ਟੇਮਸ ਨਦੀ ’ਤੇ ਪਹਿਲੀ ਵਾਰ ਗੰਗਾ ਆਰਤੀ
ਲੰਡਨ ’ਚ ਟੇਮਸ ਨਦੀ ਦੇ ਕੰਢੇ ’ਤੇ ਐਤਵਾਰ ਨੂੰ ਪਹਿਲੀ ਵਾਰ ਗੰਗਾ ਆਰਤੀ ਕੀਤੀ ਗਈ ਜਿਸ ’ਚ ਹਜ਼ਾਰਾਂ ਲੋਕ ਸ਼ਾਮਲ ਹੋਏ। ‘ਟੇਮਸ ਨਦੀ ’ਤੇ ਗੰਗਾ ਆਰਤੀ: ਪ੍ਰਕਾਸ਼ ਉਤਸਵ’ ਨਾਮ ਤੋਂ ਕਰਵਾਏ ਗਏ ਇਸ ਪ੍ਰੋਗਰਾਮ ਦਾ ਪ੍ਰਬੰਧ ਚਿਨਮਯਾ ਮਿਸ਼ਨ ਯੂ ਕੇ ਨੇ ‘ਟੋਟਲੀ ਟੇਮਸ’ ਦੇ ਸਹਿਯੋਗ ਨਾਲ ਕੀਤਾ। ਚਿਨਮਯਾ ਮਿਸ਼ਨ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦੇ ਸਬੰਧ ’ਚ ਦੁਨੀਆ ਭਰ ’ਚ ਹੋ ਰਹੇ ਪ੍ਰੋਗਰਾਮਾਂ ਤਹਿਤ ਇਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ। ਭਾਰਤ ’ਚ ਗੰਗਾ ਦੇ ਕੰਢੇ ’ਤੇ ਹੋਣ ਵਾਲੀ ਮਸ਼ਹੂਰ ਆਰਤੀ ਦੀ ਰਵਾਇਤ ਤੋਂ ਪ੍ਰੇਰਿਤ ਹੋ ਕੇ ਪ੍ਰੋਗਰਾਮ ਕਰਵਾਇਆ ਗਿਆ।
ਚਿਨਮਯਾ ਮਿਸ਼ਨ ਯੂ ਕੇ ਦੇ ਆਲਮੀ ਮੁਖੀ ਸਵਾਮੀ ਸਵਰੂਪਾਨੰਦ ਨੇ ਕਿਹਾ ਕਿ ਮਾਂ ਗੰਗਾ ਨੂੰ ਯਾਦ ਕਰਦਿਆਂ ਸ਼ਰਧਾਲੂ ਆਰਤੀ ਕਰਦੇ ਆ ਰਹੇ ਹਨ ਅਤੇ ਉਹ ਕੁਦਰਤ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਾਲੀਆਂ ਸ਼ਕਤੀਆਂ ਪ੍ਰਤੀ ਸ਼ਰਧਾ ਦਰਸਾਉਂਦੇ ਆਏ ਹਨ। ਮਾਂ ਗੰਗਾ ਨੂੰ ਯਾਦ ਕਰਦਿਆਂ ਟੇਮਸ ’ਤੇ ਇਸ ਵਾਰ ਆਰਤੀ ਦਾ ਪ੍ਰਬੰਧ ਕੀਤਾ ਗਿਆ। ਸਵਾਮੀ ਚਿਨਮਯਾਨੰਦ ਨੇ ਮਾਂ ਗੰਗਾ ਤੋਂ ਪ੍ਰੇਰਨਾ ਲੈਂਦਿਆਂ ਹਿਮਾਲਿਆ ਦੀਆਂ ਪਹਾੜੀਆਂ ਤੋਂ ਗਿਆਨ ਲਿਆਂਦਾ ਸੀ। ਉਨ੍ਹਾਂ ਆਪਣਾ ਸਾਰਾ ਜੀਵਨ ਵੇਦਾਂਤ ਦਾ ਗਿਆਨ ਫੈਲਾਉਣ ਲਈ ਸਮਰਪਿਤ ਕਰ ਦਿੱਤਾ ਸੀ।
ਸਵਾਮੀ ਸਵਰੂਪਾਨੰਦ ਨੇ ਸਿੱਖਿਆ ਅਤੇ ਪੇਂਡੂ ਵਿਕਾਸ ਦੇ ਖੇਤਰ ’ਚ ਮਿਸ਼ਨ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ। ਟੇਮਸ ਨਦੀ ’ਤੇ ਆਰਤੀ ਦੀ ਮੁੱਖ ਗੱਲ ਇਹ ਰਹੀ ਕਿ ਸਮਾਗਮ ਦੌਰਾਨ ਕੋਈ ਵੀ ਵਸਤੂ ਟੇਮਸ ’ਚ ਨਹੀਂ ਸੁੱਟੀ ਗਈ। ਮਿਸ਼ਨ ਦੇ ਤਰਜਮਾਨ ਨੇ ਕਿਹਾ ਕਿ ਦੀਵੇ ਨਦੀ ਦੇ ਕੰਢੇ ’ਤੇ ਹੀ ਰੱਖੇ ਗਏ ਸਨ ਤਾਂ ਜੋ ਆਲੇ-ਦੁਆਲੇ ਨੂੰ ਸਾਫ ਰੱਖਿਆ ਜਾ ਸਕੇ। ਸਮਾਗਮ ਦੌਰਾਨ ਪੂਜਾ-ਪਾਠ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅਤੇ ਕਈ ਧਾਰਮਿਕ ਆਗੂ ਤੇ ਹਿੰਦੂ ਜਥੇਬੰਦੀਆਂ ਦੇ ਨੁਮਾਇੰਦੇ ਇਸ ’ਚ ਸ਼ਾਮਲ ਹੋਏ।

.jpg)
.jpg)
.jpg)
.jpg)














































.jpg)











.jpg)






.jpg)






























.jpg)


