ਮੁੱਖ ਮੰਤਰੀ ਡਾਰਕਸਨ ਨੇ ਵਾਗਡੋਰ ਸੰਭਾਲਦਿਆਂ ਹੀ ਮੰਤਰੀਆਂ ਨੂੰ ਏਜੰਡਾ ਸੌਂਪਿਆ; ਘਰ ਬੈਠ ਕੇ ਕੰਮ ਕਰਨ ’ਤੇ ਲਾਈ ਰੋਕ

ਮੁੱਖ ਮੰਤਰੀ ਡਾਰਕਸਨ ਨੇ ਵਾਗਡੋਰ ਸੰਭਾਲਦਿਆਂ ਹੀ ਮੰਤਰੀਆਂ ਨੂੰ ਏਜੰਡਾ ਸੌਂਪਿਆ; ਘਰ ਬੈਠ ਕੇ ਕੰਮ ਕਰਨ ’ਤੇ ਲਾਈ ਰੋਕ

ਮੁੱਖ ਮੰਤਰੀ ਡਾਰਕਸਨ ਨੇ ਵਾਗਡੋਰ ਸੰਭਾਲਦਿਆਂ ਹੀ ਮੰਤਰੀਆਂ ਨੂੰ ਏਜੰਡਾ ਸੌਂਪਿਆ; ਘਰ ਬੈਠ ਕੇ ਕੰਮ ਕਰਨ ’ਤੇ ਲਾਈ ਰੋਕ

ਮੁੱਖ ਮੰਤਰੀ ਲੋਰਨ ਡਾਰਕਸਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਨੇ ਸੱਤਾ ਦੀ ਵਾਗਡੋਰ ਸੰਭਾਲਦਿਆਂ ਹੀ ਪ੍ਰਸ਼ਾਸਨਿਕ ਸੁਧਾਰ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਲੋਰਨ ਡਾਰਕਸਨ ਨੇ ਵੱਖ-ਵੱਖ ਮੰਤਰੀਆਂ ਨੂੰ ਏਜੰਡੇ ਦੀ ਰੂਪ-ਰੇਖਾ ਭੇਜ ਕੇ ਤਰਜੀਹੀ ਕੰਮ ਜਲਦੀ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸੇ ਤਰ੍ਹਾਂ ਘਰ ਬੈਠ ਕੇ ਡਿਊਟੀ ਕਰਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਤੁਰੰਤ ਦਫ਼ਤਰਾਂ ਵਿੱਚ ਹਾਜ਼ਰ ਹੋ ਕੇ ਕੰਮ ਕਰਨ ਲਈ ਕਿਹਾ ਗਿਆ ਹੈ। ਨਵੇਂ ਹੁਕਮਾਂ ਤਹਿਤ ਸਰਕਾਰੀ ਮੀਡੀਆ ਅਦਾਰਿਆਂ ਤੋਂ ਨਿੱਜੀ ਪਛਾਣ ਨਾਲ ਸਬੰਧਤ ਸਮੱਗਰੀ ਤੁਰੰਤ ਹਟਾਈ ਜਾਵੇਗੀ। ਨਾਲ ਹੀ ਸਕੂਲਾਂ ਦੇ ਸਿਲੇਬਸ ’ਚੋਂ ਟ੍ਰਾਂਸਜੈਂਡਰਾਂ ਤੇ ਕਬੀਲਿਆਂ ਨਾਲ ਸਬੰਧਤ ਜਾਣਕਾਰੀ ਸਮੇਤ ਬੱਚਿਆਂ ਦੀ ਮਾਨਸਿਕਤਾ ’ਤੇ ਅਸਰ ਪਾਉਣ ਵਾਲੀ ਸਮੱਗਰੀ ਹਟਾਉਣ ਦੇ ਵੀ ਹੁਕਮ ਦਿੱਤੇ ਗਏ ਹਨ। ਸਿਹਤ ਮੰਤਰੀ ਰਿਆਨ ਪੈਟਰਸਨ ਨੂੰ ਭੇਜੇ ਪੱਤਰ ਵਿੱਚ ਮੁੱਖ ਮੰਤਰੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਕੰਮ ਤੋਂ ਘੇਸਲ ਵੱਟਦੇ ਮੁਲਾਜ਼ਮਾਂ ਤੋਂ ਕੰਮ ਲੈਣਾ ਯਕੀਨੀ ਬਣਾਉਣ ਅਤੇ ਵਾਧੂ ਕਾਮਿਆਂ ਦੀ ਛੁੱਟੀ ਕਰਨ ਲਈ ਕਿਹਾ ਹੈ। ਉਨ੍ਹਾਂ ਮੌਜੂਦਾ ਖ਼ਰਚੇ ਅੰਦਰ ਹੀ ਪ੍ਰਬੰਧ ਸੁਧਾਰ ਕੇ ਬਿਹਤਰ ਸਿਹਤ ਸੇਵਾਵਾਂ ਦੇਣ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਵਿੱਤ ਮੰਤਰੀ ਨੂੰ ਟੈਕਸ ਸੁਧਾਰਾਂ, ਚੋਰ-ਮੋਰੀਆਂ ਬੰਦ ਕਰਨ ਅਤੇ ਨਿੱਜੀ ਨਿਵੇਸ਼ ਵਧਾਉਣ ਲਈ ਮਾਹਿਰਾਂ ਦੀ ਕਮੇਟੀ ਬਣਾਉਣ ਵਾਸਤੇ ਕਿਹਾ ਹੈ, ਜੋ 6 ਮਹੀਨਿਆਂ ਵਿੱਚ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਿੱਤੀ ਘਾਟਾ ਘਟਾਉਣ, ਘਰਾਂ ਦੀ ਕਮੀ ਦੂਰ ਕਰਨ, ਟੈਕਸਾਂ ਦਾ ਬੋਝ ਹਲਕਾ ਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰੇਗੀ। ਉਨ੍ਹਾਂ ਵਿਭਾਗਾਂ ਨੂੰ ਮਨਸੂਈ ਬੌਧਿਕਤਾ (ਏ ਆਈ) ਦੀ ਵਰਤੋਂ ਨਾਲ ਕੰਮਕਾਜ ਸੁਚਾਰੂ ਬਣਾਉਣ ਅਤੇ ਹਰ ਨਵੀਂ ਪਹਿਲ ਦੀ ਸਮੀਖਿਆ ਕਰਨ ਲਈ ਵੀ ਕਿਹਾ ਹੈ।