Xi Jinping ਨੇ ਏਸ਼ੀਆ-ਪ੍ਰਸ਼ਾਂਤ ਖ਼ਿੱਤੇ ’ਚ ਖੁੱਲ੍ਹੇ ਵਪਾਰ ਦੀ ਵਕਾਲਤ ਕੀਤੀ -

Xi Jinping ਨੇ ਏਸ਼ੀਆ-ਪ੍ਰਸ਼ਾਂਤ ਖ਼ਿੱਤੇ ’ਚ ਖੁੱਲ੍ਹੇ ਵਪਾਰ ਦੀ ਵਕਾਲਤ ਕੀਤੀ -

Xi Jinping ਨੇ ਏਸ਼ੀਆ-ਪ੍ਰਸ਼ਾਂਤ ਖ਼ਿੱਤੇ ’ਚ ਖੁੱਲ੍ਹੇ ਵਪਾਰ ਦੀ ਵਕਾਲਤ ਕੀਤੀ - 
ਚੀਨ ਦੇ ਸ਼ੇਨਜ਼ੇਨ ’ਚ ਚੱਲ ਰਹੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੈਕ) ਸਿਖਰ ਸੰਮੇਲਨ ਦੌਰਾਨ ਕਾਰੋਬਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਖੁੱਲ੍ਹੇ ਵਪਾਰ ਅਤੇ ਸਾਵੇਂ ਵਿਕਾਸ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਖੇਤਰ ਦੀ ਸਥਿਰਤਾ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਸੰਮੇਲਨ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਮੇਤ ਕਈ ਆਗੂ ਹਿੱਸਾ ਲੈ ਰਹੇ ਹਨ। ਟਰੰਪ, ਪੂਤਿਨ ਅਤੇ ਸ਼ੀ ਵਿਚਕਾਰ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ’ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਸ਼ੀ ਨੇ ਕਿਹਾ ਕਿ ਚੀਨ ਆਪਣੇ ਟੈਰਿਫ ਘਟਾਉਣ ਦੇ ਨਾਲ ਨਾਲ ਬਾਜ਼ਾਰ ਤੱਕ ਪਹੁੰਚ ਵਧਾਏਗਾ। ਇਸ ਦੇ ਨਾਲ ਆਲਮੀ ਨਿਵੇਸ਼ਕਾਂ ਲਈ ਹਾਲਾਤ ਹੋਰ ਬਿਹਤਰ ਬਣਾਏ ਜਾਣਗੇ। ਸ਼ੀ ਅਤੇ ਏਪੈਕ ਦੇ ਹੋਰ ਆਗੂਆਂ ਨੇ ਅਮਰੀਕਾ ਦੀ ਸਿੱਧੀ ਆਲੋਚਨਾ ਕੀਤੇ ਬਿਨਾਂ ਆਖਿਆ ਕਿ ਬਾਜ਼ਾਰਾਂ ਦੀ ਸੁਰੱਖਿਆ ਲਈ ਵਧੇਰੇ ਖੁੱਲ੍ਹੀ ਪਹੁੰਚ ਅਪਣਾਉਣ ਦੀ ਲੋੜ ਹੈ। ਉਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਰੂਸ ਦੇ ਵਪਾਰ ਲਈ ਬਹੁਤ ਅਹਿਮ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨ ਨੇ ਵਸਤਾਂ ’ਤੇ ਟੈਰਿਫ ਘਟਾਉਣ ਦਾ ਸਮਝੌਤਾ ਕੀਤਾ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਜ਼ੋਰ ਦਿੱਤਾ ਕਿ ਵੱਡੇ ਅਰਥਚਾਰਿਆਂ ਨੂੰ ਨਿਰਪੱਖ ਵਿਕਾਸ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕੈਨੇਡਾ ਦੇ ਚੀਨ ਨਾਲ ਵਧਦੇ ਸਬੰਧਾਂ ਲਈ ਟਰੰਪ ਨੂੰ ਫਿਕਰ ਕਰਨ ਦੀ ਲੋੜ ਨਹੀਂ: ਕਾਰਨੀ ਸ਼ੇਨਜ਼ੇਨ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਸ਼ੇਨਜ਼ੇਨ ’ਚ ਕਿਹਾ ਕਿ ਚੀਨ ਨਾਲ ਵਧਦੇ ਵਪਾਰਕ ਸਬੰਧ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਚਿੰਤਾ ਦਾ ਵਿਸ਼ਾ ਨਹੀਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੈਨੇਡਾ, ਚੀਨ ਨੂੰ ਐਡਵਾਂਸਡ ਸੈਮੀਕੰਡਕਟਰ ਵਰਗੀ ਸੰਵੇਦਨਸ਼ੀਲ ਤਕਨਾਲੋਜੀ ਦੀ ਬਜਾਏ ਮੁੱਖ ਤੌਰ ’ਤੇ ਵਸਤਾਂ ਦੀ ਬਰਾਮਦ ਕਰਦਾ ਹੈ। ਹਾਲਾਂਕਿ ਕੈਨੇਡਾ ਵੱਲੋਂ ਚੀਨ ਨਾਲ ਨਜ਼ਦੀਕੀਆਂ ਵਧਾਉਣ ਅਤੇ ਚੀਨੀ ਆਟੋਮੋਬਾਈਲ ਨਿਰਮਾਤਾ ਮੁਲਕ ’ਚ ਲਿਆਉਣ ਦੀਆਂ ਸੰਭਾਵਨਾਵਾਂ ਕਾਰਨ ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। -ਏਪੀ ਸ਼ੀ ਨੇ ਗਲਵਕੜੀ ਪਾ ਕੇ ਟਰੰਪ ਦਾ ਸਵਾਗਤ ਕੀਤਾ ਪੇਈਚਿੰਗ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੇਨਜ਼ੇਨ ਹਵਾਈ ਅੱਡੇ ’ਤੇ ਗਲਵਕੜੀ ਪਾ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਲਗਪਗ ਸੱਤ ਦਹਾਕਿਆਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਚੀਨੀ ਆਗੂ ਨੇ ਹਵਾਈ ਅੱਡੇ ’ਤੇ ਕਿਸੇ ਵਿਦੇਸ਼ੀ ਮਹਿਮਾਨ ਦਾ ਇਸ ਤਰ੍ਹਾਂ ਨਿੱਜੀ ਤੌਰ ’ਤੇ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾ ਮਾਓ ਜ਼ੇਤੁੰਗ ਨੇ ਸੋਵੀਅਤ ਆਗੂ ਨਿਕਿਤਾ ਖਰੁਸ਼ਚੇਵ ਦਾ ਸਵਾਗਤ ਕੀਤਾ ਸੀ। ਉਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਸਵਾਗਤ ਸ਼ੀ ਜਿਨਪਿੰਗ ਦੇ ਕਰੀਬੀ ਸਾਥੀ ਕਾਈ ਕੀ ਨੇ ਕੀਤਾ। ਹਵਾਈ ਅੱਡੇ ’ਤੇ ਸ਼ੀ ਅਤੇ ਟਰੰਪ ਨੇ ਕਰੀਬ 20 ਮਿੰਟ ਤੱਕ ਗੱਲਬਾਤ ਕੀਤੀ ਅਤੇ ਚੀਨੀ ਲੜਾਕੂ ਜਹਾਜ਼ਾਂ ਦੇ ਕਰਤੱਬ ਦੇਖੇ। ਇਸ ਦੌਰਾਨ ਯੂਕਰੇਨੀ ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਨੇ ਚੀਨ ਅਤੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਇਧਰ-ਉਧਰ ਦੀਆਂ ਗੱਲਾਂ ਕਰਨ ਦੀ ਬਜਾਏ ਯੂਕਰੇਨ ’ਚ ਜੰਗ ਖ਼ਤਮ ਕਰਨ ਲਈ ਰੂਸ ’ਤੇ ਦਬਾਅ ਪਾਉਣ। -ਪੀਟੀਆਈ