ਸਥਾਨਕ ਨੁਮਾਇੰਦੇ ਲਈ। ਦੇਸ਼ ਦੀ ਸੰਸਦ ਵਿੱਚ ਸਿਰਫ਼ ਇੱਕ ਹੀ ਸਦਨ ਹੈ ਅਤੇ ਇੱਥੇ ਕੋਈ ਵੱਖਰੇ ਰਾਜ (ਸੂਬੇ) ਨਹੀਂ ਹਨ; ਇਸ ਦਾ ਮਤਲਬ ਹੈ ਕਿ ਦੇਸ਼ ਦੀ ਦਿਸ਼ਾ ਤੈਅ ਕਰਨ ਵਿੱਚ ਕੇਂਦਰ ਸਰਕਾਰ ਦਾ ਹੀ ਮੁੱਖ ਅਧਿਕਾਰ ਹੁੰਦਾ ਹੈ। -ਏਪੀ
.jpg)
.jpg)
.jpg)
.jpg)















































.jpg)











.jpg)







.jpg)





























.jpg)


