ਐਡਮਿੰਟਨ ਵਿਚ ਮੰਦਰ ਦਾ ਲੰਗਰ ਹਾਲ ਬੰਦ
ਐਡਮਿੰਟਨ ਦੇ ਦੱਖਣੀ ਹਿੱਸੇ ਵਿੱਚ ਸਥਿਤ ਭਾਰਤੀ ਕਲਚਰਲ ਸੁਸਾਇਟੀ ਆਫ਼ ਅਲਬਰਟਾ ਦੀ ਰਸੋਈ ਨੂੰ ਅਲਬਰਟਾ ਹੈਲਥ ਸਰਵਿਸਿਜ਼ (AHS) ਨੇ ਖਾਣੇ ਦੀ ਸੁਰੱਖਿਆ ਅਤੇ ਸਫ਼ਾਈ ਸਬੰਧੀ ਦਰਜਨ ਤੋਂ ਵੱਧ ਉਲੰਘਣਾ ਸਾਹਮਣੇ ਆਉਣ ਮਗਰੋਂ ਬੰਦ ਕਰ ਦਿੱਤਾ ਹੈ। ਸਿਹਤ ਅਧਿਕਾਰੀਆਂ ਵੱਲੋਂ 28 ਅਗਸਤ ਨੂੰ ਜਾਰੀ ਕੀਤੇ ਗਏ ਕਲੋਜ਼ਰ ਆਰਡਰ ਤਹਿਤ ਰਸੋਈ ਨੂੰ ਅਗਲੇ ਹੁਕਮਾਂ ਤੱਕ ਖੋਲ੍ਹਣ ’ਤੇ ਰੋਕ ਲਾਈ ਗਈ ਹੈ।
ਸਿਹਤ ਅਧਿਕਾਰੀਆਂ ਦੀ ਜਾਂਚ ਦੌਰਾਨ ਰਸੋਈ ਦੇ ਵੱਖ-ਵੱਖ ਹਿੱਸਿਆਂ ਵਿੱਚ ਗੰਭੀਰ ਸਫ਼ਾਈ ਸਮੱਸਿਆਵਾਂ ਸਾਹਮਣੇ ਆਈਆਂ। ਜਾਂਚ ਰਿਪੋਰਟ ਅਨੁਸਾਰ ਅਲਮਾਰੀਆਂ, ਕਾਊਂਟਰਾਂ, ਸਟੋਰ, ਡਰਾਅਰਾਂ, ਸ਼ੈਲਫ਼ਾਂ ਅਤੇ ਬੇਸਮੈਂਟ ਦੇ ਸਾਂਝੇ ਹਿੱਸਿਆਂ ਵਿੱਚ ਗੰਦਗੀ ਪਾਈ ਗਈ। ਖਾਣ-ਪੀਣ ਵਾਲੀਆਂ ਵਸਤਾਂ ਦੇ ਨੇੜੇ ਚੂਹਿਆਂ ਦਾ ਮਲ-ਮੂਤਰ ਵੀ ਦਰਜ ਕੀਤਾ ਗਈਆਂ, ਜਦਕਿ ਰਸੋਈ ਵਿੱਚ ਮੱਖੀਆਂ ਦੀ ਮੌਜੂਦਗੀ ਵੀ ਸਾਹਮਣੇ ਆਈ।
ਬਰਤਨ ਧੋਣ ਦੇ ਪ੍ਰਬੰਧ ਵੀ ਸਿਹਤ ਅਧਿਕਾਰੀਆਂ ਦੀ ਜਾਂਚ ਵਿੱਚ ਸਵਾਲਾਂ ਦੇ ਘੇਰੇ ਵਿੱਚ ਰਹੇ। ਰਿਪੋਰਟ ਮੁਤਾਬਕ ਮਕੈਨੀਕਲ ਡਿਸ਼ਵਾਸ਼ਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਸੀ ਅਤੇ ਇਸ ਦੇ ਅੰਦਰ ਗੁਲਾਬੀ ਤੇ ਸੰਤਰੀ ਰੰਗ ਦੀ ਪਰਤ ਜੰਮੀ ਹੋਈ ਸੀ। ਇਸ ਤੋਂ ਇਲਾਵਾ ਰਸੋਈ ਵਿੱਚ ਸੈਨੇਟਾਈਜ਼ਰ ਲਈ ਲੋੜੀਂਦੇ ਬਕਟ ਜਾਂ ਸਪਰੇਅ ਬੋਤਲਾਂ ਵੀ ਮੌਜੂਦ ਨਹੀਂ ਸਨ।
