ਮੁਕਾਬਲਾ ਫਸਵਾਂ ਹੋਣ ਦੇ ਆਸਾਰ

ਮੁਕਾਬਲਾ ਫਸਵਾਂ ਹੋਣ ਦੇ ਆਸਾਰ

ਮੁਕਾਬਲਾ ਫਸਵਾਂ ਹੋਣ ਦੇ ਆਸਾਰ  
ਮੌਜੂਦਾ ਰੂੜ੍ਹੀਵਾਦੀ ਸਰਕਾਰ ਜਾਂ ਖੱਬੇ ਪੱਖੀ ਵਿਰੋਧੀ ਧਿਰ ਲਈ ਜਿੱਤ ਦਾ ਕੋਈ ਸੌਖਾ ਰਾਹ ਨਹੀਂ ਲੇਬਰ ਪਾਰਟੀ ਦਾ ਆਗੂ ਕ੍ਰਿਸ ਹਿਪਕਿਨਜ਼ ਅਤੇ ਉਨ੍ਹਾਂ ਦੀ ਜੀਵਨ ਸਾਥਣ ਟੋਨੀ ਗਰੇਸ ਅਪਰ ਹੱਟ ’ਚ ਚੋਣ ਜਲਸੇ ਵਿੱਚ ਪਹੁੰਚਦੇ ਹੋਏ ਅਤੇ (ਸੱਜੇ) ਨੈਸ਼ਨਲ ਪਾਰਟੀ ਦਾ ਆਗੂ ਕ੍ਰਿਸਟੋਫਰ ਲਕਸਨ ਆਕਲੈਂਡ ਵਿੱਚ ਆਪਣੇ ਹਮਾਇਤੀਆਂ ਦਾ ਉਤਸ਼ਾਹ ਵਧਾਉਂਦੇ ਹੋਏ। -ਫੋਟੋਆਂ: ਰਾਇਟਰਜ਼ ਊਜ਼ੀਲੈਂਡ ਦੀਆਂ ਚੋਣਾਂ ਦੀ ਸ਼ੁਰੂਆਤੀ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਇਹ ਦੇਸ਼ ਵਿੱਚ ਪਿਛਲੇ ਕੁਝ ਸਾਲਾਂ ਦੀ ਸਭ ਤੋਂ ਸਖ਼ਤ ਚੋਣ ਹੈ। ਮੌਜੂਦਾ ਰੂੜ੍ਹੀਵਾਦੀ ਸਰਕਾਰ ਜਾਂ ਖੱਬੇ ਪੱਖੀ ਵਿਰੋਧੀ ਧਿਰ, ਕਿਸੇ ਲਈ ਵੀ ਜਿੱਤ ਦਾ ਕੋਈ ਆਸਾਨ ਰਸਤਾ ਨਜ਼ਰ ਨਹੀਂ ਆ ਰਿਹਾ। ਗਪਗ ਤੀਜਾ ਹਿੱਸਾ ਵੋਟਾਂ ਦੀ ਗਿਣਤੀ ਹੋਣ ਨਾਲ ਕ੍ਰਿਸਟੋਫਰ ਲਕਸਨ ਦੀ ਨੈਸ਼ਨਲ ਪਾਰਟੀ ਅਤੇ ਇਸ ਦੀਆਂ ਛੋਟੀਆਂ ਸਹਿਯੋਗੀ ਪਾਰਟੀਆਂ ਲਿਬਰਟੇਰੀਅਨ ਏ ਸੀ ਟੀ ਅਤੇ ਪੌਪੂਲਿਸਟ ਐੱਨਜ਼ੈੱਡ ਫਸਟ ਅਜਿਹੇ ਨਾਜ਼ੁਕ ਮੋੜ ’ਤੇ ਖੜ੍ਹੀਆਂ ਹਨ ਜਿੱਥੇ ਉਹ ਬਹੁਤ ਮਾਮੂਲੀ ਬਹੁਮਤ ਪ੍ਰਾਪਤ ਕਰਨ ਜਾਂ ਵੋਟਾਂ ਦੀ ਗਿਣਤੀ ਦੌਰਾਨ ਇਸ ਤੋਂ ਥੋੜ੍ਹੀ ਪਿੱਛੇ ਰਹਿਣ ਦੇ ਕੰਢੇ ’ਤੇ ਹਨ।