ਵਿਦੇਸ਼ੀ ਤਾਕਤਾਂ ਕੈਨੇਡਾ ਨੂੰ ਤੋੜਨਾ ਚਾਹੁੰਦੀਆਂ ਨੇ: ਕਾਰਨੀ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਕੁਝ ਵਿਦੇਸ਼ੀ ਤਾਕਤਾਂ ਕੈਨੇਡਾ ਦੇ ਲੋਕਾਂ ਵਿੱਚ ਭਾਈਚਾਰਕ ਵੰਡੀਆਂ ਪਾ ਕੇ ਇਸ ਨੂੰ ਤੋੜਨ ਦੇ ਯਤਨ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੈਨੇਡਾ ਦੇ ਲੋਕਾਂ ਦੀ ਏਕਤਾ ਇਹੋ ਜਿਹੇ ਲੋਕਾਂ ਦੇ ਸੁਪਨੇ ਕਦੇ ਵੀ ਸਾਕਾਰ ਨਹੀਂ ਹੋਣ ਦੇਵੇਗੀ। ਉਹ ਅਲਬਰਟਾ ਸੂਬੇ ਵਿੱਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਬਹੁਤੇ ਦੇਸ਼ ਇੱਕ ਦੂਜੇ ਨੂੰ ਪਛਾੜਨ ਦੀ ਦੌੜ ਵਿੱਚ ਵੰਡੀਆਂ ਪਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਡੋਨਲਡ ਟਰੰਪ ਦਾ ਨਾਂ ਲਏ ਬਿਨਾਂ ਕਿਹਾ ਕਿ ਕੈਨੇਡਾ ਨੂੰ ਇੱਕ ਸੂਬੇ ਦੇ ਰੂਪ ਵਿੱਚ ਦੇਖਣ ਵਾਲਿਆਂ ਨੂੰ ਵੰਡੀਆਂ ਪਾਉਣ ਦੀ ਥਾਂ ਆਪਣੇ ਦੇਸ਼ ਦੇ ਲੋਕਾਂ ਦੀ ਭਲਾਈ ਬਾਰੇ ਸੋਚਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਅਲਬਰਟਾ ਦੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ਰਲ ਮਿਲ ਕੇ ਕੈਨੇਡਾ ਦੇ ਦੁਸ਼ਮਣ ਲੋਕਾਂ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕਰਨ ਕਿ ਕੈਨੇਡਾ ਤੋਂ ਅੱਡ ਹੋ ਕੇ ਵਿਚਰਨਾ ਆਸਾਨ ਨਹੀਂ ਹੈ, ਸਗੋਂ ਇਸ ਨਾਲ ਦੇਸ਼ ਅਤੇ ਇੱਥੇ ਵੱਸਦੇ ਲੋਕਾਂ ਦਾ ਭਵਿੱਖ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਲਬਰਟਾ ਦੇ ਕੁਦਰਤੀ ਸਰੋਤਾਂ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ, ਪਰ ਉਨ੍ਹਾਂ ਦੀ ਸਰਕਾਰ ਨੇ ਆਉਂਦਿਆਂ ਹੀ ਪੱਛਮੀ ਤੱਟ ਤੱਕ ਨਵੀਂ ਤੇ ਵੱਡੀ ਪਾਈਪ ਲਾਈਨ ਵਿਛਾਉਣ ਨੂੰ ਮਨਜ਼ੂਰੀ ਦਿੱਤੀ। ਇਸ ਨਾਲ ਕਰੀਬ ਡੇਢ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਚੇਤੇ ਰਹੇ ਕਿ ਬੀਤੇ ਦੋ ਕੁ ਸਾਲਾਂ ਤੋਂ ਅਲਬਰਟਾ ਵਿੱਚ ਵੱਖ ਹੋਣ ਦੀ ਆਵਾਜ਼ ਉੱਠ ਰਹੀ ਹੈ।

.jpg)
.jpg)
.jpg)
.jpg)














































.jpg)











.jpg)








.jpg)




























.jpg)


