ਅਤਿਵਾਦ ਦੇ ਖ਼ਤਰਿਆਂ ਵਿਰੁੱਧ ਸਿਡਨੀ ਵਿੱਚ ਪੰਜ ਦੇਸ਼ ਹੋਣਗੇ ਇਕਜੁੱਟ; ਪੁਲੀਸ ਬਣਾਏਗੀ ਸਾਂਝੀ ਤੇ ਅਹਿਮ ਰਣਨੀਤੀ
ਸਿਡਨੀ ਅਗਲੇ ਹਫ਼ਤੇ ਅੰਤਰਰਾਸ਼ਟਰੀ ਸੁਰੱਖਿਆ ਸਹਿਯੋਗ ਦਾ ਅਹਿਮ ਕੇਂਦਰ ਬਣਨ ਜਾ ਰਿਹਾ ਹੈ। ਵਿਸ਼ਵ ਪੱਧਰ ’ਤੇ ਅਤਿਵਾਦ ਦੇ ਬਦਲਦੇ ਰੂਪਾਂ ਅਤੇ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਸਟਰੇਲੀਆ ਸਮੇਤ ਪੰਜ ਅਹਿਮ ਦੇਸ਼ਾਂ ਦੀਆਂ ਪੁਲੀਸ ਏਜੰਸੀਆਂ ਇੱਥੇ ਇਕੱਠੀਆਂ ਹੋਣਗੀਆਂ। ਇਸ ਸੰਮੇਲਨ ਵਿੱਚ ‘ਫਾਈਵ ਆਈਜ਼, ਭਾਈਵਾਲ ਆਸਟਰੇਲੀਆ, ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਨਿਊਜ਼ੀਲੈਂਡ ਦੇ ਪੁਲੀਸ ਨੁਮਾਇੰਦੇ ਅਤਿਵਾਦ ਵਿਰੋਧੀ ਕਾਰਵਾਈਆਂ ਦੇ ਤਜਰਬੇ, ਖ਼ੁਫ਼ੀਆ ਜਾਣਕਾਰੀ ਅਤੇ ਸੁਰੱਖਿਆ ਰਣਨੀਤੀਆਂ ਸਾਂਝੀਆਂ ਕਰਨਗੇ। ਇਹ ਸੰਮੇਲਨ 26 ਤੋਂ 28 ਅਕਤੂਬਰ ਤੱਕ ਹੋਵੇਗਾ। ਬੌਂਡਾਈ ਅਤਿਵਾਦੀ ਹਮਲੇ ਤੋਂ ਮਿਲੇ ਸਬਕ, ਆਨਲਾਈਨ ਕੱਟੜਪੰਥ ਅਤੇ ਸਰਹੱਦਾਂ ਪਾਰ ਫੈਲਦੇ ਖ਼ਤਰਿਆਂ ਬਾਰੇ ਵਿਸ਼ੇਸ਼ ਚਰਚਾ ਹੋਵੇਗੀ। ਇਸ ਵਿੱਚ ਦੱਖਣ-ਪੂਰਬੀ ਏਸ਼ੀਆ ਦੇ ਸੁਰੱਖਿਆ ਨੁਮਾਇੰਦੇ ਵੀ ਸ਼ਾਮਲ ਹੋਣਗੇ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਕਿਹਾ ਹੈ ਕਿ ਸੂਬੇ ਸਾਹਮਣੇ ਖ਼ਤਰੇ ਬਦਲ ਚੁੱਕੇ ਹਨ, ਇਸ ਲਈ ਪੁਲੀਸ ਦੇ ਕੰਮ ਕਰਨ ਦਾ ਤਰੀਕਾ ਵੀ ਬਦਲਣਾ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਸੰਮੇਲਨ ਦਾ ਮੁੱਖ ਸੁਨੇਹਾ ਇਹ ਹੈ ਕਿ ਅਤਿਵਾਦ ਸਰਹੱਦਾਂ ਨਹੀਂ ਦੇਖਦਾ, ਇਸ ਲਈ ਉਸ ਨੂੰ ਰੋਕਣ ਲਈ ਕੌਮਾਂਤਰੀ ਇਕਜੁੱਟਤਾ ਲਾਜ਼ਮੀ ਹੈ।
.jpg)
.jpg)

.jpg)
.jpg)














































.jpg)











.jpg)








.jpg)




























.jpg)


