ਅਲਬਰਟਾ ਦੇ ਵੱਖਵਾਦੀ ਆਗੂ ਦੀ ਪਾਰਟੀ ਮੈਂਬਰਸ਼ਿਰਪ ਖਾਰਜ
ਕੈਨੇਡਾ ਦੇ ਸੂਬੇ ਅਲਬਰਟਾ, ਜਿੱਥੇ ਕੁਝ ਦਿਨ ਪਹਿਲਾਂ ਲੋਕਾਂ ਤੋਂ ਇਹ ਪੁੱਛਣ ਲਈ ਕਿ ਲੋਕ ਰਾਇ ਇਕੱਤਰ ਕੀਤੀ ਗਈ ਸੀ ਕਿ ਉਨ੍ਹਾਂ ਦੇ ਕੈਨੇਡਾ ਨਾਲ ਰਹਿਣ ਜਾਂ ਵੱਖ ਹੋਣ ਦਾ ਫੈਸਲਾ ਕਰਨ ਲਈ ਵੋਟਾਂ ਪਵਾਈਆਂ ਜਾਣ ਜਾਂ ਨਾਂ। ਉਸ ਮੌਕੇ 72 ਫੀਸਦ ਲੋਕਾਂ ਵੱਖ ਹੋਣ ਨੂੰ ਨਕਾਰ ਦਿੱਤਾ ਸੀ। 26ਫੀਸਦ ਵੱਖਵਾਦੀ ਸੋਚ ਵਾਲਿਆਂ ਦੀ ਅਗਵਾਈ ਕਰਨ ਵਾਲੇ ਪਾਰਟੀ ਦੇ ਜੈਫ ਰਥ ਦੀ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਖਾਰਜ ਕਰ ਦਿੱਤੀ ਗਈ। ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਕਿਹਾ ਕਿ ਜੈਫ ਨੂੰ ਚਿਤਾਵਨੀਆਂ ਦੇ ਬਾਵਜੂਦ ਉਸਨੇ ਪਾਰਟੀ ਦੇ ਨਿਯਮ ਤੋੜੇ ਅਤੇ ਲੋਕਾਂ ਵਿੱਚ ਭੜਕਾਹਟ ਪੈਦਾ ਕਰਨ ਵਿੱਚ ਵੱਡਾ ਯੋਗਦਾਨ ਪਾਇਆ। ਪੱਤਰਕਾਰਾਂ ਨੂੰ ਸੰਬੋਧਨ ਕਦੇ ਹੋਏ ਸਮਿੱਥ ਨੇ ਇਹ ਕਹਿਣ ਝਿਜਕ ਨਹੀਂ ਵਿਖਾਈ ਕਿ ਜੈਫ ਹਮੇਸ਼ਾਂ ਉਸਦੀ ਵਿਰੋਧਤਾ ਕਰਦਾ ਰਿਹਾ ਤੇ ਉਸਦੀ ਪ੍ਰਧਾਨਗੀ ਚੋਣ ਮੌਕੇ ਵੀ ਉਸਨੇ ਕਈ ਅੜ੍ਹਚਨਾ ਪੈਦਾ ਕਰਨ ਦੇ ਯਤਨ ਕੀਤੇ ਸਨ। ਜੈਫ ਵਲੋਂ ਕੀਤੀਆਂ ਗਈਆਂ ਗਲਤੀਆਂ ਦਾ ਜ਼ਿਕਰ ਕਰਦਿਆਂ ਸਮਿੱਥ ਨੇ ਕਿਹਾ ਕਿ ਉਹ ਅਕਸਰ ਇਸ ਪਾਰਟੀ ਨੂੰ ਅਜਾਦ ਪਾਰਟੀ ਬਣਾਉਣ ਦੇ ਯਤਨਾਂ ਵਿੱਚ ਲੱਗਾ ਰਿਹਾ ਤੇ ਯੂ ਸੀ ਪੀ ਨੂੰ ਤੋੜਨ ਦੀਆਂ ਕਾਰਵਾਈਆਂ ਵਿੱਚ ਮੋਹਰੀ ਹੁੰਦਾ ਰਿਹਾ। ਉਸਨੇ ਕਿਹਾ ਕਿ ਜੈਫ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਦੇ ਸਬੂਤ ਇਕੱਤਰ ਕਰਕੇ ਹੀ ਉਸਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਉਣ ਦਾ ਫੈਸਲਾ ਕੀਤਾ ਗਿਆ ਹੈ। ਪਾਰਟੀ ਦੇ ਡਾਇਰੈਕਟਰ ਡਸਟਿਨ ਵੈਨ ਵੁਗਤ ਨੇ ਕਿਹਾ ਕਿ ਜੈਫ ਨੂੰ ਈਮੇਲ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।

.jpg)
.jpg)
.jpg)
.jpg)














































.jpg)











.jpg)








.jpg)




























.jpg)


