Canada ਦੇ ਸਾਲਾਨਾ ਪ੍ਰੈੱਸ ਗੈਲਰੀ ਡਿਨਰ ’ਚ ‘ਨਕਲੀ ਟਰੰਪ’ ਨਾਲ ਮੰਚ ਸਾਂਝਾ ਕਰਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੁੱਟੀ ਮਹਿਫ਼ਲ
ਕਾਮੇਡੀਅਨ ਮਾਰਕ ਕ੍ਰਿਚ ਨੇ ਟਰੰਪ ਤੇ ਮਾਰਕ ਮੈਕਕਿਨੀ ਨੇ ਕਾਰਨੀ ਦਾ ਰੂਪ ਧਾਰ ਕੇ ਖੂਬ ਹਸਾਇਆ; ਓਵਲ ਆਫ਼ਿਸ ਦੀ ਸਜਾਵਟ ’ਤੇ ਵੀ ਕੱਸੇ ਤਨਜ਼ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਕੀ ਕਾਰਨੀ, ਰਾਇਟਰਜ਼ ਫਾਈਲ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਫ਼ਤੇ ਦੇ ਅਖ਼ੀਰ ਵਿੱਚ ਪੱਤਰਕਾਰਾਂ ਨਾਲ ਸਾਲਾਨਾ ਡਿਨਰ ਦੌਰਾਨ ਇੱਕ ‘ਨਕਲੀ ਡੋਨਲਡ ਟਰੰਪ’ ਅਤੇ ਖ਼ੁਦ ਦੇ ਹੀ ਇੱਕ ਹਮਸ਼ਕਲ ਕਲਾਕਾਰ ਨਾਲ ਮੰਚ ਸਾਂਝਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਅਤੇ ਕੈਨੇਡੀਅਨ ਸਿਆਸਤਦਾਨਾਂ ’ਤੇ ਹਾਸੋਹੀਣੇ ਤਨਜ਼ ਕੱਸ ਕੇ ਖੂਬ ਮਹਿਫ਼ਲ ਲੁੱਟੀ। ਸਾਲਾਨਾ ‘ਪਾਰਲੀਮੈਂਟਰੀ ਪ੍ਰੈੱਸ ਗੈਲਰੀ ਡਿਨਰ’ ਵਾਸ਼ਿੰਗਟਨ ਦੇ ਸਿਆਸੀ ਹਾਸ-ਰਸ ਸਮਾਗਮ ਦਾ ਕੈਨੇਡੀਅਨ ਰੂਪ ਹੈ, ਜਿੱਥੇ ਸਿਆਸਤਦਾਨ ਅਤੇ ਪੱਤਰਕਾਰ ਇੱਕ-ਦੂਜੇ ’ਤੇ ਹਲਕੇ-ਫੁਲਕੇ ਚੁਟਕਲੇ ਅਤੇ ਵਿਅੰਗ ਕਰਦੇ ਹਨ। ਸ਼ਨਿੱਚਰਵਾਰ ਨੂੰ ਹੋਏ ਇਸ ਸਮਾਗਮ ਦੌਰਾਨ ਮਾਰਕ ਕਾਰਨੀ ਨੇ ਕਿਹਾ, “ਮੈਂ ਐਮਰਜੈਂਸੀ ਕਾਮੇਡੀ ਬਟਨ ਦੱਬ ਰਿਹਾ ਹਾਂ।” ਇਸ ਦੇ ਨਾਲ ਹੀ ਮਸ਼ਹੂਰ ਕਾਮੇਡੀਅਨ ਮਾਰਕ ਮੈਕਕਿਨੀ ਪ੍ਰਧਾਨ ਮੰਤਰੀ ਕਾਰਨੀ ਦੀ ਨਕਲ ਕਰਦੇ ਹੋਏ ਮੰਚ ’ਤੇ ਪ੍ਰਗਟ ਹੋਏ, ਜਿਨ੍ਹਾਂ ਦੇ ਪਿੱਛੇ-ਪਿੱਛੇ ਕਾਮੇਡੀਅਨ ਮਾਰਕ ਕ੍ਰਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭੇਸ ਵਿੱਚ ਆਏ। ਕ੍ਰਿਚ ਨੇ ਮੰਚ ’ਤੇ ਕਾਰਨੀ ਅਤੇ ਮੈਕਕਿਨੀ ਨਾਲ ਟਰੰਪ ਦੇ ਖ਼ਾਸ ਅੰਦਾਜ਼ ਵਿੱਚ ਜ਼ੋਰਦਾਰ ਢੰਗ ਨਾਲ ਹੱਥ ਮਿਲਾਉਣ ਦੀ ਨਕਲ ਕਰਕੇ ਸਭ ਨੂੰ ਹਸਾਇਆ। ਇਸ ਦੌਰਾਨ ਕਾਰਨੀ ਨੇ ਵ੍ਹਾਈਟ ਹਾਊਸ ਦੇ ‘ਓਵਲ ਆਫ਼ਿਸ’ ਦੀ ਸ਼ਾਨੋ-ਸ਼ੌਕਤ ਵਾਲੀ ਨਵੀਂ ਸਜਾਵਟ ’ਤੇ ਵਿਅੰਗ ਕਰਦਿਆਂ ਕਿਹਾ ਕਿ ਉਹ ਇਸ ਦੇ ਨਵੇਂ ‘ਇੰਟੀਰੀਅਰ ਡੈਕੋਰੇਟਰ’ (ਟਰੰਪ) ਨਾਲ ਇਕੱਲੇ ਓਵਲ ਆਫ਼ਿਸ ਵਿੱਚ ਬੈਠ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਪਰਤਣ ਮਗਰੋਂ ਟਰੰਪ ਨੇ ਓਵਲ ਆਫ਼ਿਸ ਨੂੰ ਸੁਨਹਿਰੀ ਸਜਾਵਟਾਂ ਅਤੇ ਤਸਵੀਰਾਂ ਨਾਲ ਭਰ ਦਿੱਤਾ ਹੈ। ਇਸ ਸਮਾਗਮ ਵਿੱਚ ਕੰਜ਼ਰਵੇਟਿਵ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਇਲੀਵਰੇ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਪੌਪ ਸਟਾਰ ਕੇਟੀ ਪੈਰੀ ਦੇ ਰਿਸ਼ਤੇ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਟਰੂਡੋ ਇੱਕ “ਫਿੱਕੀ ਪੈ ਚੁੱਕੀ ਪੌਪ ਰਾਜਕੁਮਾਰੀ” ਨਾਲ ਉਹੀ ਕੁਝ ਕਰ ਰਹੇ ਹਨ, ਜੋ ਉਨ੍ਹਾਂ ਨੇ ਆਪਣੇ ਇੱਕ ਦਹਾਕੇ ਦੇ ਸੱਤਾ ਕਾਲ ਦੌਰਾਨ ਕੈਨੇਡਾ ਨਾਲ ਕੀਤਾ ਸੀ। ਹਾਲਾਂਕਿ, ਸੋਸ਼ਲ ਮੀਡੀਆ ’ਤੇ ਪੋਇਲੀਵਰੇ ਦੀ ਇਸ ਟਿੱਪਣੀ ਦੀ ਕੇਟੀ ਪੈਰੀ ਪ੍ਰਤੀ ਅਪਮਾਨਜਨਕ ਅਤੇ ਲਿੰਗਕ ਵਿਤਕਰੇ ਵਾਲੀ ਸੋਚ ਦੱਸਦਿਆਂ ਤਿੱਖੀ ਆਲੋਚਨਾ ਹੋ ਰਹੀ ਹੈ। ਦੂਜੇ ਪਾਸੇ, ਕੈਨੇਡਾ ਦੀ ਗਵਰਨਰ ਜਨਰਲ ਅਤੇ ਸਾਬਕਾ ਸੁਪਰੀਮ ਕੋਰਟ ਜੱਜ ਲੁਈਸ ਆਰਬਰ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਲਗਾਤਾਰ ਵਿਦੇਸ਼ੀ ਦੌਰਿਆਂ ’ਤੇ ਚੁਟਕੀ ਲੈਂਦਿਆਂ ਕਿਹਾ, “ਕੀ ਤੁਸੀਂ ਰੱਬ ਅਤੇ ਮਾਰਕ ਕਾਰਨੀ ਵਿਚਕਾਰ ਫ਼ਰਕ ਜਾਣਦੇ ਹੋ? ਰੱਬ ਹਰ ਥਾਂ ਮੌਜੂਦ ਹੈ, ਜਦਕਿ ਮਾਰਕ ਕਾਰਨੀ ਓਟਵਾ- ਜਿੱਥੇ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ, ਨੂੰ ਛੱਡ ਕੇ ਬਾਕੀ ਹਰ ਥਾਂ ਮੌਜੂਦ ਹਨ।”

.jpg)
.jpg)
.jpg)
.jpg)














































.jpg)











.jpg)







.jpg)





























.jpg)