ਲੰਗਰ ਤਿਆਰ ਕਰਨ ਵਾਲੇ ਮੇਜ਼ਾਂ ਉੱਤੇ ਗੰਦੇ ਤੇ ਗਿੱਲੇ ਕੱਪੜੇ ਪਏ ਮਿਲੇ। ਭਾਂਡੇ ਧੋਣ ਵਾਲੇ ਖੇਤਰ ਵਿੱਚ ਇੱਕ ਐਪਰਨ ਵੀ ਬੇਹੱਦ ਗੰਦਾ ਪਾਇਆ ਗਿਆ। ਸਿਹਤ ਅਧਿਕਾਰੀਆਂ ਨੇ ਖਾਣਾ ਤਿਆਰ ਕਰਨ ਲਈ ਵਰਤੇ ਜਾਂਦੇ ਕੜਛਿਆਂ, ਟੋਕਰੀਆਂ ਅਤੇ ਹੋਰ ਭਾਂਡਿਆਂ ਦੀ ਸਫ਼ਾਈ ’ਤੇ ਵੀ ਇਤਰਾਜ਼ ਦਰਜ ਕੀਤਾ।
ਜਾਂਚ ਦੌਰਾਨ ਸਬਜ਼ੀਆਂ ਕੱਟਣ ਲਈ ਵਰਤੇ ਜਾਂਦੇ ਪਲਾਸਟਿਕ ਅਤੇ ਲੱਕੜ ਦੇ ਕਟਿੰਗ ਬੋਰਡ ਵੀ ਮਾੜੀ ਹਾਲਤ ਵਿੱਚ ਮਿਲੇ। ਕਈ ਬੋਰਡਾਂ ਉੱਤੇ ਗੰਦਗੀ ਜੰਮੀ ਹੋਈ ਸੀ ਅਤੇ ਕੁਝ ਟੁੱਟੇ ਹੋਏ ਸਨ। ਰਸੋਈ ਵਿੱਚ ਇੱਟਾਂ ਅਤੇ ਕੰਕਰੀਟ ਦੇ ਟੁਕੜਿਆਂ ਨਾਲ ਬਣੀਆਂ ਅਸਥਾਈ ਭੱਠੀਆਂ ਦੇ ਆਲ਼ੇ-ਦੁਆਲੇ ਵੀ ਸਫ਼ਾਈ ਦੇ ਢੁਕਵੇਂ ਪ੍ਰਬੰਧ ਨਹੀਂ ਸਨ।
AHS ਨੇ ਪ੍ਰਬੰਧਕਾਂ ਨੂੰ ਦੂਸ਼ਿਤ ਹੋ ਸਕਣ ਵਾਲਾ ਖਾਣਾ ਨਸ਼ਟ ਕਰਨ, ਰਸੋਈ ਦੀ ਪੂਰੀ ਸਫ਼ਾਈ ਕਰਵਾਉਣ, ਕੀੜਿਆਂ ਅਤੇ ਚੂਹਿਆਂ ਦੀ ਰੋਕਥਾਮ ਲਈ ਕਦਮ ਚੁੱਕਣ ਅਤੇ ਭੋਜਨ ਤਿਆਰ ਕਰਨ ਵਾਲੇ ਸਟਾਫ਼ ਦੀ ਸਹੀ ਸਿਖਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਸੋਈ ਉਦੋਂ ਤੱਕ ਮੁੜ ਨਹੀਂ ਖੁੱਲੇਗੀ ਜਦੋਂ ਤੱਕ ਸਾਰੇ ਲੋੜੀਂਦੇ ਸੁਧਾਰ ਪੂਰੇ ਨਹੀਂ ਕੀਤੇ ਜਾਂਦੇ ਅਤੇ AHS ਦਾ ਕਾਰਜਕਾਰੀ ਅਧਿਕਾਰੀ ਉਨ੍ਹਾਂ ਤੋਂ ਸੰਤੁਸ਼ਟ ਨਹੀਂ ਹੁੰਦਾ। ਇਸ ਮਾਮਲੇ ਨੇ ਧਾਰਮਿਕ ਅਤੇ ਸਭਿਆਚਾਰਕ ਸੰਸਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਲਈ ਤਿਆਰ ਕੀਤੇ ਜਾਂਦੇ ਭੋਜਨ ਦੀ ਸਫ਼ਾਈ ਅਤੇ ਸੁਰੱਖਿਆ ਸਬੰਧੀ ਮਾਪਦੰਡਾਂ ਵੱਲ ਮੁੜ ਧਿਆਨ ਖਿੱਚਿਆ ਹੈ।

.jpg)
.jpg)
.jpg)
.jpg)














































.jpg)











.jpg)







.jpg)





























.jpg)


