ਭੀਡ਼ ਨੇ ਕੲੀ ਇਮਾਰਤਾਂ ਨੂੰ ਅੱਗ ਲਾੲੀ; ਪੁਲੀਸ ਵੱਲੋਂ ਹੰਝੂ ਗੈਸ ਦੀ ਵਰਤੋਂ; ਪਹਿਲਾਂ ਪ੍ਰਦਰਸ਼ਨ ਸਕੂਲਾਂ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਸ਼ੁਰੂ ਹੋਏ ਸਨ

ਭੀਡ਼ ਨੇ ਕੲੀ ਇਮਾਰਤਾਂ ਨੂੰ ਅੱਗ ਲਾੲੀ; ਪੁਲੀਸ ਵੱਲੋਂ ਹੰਝੂ ਗੈਸ ਦੀ ਵਰਤੋਂ; ਪਹਿਲਾਂ ਪ੍ਰਦਰਸ਼ਨ ਸਕੂਲਾਂ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਸ਼ੁਰੂ ਹੋਏ ਸਨ

ਭੀਡ਼ ਨੇ ਕੲੀ ਇਮਾਰਤਾਂ ਨੂੰ ਅੱਗ ਲਾੲੀ; ਪੁਲੀਸ ਵੱਲੋਂ ਹੰਝੂ ਗੈਸ ਦੀ ਵਰਤੋਂ; ਪਹਿਲਾਂ ਪ੍ਰਦਰਸ਼ਨ ਸਕੂਲਾਂ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਸ਼ੁਰੂ ਹੋਏ ਸਨ 
ਪੈਰਿਸ-ਪੈਰਿਸ ਵਿੱਚ‘ਯੈਲੋ ਵੈਸਟਜ਼’ ਮੂਵਮੈਂਟ ਦੇ ਸੱਦੇ ’ਤੇ ਪਲੇਸ ਡੇ ਲਾ ਰਿਪਬਲਿਕ ’ਤੇ ਅੱਥਰੂ ਗੈਸ ਦੇ ਗੋਲਿਆਂ ਦੇ ਬਾਵਜੂਦ ਨੌਜਵਾਨ ਨੌਜਵਾਨ ਰੋਸ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਰਾਇਟਰਜ਼ ਵਧਦੀ ਮਹਿੰਗਾਈ ਅਤੇ ਜਨਤਕ ਸੇਵਾਵਾਂ ’ਚ ਖਾਮੀਆਂ ਨੂੰ ਲੈ ਕੇ ਫਰਾਂਸ ਦੇ ਕਈ ਸ਼ਹਿਰਾਂ ’ਚ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਹਿੰਸਕ ਝੜਪਾਂ ਹੋਈਆਂ। ਭੀੜ ਨੇ ਲਿਓਨ ’ਚ ਸੈਲਾਨੀ ਦਫ਼ਤਰ ਨੂੰ ਅੱਗ ਹਵਾਲੇ ਕਰ ਦਿੱਤਾ। ਪੁਲੀਸ ਨੇ ਵਿਖਾਵਾਕਾਰੀਆਂ ’ਤੇ ਹੰਝੂ ਗੈਸ ਦੇ ਗੋਲੇ ਵੀ ਦਾਗ਼ੇ। ਅਧਿਕਾਰੀਆਂ ਮੁਤਾਬਕ ਮੁਲਕ ’ਚ 32,800 ਵਿਅਕਤੀਆਂ ਨੇ 140 ਪ੍ਰਦਰਸ਼ਨਾਂ ’ਚ ਹਿੱਸਾ ਲਿਆ। ਇਹ ਅੰਦੋਲਨ ਪਿਛਲੇ ਮਹੀਨੇ ਪੈਰਿਸ ਦੇ ਸਕੂਲਾਂ ’ਚ ਅਧਿਆਪਕਾਂ ਦੀ ਘੱਟ ਗਿਣਤੀ ਅਤੇ ਮਾੜੇ ਪ੍ਰਬੰਧਾਂ ਖ਼ਿਲਾਫ਼ ਸ਼ੁਰੂ ਹੋਇਆ ਸੀ ਜੋ ਹੁਣ ਵਿਆਪਕ ਰੂਪ ਧਾਰ ਚੁੱਕਾ ਹੈ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਮਾਰਸੇਲ ਸਮੇਤ ਕਈ ਸ਼ਹਿਰਾਂ ’ਚ ਪੁਲੀਸ, ਮੀਡੀਆ ਅਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੈਂਟਰਲ ਪੈਰਿਸ ’ਚ ਵੱਡੀ ਗਿਣਤੀ ਪੁਲੀਸ ਕਰਮੀ ਅਹਿਮ ਥਾਵਾਂ ’ਤੇ ਤਾਇਨਾਤ ਕੀਤੇ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ‘ਯੈਲੋ ਵੈਸਟ’ ਅੰਦੋਲਨ ਵਾਂਗ ਸੜਕਾਂ ਜਾਮ ਕੀਤੀਆਂ। ਪੁਲੀਸ ਵੱਲੋਂ ਹੰਝੂ ਗੈਸ ਅਤੇ ਸਟੱਨ ਗ੍ਰਨੇਡਾਂ ਦੀ ਵਰਤੋਂ ਕੀਤੀ ਗਈ ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਅਤੇ 900 ਤੋਂ ਵੱਧ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲੀਸ ਹਿੰਸਾ ਦੇ ਕਰੀਬ ਦੋ ਦਰਜਨ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਲੌਰੈਂਟ ਨੁਨੇਜ਼ ਨੇ ਕਿਹਾ ਕਿ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਸਟੱਨ ਗ੍ਰਨੇਡਾਂ ਦੀ ਵਰਤੋਂ ’ਤੇ ਰੋਕ ਹੈ ਪਰ ਸ਼ਨਿਚਵਾਰ ਨੂੰ ਪ੍ਰਦਰਸ਼ਨਾਂ ’ਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੀ ਸਰਕਾਰ ਆਰਥਿਕ ਦਬਾਅ ਅਤੇ ਵਧਦੇ ਕਰਜ਼ੇ ਦਾ ਸਾਹਮਣਾ ਕਰ ਰਹੀ ਹੈ। ਮਜ਼ਦੂਰ ਯੂਨੀਅਨਾਂ ਦੇ ਸਮਰਥਨ ਨਾਲ ਇਸ ਪ੍ਰਦਰਸ਼ਨ ਨੂੰ ਹੋਰ ਹੁੰਗਾਰਾ ਮਿਲਿਆ ਹੈ। ਪੈਰਿਸ ’ਚ 19 ਵਰ੍ਹਿਆਂ ਦੀ ਪ੍ਰਦਰਸ਼ਨਕਾਰੀ ਲੋਲਾ ਨੇ ਕਿਹਾ ਕਿ ਵਧਦੀ ਮਹਿੰਗਾਈ ਕਾਰਨ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਅਧਿਆਪਕਾਂ ਦੀ ਭਰਤੀ ਦੀ ਮੰਗ ਕਰਨ ’ਤੇ ਵਿਦਿਆਰਥੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਖ਼ਬਰ ਏਜੰਸੀ ਮੁਤਾਬਕ ਲਗਪਗ 100 ਵਿਅਕਤੀ ਪੁਲੀਸ ਖ਼ਿਲਾਫ਼ ਨਾਅਰੇ ਲਾਉਂਦਿਆਂ ਪ੍ਰਦਰਸ਼ਨਾਂ ’ਚ ਸ਼ਾਮਲ ਹੋਏ।