ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰੇ ਚੜ੍ਹਨ ਕੰਢੇ: ਗੋਇਲ -

ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰੇ ਚੜ੍ਹਨ ਕੰਢੇ: ਗੋਇਲ -

ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰੇ ਚੜ੍ਹਨ ਕੰਢੇ: ਗੋਇਲ - 

ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰੇ ਚੜ੍ਹਨ ਕੰਢੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਲੋੜੀਂਦਾ ਅਮਲ ਅਤੇ ਰੂਪ-ਰੇਖਾ (ਜਿਸ ਕਾਰਨ ਪਹਿਲਾਂ ਗੱਲਬਾਤ ਰੁਕੀ ਹੋਈ ਸੀ) ਹੁਣ... ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰੇ ਚੜ੍ਹਨ ਕੰਢੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਲੋੜੀਂਦਾ ਅਮਲ ਅਤੇ ਰੂਪ-ਰੇਖਾ (ਜਿਸ ਕਾਰਨ ਪਹਿਲਾਂ ਗੱਲਬਾਤ ਰੁਕੀ ਹੋਈ ਸੀ) ਹੁਣ ਸਪੱਸ਼ਟ ਆਕਾਰ ਲੈ ਰਹੀ ਹੈ। ਗੋਇਲ ਨੇ ‘ਇੰਡੀਆ ਡੈਟ ਕੈਪੀਟਲ ਮਾਰਕੀਟ ਸਮਿਟ 2026’ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ, ‘‘ਅਮਰੀਕਾ ਨਾਲ ਵਪਾਰ ਸਮਝੌਤਾ ਨੇਪਰੇ ਚੜ੍ਹਨ ਦੇ ਨੇੜੇ ਹੈ। ਉਹ ਪ੍ਰਕਿਰਿਆ ਅਤੇ ਰਾਹ, ਜਿਸ ਕਾਰਨ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਅੜਿੱਕਾ ਪੈ ਰਿਹਾ ਸੀ, ਹੁਣ ਸਪੱਸ਼ਟ ਰੂਪ ਲੈ ਰਿਹਾ ਹੈ।’’ ਕੇਂਦਰੀ ਮੰਤਰੀ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਅਮਰੀਕੀ ਵਪਾਰ ਪ੍ਰਤੀਨਿਧ ਦੀ ਰਿਪੋਰਟ ਵਿੱਚ ਭਾਰਤੀ ਦਰਾਮਦਾਂ ’ਤੇ 25 ਫ਼ੀਸਦ ਟੈਰਿਫ (ਸਮਝੌਤਾ ਸਿਰੇ ਚੜ੍ਹਨ ਦੀ ਸੂਰਤ ’ਚ 17 ਫ਼ੀਸਦ) ਲਾਉਣ ਦੀ ਤਜਵੀਜ਼ ਰੱਖੀ ਗਈ ਹੈ। -ਪੀਟੀਆਈ