Donald Trump ਵੱਲੋਂ ਵਾਤਾਵਰਨ ਪੱਖੀ ਨੇਮਾਂ ਤੋਂ ਰੋਕ ਹਟਾਉਣ ਦਾ ਐਲਾਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਤੇਲ ਅਤੇ ਗੈਸ ਡਰਿਲਿੰਗ ਤੋਂ ਵਾਤਾਵਰਨ ਨੂੰ ਗਰਮ ਕਰਨ ਵਾਲੀ ਮਿਥੇਨ ਗੈਸ ਦੀ ਨਿਕਾਸੀ ’ਚ ਕਟੌਤੀ ਲਈ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ’ਚ ਬਣਾਏ ਗਏ ਨੇਮ... ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਤੇਲ ਅਤੇ ਗੈਸ ਡਰਿਲਿੰਗ ਤੋਂ ਵਾਤਾਵਰਨ ਨੂੰ ਗਰਮ ਕਰਨ ਵਾਲੀ ਮਿਥੇਨ ਗੈਸ ਦੀ ਨਿਕਾਸੀ ’ਚ ਕਟੌਤੀ ਲਈ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ’ਚ ਬਣਾਏ ਗਏ ਨੇਮ ਨੂੰ ਖ਼ਤਮ ਕਰੇਗਾ। ਟਰੰਪ ਨੇ ਟੈਕਸਸ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਖ਼ਪਤਕਾਰਾਂ ਅਤੇ ਊਰਜਾ ਪੈਦਾ ਕਰਨ ਵਾਲਿਆਂ ਨੂੰ 45 ਅਰਬ ਡਾਲਰ ਦੀ ਬੱਚਤ ਹੋਵੇਗੀ ਅਤੇ 21 ਕਰੋੜ ਬੈਰਲ ਤੇਲ ਕੱਢਣ ਦਾ ਰਾਹ ਪੱਧਰਾ ਹੋਵੇਗਾ। ਇਹ ਮਾਤਰਾ ਅਮਰੀਕਾ ’ਚ ਕਰੀਬ 10 ਦਿਨ ਦੀ ਪੈਟਰੋਲੀਅਮ ਖ਼ਪਤ ਦੇ ਬਰਾਬਰ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਇਰਾਨ ਅਤੇ ਅਮਰੀਕਾ ਦੀ ਜੰਗ ਵਿਚਾਲੇ ਈਂਧਣ ਦੀਆਂ ਵਧੀਆਂ ਕੀਮਤਾਂ ਕਾਰਨ ਟਰੰਪ ਦੀ ਆਲੋਚਨਾ ਹੋ ਰਹੀ ਹੈ। ਇਸ ਦਾ ਉਦੇਸ਼ ਘਰੇਲੂ ਪੱਧਰ ’ਤੇ ਤੇਲ ਦੀ ਖੁਦਾਈ ਨੂੰ ਹੱਲਾਸ਼ੇਰੀ ਦੇਣਾ ਹੈ।
.jpg)
.jpg)

.jpg)
.jpg)














































.jpg)











.jpg)








.jpg)




























.jpg)