ਨੈਸ਼ਨਲ ਪਾਰਟੀ ਅਤੇ ਮੁੱਖ ਖੱਬੇ ਪੱਖੀ ਪਾਰਟੀ ਲੇਬਰ ਜਿਸ ਦੀ ਅਗਵਾਈ ਕ੍ਰਿਸ ਹਿਪਕਿਨਜ਼ ਕਰ ਰਹੇ ਹਨ, ਲਗਪਗ 30 ਫ਼ੀਸਦੀ ਵੋਟਾਂ ਨਾਲ ਆਹਮੋ-ਸਾਹਮਣੇ ਹਨ। ਦੋਵੇਂ ਪਾਰਟੀਆਂ ਇਸ ਨੂੰ ਨਿਰਾਸ਼ਾਜਨਕ ਮੰਨਣਗੀਆਂ, ਪਰ ਇਹ ਚੋਣ ਦਿਨ ਤੋਂ ਪਹਿਲਾਂ ਦੇ ਉਨ੍ਹਾਂ ਸੰਵੇਦਨਸ਼ੀਲ ਜਨਮਤ ਸਰਵੇਖਣਾਂ ਨੂੰ ਵੀ ਦਰਸਾਉਂਦਾ ਹੈ ਜਿਨ੍ਹਾਂ ਵਿੱਚ ਦੇਸ਼ ਦੇ ਦੋਵਾਂ ਮੁੱਖ ਸਿਆਸੀ ਸਮੂਹਾਂ ਪ੍ਰਤੀ ਵੋਟਰਾਂ ਵਿੱਚ ਉਤਸ਼ਾਹ ਦੀ ਕਮੀ ਦੇਖੀ ਗਈ ਸੀ। ਆਸਤ ਵਿੱਚ ਇੱਕ ਨਵਾਂ ਚਿਹਰਾ ਜਿਸ ਦੀ ਹਰਮਨਪਿਆਰਤਾ ਵਿੱਚ ਜ਼ੋਰਦਾਰ ਵਾਧਾ ਹੋਇਆ ਹੈ, ਸੰਸਦ ਵਿੱਚ ਦਾਖ਼ਲ ਹੋਣ ਲਈ ਤਿਆਰ ਹੈ। ਲਕਸਨ ਦੀ ਨੈਸ਼ਨਲ ਪਾਰਟੀ ਦੇ ਕੁਝ ਸਭ ਤੋਂ ਸੀਨੀਅਰ ਨੇਤਾ ਸ਼ੁਰੂਆਤੀ ਨਤੀਜਿਆਂ ਵਿੱਚ ਸੰਸਦ ਤੋਂ ਬਾਹਰ ਹੋ ਸਕਦੇ ਹਨ, ਜਿਸ ਨਾਲ ਪਹਿਲਾਂ ਨਾਲੋਂ ਛੋਟੀਆਂ ਪਾਰਟੀਆਂ ਦਾ ਪ੍ਰਭਾਵ ਵਧ ਜਾਵੇਗਾ। ਇਨ੍ਹਾਂ ਵਿੱਚ ‘ਔਪਰਚੁਨਿਟੀ’ ਵੀ ਸ਼ਾਮਲ ਹੈ, ਅਜਿਹੀ ਸਿਆਸੀ ਪਾਰਟੀ ਜੋ ਸ਼ੁਰੂਆਤੀ ਅੰਕੜਿਆਂ ਦੇ ਆਧਾਰ ’ਤੇ ਛੇ ਸੀਟਾਂ ਨਾਲ ਪਹਿਲੀ ਵਾਰ ਨਿਊਜ਼ੀਲੈਂਡ ਦੀ ਸੰਸਦ ਵਿੱਚ ਦਾਖ਼ਲ ਹੋਵੇਗੀ। ਸ ਸਮਾਜਿਕ ਤੌਰ ’ਤੇ ਉਦਾਰਵਾਦੀ ਤੇ ਟੈਕਨੋਕਰੇਟਿਕ ਸਮੂਹ ਦੀ ਅਗਵਾਈ 38 ਸਾਲਾ ਨਵਾਂ ਸਿਆਸੀ ਚਿਹਰਾ ਕਿਉਲੇ ਵੌਂਗ ਕਰ ਰਹੀ ਹੈ। ਉਸ ਨੇ ਸਿਆਸਤ ਵਿੱਚ ਲੰਬੇ ਸਮੇਂ ਦੀ ਸੋਚ ਤੇ ਘੱਟ ਪਾਰਟੀਬਾਜ਼ੀ ਲਿਆਉਣ ਦੇ ਵਾਅਦਿਆਂ ਨਾਲ ਵੋਟਾਂ ਤੋਂ ਪਹਿਲਾਂ ਆਪਣੀ ਮਕਬੂਲੀਅਤ ਵਿੱਚ ਭਾਰੀ ਵਾਧਾ ਕੀਤਾ। ‘ਔਪਰਚੁਨਿਟੀ’ ਨੇ ਕਿਹਾ ਹੈ ਕਿ ਉਹ ਰੂੜ੍ਹੀਵਾਦੀ ਜਾਂ ਖੱਬੇ ਪੱਖੀ ਨਾਲ ਵੀ ਗੱਲਬਾਤ ਕਰਨ ਵਾਸਤੇ ਤਿਆਰ ਹੈ ਤੇ ਸਭ ਤੋਂ ਪਹਿਲਾਂ ਉਸ ਵੱਡੀ ਪਾਰਟੀ ਨਾਲ ਗੱਲ ਕਰੇਗੀ ਜਿਸ ਨੂੰ ਸਭ ਤੋਂ ਵੱਧ ਵੋਟਾਂ ਮਿਲਣਗੀਆਂ। -ਏਪੀ