ਵੈਨਕੂਵਰ ਪੁਲੀਸ ਬੋਰਡ ਵੱਲੋਂ ਮੁਅੱਤਲ ਕੀਤੇ ਅਧਿਕਾਰੀ Kalwinder Dosanjh ਦੀ ਤਨਖ਼ਾਹ ’ਤੇ ਵੀ ਰੋਕ
ਸਰੀ ਪੁਲੀਸ ਨੇ ਉਸ ਵਿਰੁੱਧ ਧੋਖਾਧੜੀ ਤੇ ਚੋਰੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ ਸਰੀ ਪੁਲੀਸ ਵੱਲੋਂ ਦੋ ਮਹੀਨੇ ਪਹਿਲਾਂ ਵੈਨਕੂਵਰ ਪੁਲੀਸ ਦੇ ਅਧਿਕਾਰੀ ਕਲਵਿੰਦਰ ਉਰਫ਼ ਕੈਲ ਦੁਸਾਂਝ ਖਿਲਾਫ਼ ਧੋਖਾਧੜੀ ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਅਦਾਲਤੀ ਸੁਣਵਾਈ ਅਜੇ ਸ਼ੁਰੂ ਨਹੀਂ ਹੋਈ। ਮਾਮਲਾ ਦਰਜ ਹੋਣ ਤੋਂ ਬਾਅਦ ਵੈਨਕੂਵਰ ਪੁਲੀਸ ਬੋਰਡ ਨੇ ਉਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਸੀ। ਪਰ ਸ਼ੁੱਕਰਵਾਰ ਨੂੰ ਪੁਲੀਸ ਬੋਰਡ ਨੇ ਉਸ ਵਿਰੁੱਧ ਲੱਗੇ ਦੋਸ਼ਾਂ ਦੀ ਸਮੀਖਿਆ ਕਰਕੇ ਉਸ ਦੀ ਤਨਖਾਹ ਵੀ ਰੋਕ ਦਿੱਤੀ ਹੈ। ਵੈਨਕੂਵਰ ਪੁਲੀਸ ਮੁਖੀ ਸਟੀਵ ਰਾਏ (ਸਤਵਿੰਦਰ ਸਿੰਘ ਰਾਏ) ਨੇ ਮੁਅੱਤਲੀ ਮੌਕੇ ਵੀ ਪੁਲੀਸ ਬੋਰਡ ਨੂੰ ਤਨਖਾਹ ਰੋਕਣ ਲਈ ਕਿਹਾ ਸੀ, ਪਰ ਉਦੋਂ ਇਹ ਕਿਹਾ ਗਿਆ ਕਿ ਇਸ ਦਾ ਫੈਸਲਾ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਕੀਤਾ ਜਾਵੇਗਾ। ਇਸ ਦੌਰਾਨ ਦੋ ਐੱਨ.ਜੀ.ਓ. (NGO) ਚਲਾਉਣ ਵਾਲੇ ਕੈਲ ਦੁਸਾਂਝ ਨੂੰ ਆਪਣੇ ਸਪੱਸ਼ਟੀਕਰਨ ਦਾ ਮੌਕਾ ਵੀ ਦਿੱਤਾ ਗਿਆ, ਜਿਸ ਤੋਂ ਬੋਰਡ ਦੀ ਤਸੱਲੀ ਨਾ ਹੋਣ 'ਤੇ ਉਸ ਦੀ ਤਨਖਾਹ ਰੋਕ ਦਿੱਤੀ ਗਈ ਹੈ। ਮਾਮਲੇ ਦੇ ਪਿਛੋਕੜ ’ਤੇ ਝਾਤ ਪਾਈ ਜਾਵੇ ਤਾਂ ਕੈਲ ਦੁਸਾਂਝ ਪਿਛਲੇ 20 ਸਾਲਾਂ ਤੋਂ ਵੈਨਕੂਵਰ ਪੁਲੀਸ ਨਾਲ ਸੇਵਾਵਾਂ ਨਿਭਾਉਂਦਿਆਂ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਦਾ ਰਿਹਾ ਸੀ। ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਦੇ ਨਾਂ ਹੇਠ 2 ਗੈਰ-ਮੁਨਾਫ਼ਾ ਸੰਗਠਨ ਚਲਾ ਰਿਹਾ ਸੀ। ਇਸੇ ਕਾਰਨ ਕੈਲ ਦੁਸਾਂਝ ਦਾ ਸਰੀ ਦੇ ਪੰਜਾਬੀ ਭਾਈਚਾਰੇ ਵੱਲੋਂ ਮਾਣ-ਸਨਮਾਨ ਕੀਤਾ ਜਾਂਦਾ ਸੀ। ਪਰ ਕਥਿਤ ਤੌਰ 'ਤੇ ਉਸ ਨੇ ਲੋਕਾਂ ਤੋਂ ਵੱਧ ਮੁਨਾਫ਼ੇ ਦੀ ਆੜ ਹੇਠ ਵੱਡੀਆਂ ਰਕਮਾਂ ਲੈ ਕੇ ਘਰ ਬਣਾਉਣ ਵਾਲੀ ਕੰਪਨੀ ਖੜ੍ਹੀ ਕਰ ਲਈ, ਜਿਸ ਦੇ ਨਾਂ 'ਤੇ ਬੈਂਕਾਂ ਤੋਂ ਵੱਡੇ ਕਰਜ਼ੇ ਹਾਸਲ ਕਰ ਲਏ। ਪਰ 2022 ਤੋਂ ਹਾਊਸਿੰਗ ਮਾਰਕੀਟ ਬੁਰੀ ਤਰ੍ਹਾਂ ਢਹਿ-ਢੇਰੀ ਹੋਣ ਲੱਗੀ। ਘਰਾਂ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆ ਗਈ। 15-16 ਲੱਖ ਡਾਲਰ ਵਾਲੇ ਘਰਾਂ ਦੀ ਕੀਮਤ 10-11 ਲੱਖ ਰਹਿ ਗਈ। ਲੋਕਾਂ ਨੂੰ ਕੈਲ ਦੁਸਾਂਝ ਦੇ ਪ੍ਰੋਜੈਕਟ ਵਿੱਚ ਨਿਵੇਸ਼ ਕੀਤੇ ਪੈਸੇ ਡੁੱਬਦੇ ਨਜ਼ਰ ਆਏ। 19 ਲੋਕਾਂ ਨੇ ਕੈਲ ਵਿਰੁੱਧ ਧੋਖਾਧੜੀ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ। ਸਰੀ ਪੁਲੀਸ ਨੇ ਲੰਮੀ ਜਾਂਚ ਤੋਂ ਬਾਅਦ ਕੈਲ ਦੁਸਾਂਝ ਵਿਰੁੱਧ ਲੰਘੇ ਸਤੰਬਰ ਮਹੀਨੇ ਧੋਖਾਧੜੀ, ਚੋਰੀ ਅਤੇ ਭਰੋਸਾ ਤੋੜਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਉਸ ਨੂੰ ਸ਼ਰਤਾਂ ਤਹਿਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ। ਕੈਲ ਦੁਸਾਂਝ ਉਦੋਂ ਤੋਂ ਆਪਣੇ ਆਪ ਨੂੰ ਨਿਰਦੋਸ਼ ਕਹਿ ਰਿਹਾ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦੀ ਪਤਨੀ ਨੇ ਸਰੀ ਸਿਟੀ ਦੀ ਕੌਂਸਲਰ ਵਜੋਂ ਚੋਣ ਦੀ ਤਿਆਰੀ ਕੱਸੀ ਹੋਈ ਸੀ, ਪਰ ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਚੋਣ ਤੋਂ ਬਾਹਰ ਹੋ ਗਈ।
.jpg)
.jpg)
.jpg)

.jpg)














































.jpg)











.jpg)







.jpg)





























.jpg)


