ਕੋਲੰਬੀਆ ਦੇ ਫ਼ੌਜੀ ਅੱਡੇ ’ਤੇ ਡਰੋਨ ਹਮਲਾ; ਤਿੰਨ ਜਵਾਨਾਂ ਦੀ ਮੌਤ, 16 ਜ਼ਖ਼ਮੀ

ਕੋਲੰਬੀਆ ਦੇ ਫ਼ੌਜੀ ਅੱਡੇ ’ਤੇ ਡਰੋਨ ਹਮਲਾ; ਤਿੰਨ ਜਵਾਨਾਂ ਦੀ ਮੌਤ, 16 ਜ਼ਖ਼ਮੀ

ਕੋਲੰਬੀਆ ਦੇ ਫ਼ੌਜੀ ਅੱਡੇ ’ਤੇ ਡਰੋਨ ਹਮਲਾ; ਤਿੰਨ ਜਵਾਨਾਂ ਦੀ ਮੌਤ, 16 ਜ਼ਖ਼ਮੀ
ਫ਼ੌਜੀ ਟਿਕਾਣੇ ਨੂੰ ਬਣਾਇਆ ਨਿਸ਼ਾਨਾ; ਸੋਨੇ ਦੀਆਂ ਖਾਣਾਂ ਵਾਲੇ ਇਲਾਕੇ ’ਤੇ ਕਬਜ਼ੇ ਲਈ ਹਥਿਆਰਬੰਦ ਗਰੋਹਾਂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਸੰਘਰਸ਼; ਰਾਸ਼ਟਰਪਤੀ ਨੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸੰਕੇਤ ਦਿੱਤਾ ਲੰਬੀਆ ਦੇ ਉੱਤਰੀ ਹਿੱਸੇ ਵਿੱਚ ਇੱਕ ਫ਼ੌਜੀ ਅੱਡੇ ’ਤੇ ਡਰੋਨ ਰਾਹੀਂ ਕੀਤੇ ਗਏ ਹਮਲੇ ਵਿੱਚ ਤਿੰਨ ਫ਼ੌਜੀ ਜਵਾਨਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਦੇਸ਼ ਦੀ ਫ਼ੌਜ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਸ ਹਮਲੇ ਪਿੱਛੇ ਕਿਹੜੇ ਸੰਗਠਨ ਜਾਂ ਹਥਿਆਰਬੰਦ ਗਰੋਹ ਦਾ ਹੱਥ ਹੈ। ਨੇ ਦੀਆਂ ਖਾਣਾਂ ਵਾਲੇ ਇਲਾਕੇ ਵਿੱਚ ਹੋਇਆ ਹਮਲਾ ਇਹ ਹਮਲਾ ਸਾਨ ਲੁਕਾਸ ਪਹਾੜੀ ਲੜੀ ਦੀ ਤਲਹਟੀ ਵਿੱਚ ਵਸੇ ਛੋਟੇ ਜਿਹੇ ਸ਼ਹਿਰ ਸਾਂਤਾ ਰੋਸਾ ਡੇਲ ਸੁਰ ਵਿੱਚ ਸਥਿਤ ਫ਼ੌਜੀ ਅੱਡੇ ’ਤੇ ਕੀਤਾ ਗਿਆ। ਇਸ ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੋਨੇ ਦੀਆਂ ਕਈ ਖਾਣਾਂ ਹਨ। ਇਸ ਖੇਤਰ ’ਤੇ ਕਬਜ਼ਾ ਕਰਨ ਲਈ ‘ਗਲਫ਼ ਕਲੈਨ’, ‘ਨੈਸ਼ਨਲ ਲਿਬਰੇਸ਼ਨ ਆਰਮੀ’ ਅਤੇ ਕੋਲੰਬੀਆ ਦੇ ਇਨਕਲਾਬੀ ਹਥਿਆਰਬੰਦ ਬਲਾਂ (ਫਾਰਕ) ਦੇ ਸਾਬਕਾ ਮੈਂਬਰਾਂ ਦੀ ਅਗਵਾਈ ਵਾਲੇ ਛੋਟੇ ਹਥਿਆਰਬੰਦ ਗਰੋਹਾਂ ਵਿਚਾਲੇ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਫ਼ੌਜੀ ਅੱਡੇ ’ਤੇ ਤਿੰਨ ਧਮਾਕਿਆਂ ਤੋਂ ਬਾਅਦ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਵੀਡੀਓਜ਼ ਵਿੱਚ ਫ਼ੌਜੀ ਜਵਾਨ ਰੇਤ ਦੀਆਂ ਬੋਰੀਆਂ ਨਾਲ ਬਣਾਏ ਗਏ ਸੁਰੱਖਿਅਤ ਟਿਕਾਣਿਆਂ ਵਿੱਚ ਪਨਾਹ ਲੈਂਦੇ ਵੀ ਨਜ਼ਰ ਆ ਰਹੇ ਹਨ। ਰਾਸ਼ਟਰਪਤੀ ਨੇ ਹਮਲਾਵਰਾਂ ਨੂੰ ਦਿੱਤੀ ਚਿਤਾਵਨੀ ਦੇਸ਼ ਦੇ ਰਾਸ਼ਟਰਪਤੀ ਅਬੇਲਾਰਡੋ ਡੀ ਲਾ ਐਸਪਰੀਏਲਾ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ ਐਕਸ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੁਕਣ ਲਈ ਕੋਈ ਥਾਂ ਨਹੀਂ ਮਿਲੇਗੀ। ਉਨ੍ਹਾਂ ਕਿਹਾ, ‘‘ਸਾਡੇ ਫ਼ੌਜੀ ਜਵਾਨਾਂ ’ਤੇ ਹੋਣ ਵਾਲਾ ਹਰ ਹਮਲਾ ਕੋਲੰਬੀਆ ਦੀ ਰੱਖਿਆ ਕਰਨ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ।’’ਅਗਸਤ ਤੋਂ ਕਈ ਇਲਾਕਿਆਂ ਵਿੱਚ ਵਧੀ ਹਿੰਸਾ ਅਗਸਤ ਵਿੱਚ ਡੀ ਲਾ ਐਸਪਰੀਏਲਾ ਦੇ ਸੱਤਾ ਸੰਭਾਲਣ ਤੋਂ ਬਾਅਦ ਕੋਲੰਬੀਆ ਦੇ ਕਈ ਪੇਂਡੂ ਇਲਾਕਿਆਂ ਵਿੱਚ ਹਿੰਸਕ ਘਟਨਾਵਾਂ ਵਧੀਆਂ ਹਨ। ਰੂੜ੍ਹੀਵਾਦੀ ਵਿਚਾਰਧਾਰਾ ਵਾਲੇ ਰਾਸ਼ਟਰਪਤੀ ਨੇ ਬਾਗ਼ੀ ਹਥਿਆਰਬੰਦ ਸੰਗਠਨਾਂ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਰੱਦ ਕਰ ਦਿੱਤੀ ਹੈ ਅਤੇ ਇਨ੍ਹਾਂ ਸੰਗਠਨਾਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਸੁਰੱਖਿਆ ਸਥਿਤੀ ਚੁਣੌਤੀਪੂਰਨ ਬਣੀ ਹੋਈ ਹੈ।