ਐਡਮਿੰਟਨ ’ਚ ਬਜ਼ੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਗਹਿਣੇ ਲੁੱਟਣ ਦੀਆਂ ਘਟਨਾਵਾਂ ’ਚ ਤੇਜ਼ੀ
ਐਡਮਿੰਟਨ ਵਿੱਚ ਬਜ਼ੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਗੱਲਾਂ ਵਿੱਚ ਉਲਝਾ ਕੇ ਉਨ੍ਹਾਂ ਦੇ ਗਹਿਣੇ ਲੁੱਟਣ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧਾ ਹੋਇਆ ਹੈ। ਐਡਮਿੰਟਨ ਪੁਲੀਸ ਸਰਵਿਸ (EPS) ਮੁਤਾਬਕ, ਪਿਛਲੇ ਕੁਝ ਸਮੇਂ ਤੋਂ ਜਾਰੀ ‘ਧਿਆਨ ਭਟਕਾ ਕੇ ਲੁੱਟ’ ਦੀਆਂ ਘਟਨਾਵਾਂ ਹੁਣ ਵਧੇਰੇ ਹਮਲਾਵਰ ਰੂਪ ਧਾਰ ਰਹੀਆਂ ਹਨ। EPS ਨੇ ਚਿਤਾਵਨੀ ਜਾਰੀ ਕਰਦਿਆਂ ਦੱਸਿਆ ਕਿ ਗਹਿਣਿਆਂ ਦੀ ਚੋਰੀ ਨਾਲ ਸਬੰਧਿਤ ਮਾਮਲਿਆਂ ਨੂੰ ਹੁਣ ਨਿੱਜੀ ਲੁੱਟ-ਖੋਹ ਵਜੋਂ ਜਾਂਚਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਪਿਛਲੇ ਇੱਕ ਮਹੀਨੇ ਦੌਰਾਨ ਐਡਮਿੰਟਨ ਵਿੱਚ ਗਹਿਣਿਆਂ ਨਾਲ ਸਬੰਧਿਤ ਘੱਟੋ-ਘੱਟ 20 ਅਜਿਹੀਆਂ ਲੁੱਟਾਂ ਦੀਆਂ ਰਿਪੋਰਟਾਂ ਮਿਲੀਆਂ ਹਨ।
ਪੁਲੀਸ ਮੁਤਾਬਕ ਮੁਲਜ਼ਮ ਅਕਸਰ ਔਰਤਾਂ ਨੂੰ ਆਪਣੀ ਗੱਡੀ ਦੇ ਨੇੜੇ ਆਉਣ ਲਈ ਉਕਸਾਉਂਦੇ ਹਨ। ਉਹ ਰਸਤਾ ਪੁੱਛਣ, ਪੀੜਤਾਂ ਨੂੰ ਆਪਣੀ ਮਾਂ ਵਰਗੀ ਦੱਸਣ, ਅਸ਼ੀਰਵਾਦ ਦੇਣ ਜਾਂ ਲੈਣ ਦੀ ਗੱਲ ਕਰਨ ਅਤੇ ਹੋਰ ਬਹਾਨਿਆਂ ਰਾਹੀਂ ਉਸ ਦਾ ਧਿਆਨ ਭਟਕਾਉਂਦੇ ਹਨ। ਹਾਲੀਆ ਮਾਮਲਿਆਂ ਵਿੱਚ ਸਥਿਤੀ ਹੋਰ ਗੰਭੀਰ ਹੋਈ ਹੈ। EPS ਦੇ ਅਨੁਸਾਰ ਕੁਝ ਘਟਨਾਵਾਂ ਵਿੱਚ ਮੁਲਜ਼ਮਾਂ ਨੇ ਔਰਤਾਂ ਨੂੰ ਫੜਨ ਜਾਂ ਉਨ੍ਹਾਂ ਦੀ ਬਾਂਹ ਗੱਡੀ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ।
ਕਈ ਮਾਮਲਿਆਂ ਵਿੱਚ ਗਹਿਣੇ ਜ਼ਬਰਦਸਤੀ ਉਤਾਰੇ ਗਏ। ਹੁਣ ਤੱਕ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ।
EPS ਦੀ ਇਨਵੈਸਟੀਗੇਟਿਵ ਰਿਸਪਾਂਸ ਟੀਮ ਦੇ ਡਿਟੈਕਟਿਵ ਬ੍ਰਾਇਸ ਫ੍ਰਾਂਸਿਸ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਜ਼ਬਰਦਸਤੀ ਅਤੇ ਗੱਡੀਆਂ ਦੀ ਸ਼ਮੂਲੀਅਤ ਕਾਰਨ ਲੋਕਾਂ ਦੇ ਜ਼ਖ਼ਮੀ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਣਜਾਣ ਵੱਲੋਂ ਅਚਾਨਕ ਗੱਲਬਾਤ ਸ਼ੁਰੂ ਕੀਤੇ ਜਾਣ ’ਤੇ ਚੌਕਸ ਰਹਿਣ ਅਤੇ ਗੱਡੀਆਂ ਦੇ ਨੇੜੇ ਜਾਣ ਤੋਂ ਬਚਣ। ਮਹਿੰਗੇ ਗਹਿਣੇ, ਘੜੀਆਂ ਅਤੇ ਹੋਰ ਕੀਮਤੀ ਵਸਤਾਂ ਖੁੱਲ੍ਹੇਆਮ ਪ੍ਰਦਰਸ਼ਿਤ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਜੇ ਕੋਈ ਸਥਿਤੀ ਠੀਕ ਨਾ ਲੱਗੇ ਤਾਂ ਆਪਣੀ ਅੰਦਰੂਨੀ ਸੂਝ ’ਤੇ ਭਰੋਸਾ ਕਰਦਿਆਂ ਉੱਥੋਂ ਦੂਰ ਹੋ ਜਾਣਾ ਅਤੇ ਗੱਲਬਾਤ ਵਿੱਚ ਨਾ ਪੈਣਾ ਬਿਹਤਰ ਹੈ।
.jpg)
.jpg)
.jpg)
.jpg)















































.jpg)











.jpg)






.jpg)






























.jpg)


