ਏ ਆਈ ਨੂੰ ਰੱਬ ਮੰਨਣ ਦਾ ਰੁਝਾਨ ਖ਼ਤਰਨਾਕ, ਪੋਪ ਵੱਲੋ ਚਿਤਾਵਨੀ
ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਹੁਣ ਸਿਰਫ਼ ਮਨੁੱਖ ਦਾ ਰੋਜ਼ਾਨਾ ਕੰਮ ਸੌਖਾ ਕਰਨ ਵਾਲੀ ਕੋਈ ਆਮ ਤਕਨਾਲੋਜੀ ਨਹੀਂ ਰਹੀ, ਬਲਕਿ ਦੁਨੀਆ ਭਰ ਵਿੱਚ ਇਸ ਦਾ ਦਾਇਰਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਸਥਿਤੀ ਇਹ ਬਣ ਗਈ ਹੈ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਲੋਕ ਆਪਣੀ ਨਿੱਜੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਲੈਣ ਲਈ ਵੀ ਇਸ ਤੋਂ ਸਲਾਹ ਲੈਣ ਲੱਗੇ ਹਨ। ਇੱਥੋਂ ਤੱਕ ਕਿ ਕਈ ਲੋਕ ਇਸ ਨੂੰ ਆਪਣਾ ਆਧਿਆਤਮਿਕ ਮਾਰਗਦਰਸ਼ਕ ਵੀ ਸਮਝਣ ਲੱਗੇ ਹਨ। ਡਿਜੀਟਲ ਧਾਰਮਿਕ ਸੇਵਾਵਾਂ ਅਤੇ ਏਆਈ ਆਧਾਰਿਤ ‘ਰੱਬੀ’ ਮਾਰਗ ਦਰਸ਼ਨ ਦੀਆਂ ਕੋਸ਼ਿਸ਼ਾਂ ਵੀ ਸਾਹਮਣੇ ਆ ਰਹੀਆਂ ਹਨ। ਆਧੁਨਿਕ ਦੌਰ ਵਿੱਚ ਡਿਜੀਟਲ ਧਾਰਮਿਕ ਸੇਵਾਵਾਂ ਅਤੇ ਏਆਈ ਆਧਾਰਿਤ ‘ਰੱਬੀ’ ਮਾਰਗਦਰਸ਼ਨ ਦੇ ਦਾਅਵੇ ਕਰਨ ਵਾਲੀਆਂ ਐਪਸ ਅਤੇ ਤਕਨੀਕਾਂ ਵੀ ਤੇਜ਼ੀ ਨਾਲ ਪ੍ਰਚਲਿਤ ਹੋ ਰਹੀਆਂ ਹਨ।
ਇਸ ਵਧਦੇ ਰੁਝਾਨ ਨੇ ਧਾਰਮਿਕ ਆਗੂਆਂ ਦੀ ਚਿੰਤਾ ਵਧਾ ਦਿੱਤੀ ਹੈ। ਪੋਪ ਲਿਓ ਨੇ ਲੋਕਾਂ ਨੂੰ ਏਆਈ ਨੂੰ ਸਰਬ-ਗਿਆਨੀ ਮਿੱਤਰ ਜਾਂ ਹਰ ਸਵਾਲ ਦਾ ਅੰਤਿਮ ਜਵਾਬ ਸਮਝਣ ਤੋਂ ਸਾਵਧਾਨ ਕੀਤਾ ਹੈ। ਅਮਰੀਕਾ ਵਿੱਚ ਜਨਮੇ ਪਰ ਆਸਟਰੇਲੀਆ ਨਾਲ ਲੰਬੇ ਸਮੇਂ ਤੋਂ ਜੁੜੇ ਪੋਪ ਲਿਓ ਚੌਦ੍ਹਵੇਂ ਨੇ ਕਿਹਾ ਕਿ ਸੰਦੇਸ਼ ਸਾਫ਼ ਹੈ ਮਨੁੱਖੀ ਸੋਚ, ਰਿਸ਼ਤਿਆਂ ਅਤੇ ਰੂਹਾਨੀਅਤ ਦੀ ਥਾਂ ਮਸ਼ੀਨ ਨਹੀਂ ਲੈ ਸਕਦੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਮਨੁੱਖ ਏਆਈ ਤੋਂ ਸਿਰਫ਼ ਜਾਣਕਾਰੀ ਨਹੀਂ, ਸਗੋਂ ਜੀਵਨ ਦਾ ਅਰਥ ਅਤੇ ਰੱਬੀ ਮਾਰਗ ਦਰਸ਼ਨ ਵੀ ਲੈਣ ਲੱਗ ਪਿਆ, ਤਾਂ ਮਨੁੱਖ ਅਤੇ ਮਸ਼ੀਨ ਵਿਚਕਾਰ ਹੱਦ ਕਿੱਥੇ ਰਹੇਗੀ?

.jpg)
.jpg)
.jpg)
.jpg)














































.jpg)











.jpg)








.jpg)




























.jpg)


