ਭਾਰਤੀ-ਅਮਰੀਕੀ ਵੋਟਰ ਦਾ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਵੱਲ ਝੁਕਾਅ ਵਧਿਆ

ਭਾਰਤੀ-ਅਮਰੀਕੀ ਵੋਟਰ ਦਾ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਵੱਲ ਝੁਕਾਅ ਵਧਿਆ

ਭਾਰਤੀ-ਅਮਰੀਕੀ ਵੋਟਰ ਦਾ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਵੱਲ ਝੁਕਾਅ ਵਧਿਆ
ਅਮਰੀਕਾ ’ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਬਾਰੇ ਕੌਮੀ ਸਰਵੇਖਣ ’ਚ ਦਾਅਵਾ ਕੀਤਾ ਗਿਆ ਹੈ ਕਿ ਸਿਆਸੀ ਪੱਧਰ ’ਤੇ ਸਰਗਰਮ ਨਾ ਹੋਣ ਦੇ ਬਾਵਜੂਦ ਭਾਰਤੀ-ਅਮਰੀਕੀ ਵੋਟਰ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਵੱਲ ਜ਼ਿਆਦਾ ਝੁਕਾਅ ਰੱਖ ਰਹੇ ਹਨ। ਏਸ਼ੀਅਨ ਐਂਡ ਪੈਸਿਫਿਕ ਆਈਲੈਂਡਰ ਅਮਰੀਕਨ ਵੋਟ ਵੱਲੋਂ ਕਰਵਾਏ ਸਰਵੇਖਣ ਅਨੁਸਾਰ 3 ਨਵੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ’ਚ ਏਸ਼ੀਅਨ ਅਮਰੀਕਨ ਅਤੇ ਪੈਸਿਫਿਕ ਆਈਲੈਂਡਰ ਭਾਈਚਾਰਿਆਂ ਦੇ 90 ਫ਼ੀਸਦੀ ਤੋਂ ਵੱਧ ਰਜਿਸਟਰਡ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਇੱਛਾ ਜਤਾਈ ਹੈ। ਲਗਪਗ 42 ਫ਼ੀਸਦੀ ਵੋਟਰਾਂ ਨੇ ਕਿਹਾ ਕਿ ਉਨ੍ਹਾਂ ਨਾਲ ਡੈਮੋਕਰੈਟਿਕ ਪਾਰਟੀ ਨੇ ਸੰਪਰਕ ਨਹੀਂ ਕੀਤਾ ਜਦੋਂ ਕਿ 58 ਫ਼ੀਸਦੀ ਨੇ ਰਿਪਬਲਿਕਨ ਪਾਰਟੀ ਵੱਲੋਂ ਪਹੁੰਚ ਨਾ ਕੀਤੇ ਜਾਣ ਦੀ ਗੱਲ ਆਖੀ।
ਇਸ ਦੇ ਬਾਵਜੂਦ 66 ਫ਼ੀਸਦੀ ਭਾਰਤੀ-ਅਮਰੀਕੀ ਵੋਟਰਾਂ ਨੇ ਕਾਂਗਰਸ ਅਤੇ ਸੈਨੇਟ ਚੋਣਾਂ ’ਚ ਡੈਮੋਕਰੈਟਿਕ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਇਰਾਦਾ ਪ੍ਰਗਟਾਇਆ ਹੈ। ਦੂਜੇ ਪਾਸੇ ਕਾਂਗਰਸ ਚੋਣਾਂ ’ਚ 18 ਫ਼ੀਸਦੀ ਅਤੇ ਸੈਨੇਟ ’ਚ 22 ਫ਼ੀਸਦੀ ਭਾਰਤੀ-ਅਮਰੀਕੀਆਂ ਨੇ ਰਿਪਬਲਿਕਨ ਉਮੀਦਵਾਰਾਂ ਦੀ ਹਮਾਇਤ ਕੀਤੀ ਹੈ। ਹਾਲਾਂਕਿ 66 ਫ਼ੀਸਦੀ ਵੋਟਰਾਂ ਨੇ ਮੰਨਿਆ ਕਿ ਉਹ ਸਿਆਸਤ ਬਾਰੇ ਸੋਚ ਕੇ ਅਕੇਵਾਂ ਮਹਿਸੂਸ ਕਰਦੇ ਹਨ। ਮਹਿੰਗਾਈ ਅਤੇ ਰੋਜ਼ੀ-ਰੋਟੀ ਕਮਾਉਣ ਦੀ ਲਾਗਤ ਇਸ ਸਮੇਂ ਏਸ਼ੀਅਨ-ਅਮਰੀਕੀ ਵੋਟਰਾਂ ਲਈ ਸਭ ਤੋਂ ਵੱਡਾ ਮੁੱਦਾ ਹੈ ਜਿਸ ਨੂੰ 90 ਫ਼ੀਸਦੀ ਲੋਕਾਂ ਨੇ ਬਹੁਤ ਅਹਿਮ ਦੱਸਿਆ ਹੈ। ਇਸ ਤੋਂ ਇਲਾਵਾ ਸਿਹਤ ਸੰਭਾਲ, ਰੁਜ਼ਗਾਰ ਅਤੇ ਸਿੱਖਿਆ ਵੀ ਮੁੱਖ ਮੁੱਦਿਆਂ ’ਚ ਸ਼ਾਮਲ ਹਨ।