ਚੀਨ ਨੇ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਦਾ ਕੀਤਾ ਐਲਾਨ

ਚੀਨ ਨੇ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਦਾ ਕੀਤਾ ਐਲਾਨ

ਚੀਨ ਨੇ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਦਾ ਕੀਤਾ ਐਲਾਨ 
ਅਮਰੀਕਾ ਵੱਲੋਂ ਹਾਲ ਹੀ ਵਿੱਚ ਲਗਾਈ ਗਈ ਪਾਬੰਦੀਆਂ ਦੇ ਜਵਾਬ ਵਿੱਚ ਚੀਨ ਨੇ ਬੁੱਧਵਾਰ ਨੂੰ ਅਮਰੀਕਾ ਵਿਰੁੱਧ ਕਈ ਆਰਥਿਕ ਕਦਮਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਅਮਰੀਕਾ ਨੂੰ ਡਰੋਨ ਦੇ ਬਰਾਮਦ 'ਤੇ ਕੰਟਰੋਲ ਅਤੇ ਛੇ ਅਮਰੀਕੀ ਕੰਪਨੀਆਂ ਨਾਲ ਕਾਰੋਬਾਰ 'ਤੇ ਰੋਕ ਲਗਾਉਣਾ ਸ਼ਾਮਲ ਹੈ। ਸਤੰਬਰ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੇ ਅਮਰੀਕਾ ਦਾ ਦੌਰਾ ਕਰਨ ਦੀ ਸੰਭਾਵਨਾ ਦੇ ਵਿਚਕਾਰ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਤਣਾਅ ਵਧ ਰਿਹਾ ਹੈ, ਜਦੋਂ ਕਿ ਮਈ ਵਿੱਚ ਬੀਜਿੰਗ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਦੌਰਾਨ ਰਿਸ਼ਤੇ ਬਿਹਤਰ ਹੋਣ ਦੇ ਸੰਕੇਤ ਮਿਲੇ ਸਨ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਕਦਮ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵਿਚਕਾਰ ਬਣੀ ਅਹਿਮ ਸਹਿਮਤੀ ਦੀ ਗੰਭੀਰ ਉਲੰਘਣਾ ਕਰਦੇ ਹਨ ਅਤੇ ਚੀਨ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਇਸ ਦੇ ਜਵਾਬ ਵਿੱਚ ਚੀਨ ਕੋਲ ਜ਼ਰੂਰੀ ਜਵਾਬੀ ਕਦਮ ਚੁੱਕਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ।" ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਚੀਨ ਸੰਜਮ ਵਰਤ ਰਿਹਾ ਹੈ ਅਤੇ ਅਮਰੀਕਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਬੀਜਿੰਗ ਦੇ ਖ਼ਿਲਾਫ਼ ਲਗਾਈਆਂ ਗਈਆਂ ਪਾਬੰਦੀਆਂ ਨੂੰ ਰੱਦ ਕਰੇ ਅਤੇ ਆਪਣੇ "ਗਲਤ ਵਿਹਾਰ" ਨੂੰ ਬੰਦ ਕਰੇ। ਨਾਲ ਹੀ, ਇਹ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਅਮਰੀਕਾ ਚੀਨ ਦੇ ਖ਼ਿਲਾਫ਼ ਨਵੀਆਂ ਪਾਬੰਦੀਆਂ ਲਾਗੂ ਕਰਦਾ ਹੈ, ਤਾਂ ਵਾਸ਼ਿੰਗਟਨ 'ਤੇ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।
'ਐਪਲਾਈਡ ਡੀ ਐੱਨ ਏ ਸਾਇੰਸਿਜ਼', ਇੰਕ ਅਤੇ ਗ਼ੈਰ-ਸਰਕਾਰੀ ਸਮੂਹ 'ਹੂਮਨ ਰਾਈਟਸ ਇਨ ਚਾਈਨਾ' ਸਮੇਤ ਛੇ ਅਮਰੀਕੀ ਸੰਸਥਾਵਾਂ 'ਤੇ ਚੀਨ ਦੀਆਂ ਸੰਸਥਾਵਾਂ ਨਾਲ ਵਪਾਰ ਜਾਂ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਉਹ ਦਰਾਮਦ ਕੀਤੇ ਗਏ ਪ੍ਰਿੰਟਿੰਗ ਸੌਫਟਵੇਅਰ ਅਤੇ ਦਫ਼ਤਰ ਵਿੱਚ ਵਰਤੇ ਜਾਣ ਵਾਲੇ ਉਪਕਰਣਾਂ ਤੋਂ ਕੌਮੀ ਸੁਰੱਖਿਆ 'ਤੇ ਪੈਣ ਵਾਲੇ ਸੰਭਾਵੀ ਪ੍ਰਭਾਵ ਦੀ ਜਾਂਚ ਕਰ ਰਿਹਾ ਹੈ ਪਰ ਉਸ ਨੇ ਪ੍ਰਭਾਵਿਤ ਕੰਪਨੀਆਂ ਦੇ ਨਾਮ ਨਹੀਂ ਦੱਸੇ। ਦਸੰਬਰ ਵਿੱਚ ਅਮਰੀਕੀ ਐੱਫ ਸੀ ਸੀ ਨੇ ਨਵੇਂ ਚੀਨੀ ਡਰੋਨਾਂ ਦੇ ਦਰਾਮਦ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਬਾਅਦ ਵਿੱਚ ਡਰੋਨ ਦੇ ਕੁਝ ਮਾਡਲਾਂ ਨੂੰ ਮਨਜ਼ੂਰੀ ਦੇਣ ਲਈ ਇਸ ਰੋਕ ਵਿੱਚ ਬਦਲਾਅ ਕੀਤਾ ਗਿਆ। ਪਿਛਲੇ ਹਫ਼ਤੇ, ਅਮਰੀਕਾ ਨੇ ਕੌਮੀ ਸੁਰੱਖਿਆ ਲਈ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਵਿੱਚ ਬਣੇ ਨਵੇਂ 'ਹੂਮਨੌਇਡ ਰੋਬੋਟ' ਅਤੇ ਪਾਵਰ ਇਨਵਰਟਰਾਂ ਦੇ ਦਰਾਮਦ 'ਤੇ ਵੀ ਰੋਕ ਲਗਾ ਦਿੱਤੀ। ਚੀਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਕਦਮ ਚੁੱਕਿਆ ਗਿਆ।