ਇਰਾਨ ’ਤੇ ਨਵੇਂ ਫ਼ੌਜੀ ਹਮਲੇ ਨਹੀਂ ਕਰਾਂਗੇ: ਡੋਨਲਡ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਪੱਛਮੀ ਏਸ਼ੀਆ ਦੇ ਸਹਿਯੋਗੀ ਮੁਲਕਾਂ ਨੇ ਇਰਾਨ ਨਾਲ ਪੰਜ ਮਹੀਨਿਆਂ ਤੋਂ ਜਾਰੀ ਜੰਗ ਦੇ ਖ਼ਾਤਮੇ ਲਈ ਸਮਝੌਤੇ ਦੇ ਖਰੜੇ ਬਾਰੇ ਸਹਿਮਤੀ ਬਣਾ ਲਈ ਹੈ। ਟਰੰਪ ਨੇ ਕਿਹਾ ਕਿ ਉਹ ਹਾਲ ਦੀ ਘੜੀ ਇਰਾਨ ਉੱਤੇ ਨਵੇਂ ਫ਼ੌਜੀ ਹਮਲਿਆਂ ਬਾਰੇ ਹੁਕਮ ਨਹੀਂ ਦੇਣਗੇ। ਇਸ ਦੌਰਾਨ ਅਮਰੀਕਾ ਨੇ ਖਾੜੀ ਮੁਲਕਾਂ ’ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਸੁਰੱਖਿਆ ਚਿਤਾਵਨੀ ਜਾਰੀ ਕਰਦਿਆਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਉੱਧਰ, ਇਜ਼ਰਾਈਲ ਵੱਲੋਂ ਐਤਵਾਰ ਨੂੰ ਗਾਜ਼ਾ ਪੱਟੀ ਉੱਤੇ ਕੀਤੇ ਗਏ ਹਵਾਈ ਹਮਲਿਆਂ ਵਿੱਚ ਦੋ ਬੱਚਿਆਂ ਸਣੇ ਘੱਟੋ ਘੱਟ ਅੱਠ ਫ਼ਲਸਤੀਨੀ ਮਾਰੇ ਗਏ ਤੇ 12 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਮਰੀਕੀ ਸਦਰ ਨੇ ਸ਼ਨਿੱਚਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਮਝੌਤੇ ਵਿੱਚ ‘ਹਰਮੁਜ਼ ਜਲ ਮਾਰਗ ਨੂੰ ਫ਼ੌਰੀ ਤੇ ਪੂਰੀ ਤਰ੍ਹਾਂ ਖੋਲ੍ਹਣਾ ਅਤੇ ਇਰਾਨ ਦੇ ਪਰਮਾਣੂ ਖ਼ਤਰੇ ਦਾ ਅੰਤ’ ਜਿਹੇ ਨੁਕਤੇ ਸ਼ਾਮਲ ਹੋਣਗੇ। ਉਨ੍ਹਾਂ ਕਿਹਾ, ‘‘ਇਸ ਅਪੀਲ ਦੇ ਆਧਾਰ ਉੱਤੇ ਮੈਂ ਕੁੱਲ ਆਲਮ ਦੇ ਭਵਿੱਖ ਦੇ ਹਿੱਤ ਅਤੇ ਸਫਲ ਤੇ ਖ਼ੁਸ਼ਹਾਲ ਇਰਾਨ ਦੀ ਹੋਂਦ ਨੂੰ ਧਿਆਨ ਵਿੱੱਚ ਰੱਖਦੇ ਹੋਏ ਫ਼ਿਲਹਾਲ ਹਮਲੇ ਰੋਕਣ ਦੀ ਸਹਿਮਤੀ ਦਿੱਤੀ ਹੈ, ਬਸ਼ਰਤੇ ਜਲਦੀ ਹੀ ਕੋਈ ਸਮਝੌਤਾ ਹੋ ਸਕੇ।’’ ਉਧਰ, ਇਰਾਨ ਦੇ ਰੱਖਿਆ ਮੰਤਰੀ ਨੇ ਵੀ ਐਕਸ ’ਤੇ ਕਿਹਾ ਕਿ ਟਰੰਪ ਦੇ ਹਾਲੀਆ ਐਲਾਨ ਤੋਂ ਇਰਾਨ ‘ਨਾ ਤਾਂ ਹੈਰਾਨ ਹੈ ਅਤੇ ਨਾ ਹੀ ਕੋਈ ਢਿੱਲ ਵਰਤ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਮਿਲਣ ਵਾਲੀਆਂ ਧਮਕੀਆਂ ਦੇ ਮੱਦੇਨਜ਼ਰ ਇਰਾਨ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ ਹੈ। ਖੇਤਰੀ ਮਾਮਲਿਆਂ ਨਾਲ ਜੁੜੇ ਅਧਿਕਾਰੀ, ਜੋ ਵਿਚੋਲਗੀ ਦੀਆਂ ਕੋਸ਼ਿਸ਼ਾਂ ਵਿੱਚ ਵੀ ਸ਼ਾਮਲ ਸੀ, ਨੇ ਦੱਸਿਆ ਕਿ ਤਜਵੀਜ਼ ਵਿੱਚ ਹਰਮੁਜ਼ ਜਲ ਮਾਰਗ ਨੂੰ ਮੁੜ ਤੋਂ ਪੂਰੀ ਤਰ੍ਹਾਂ ਖੋਲ੍ਹਣ ਤੇ ਪੂਰੇ ਖੇਤਰ ਵਿੱਚ ਹੋਣ ਵਾਲੀ ਹਮਲਿਆਂ ਨੂੰ ਰੋਕਣ ਦੀ ਵੀ ਵਿਵਸਥਾ ਹੈ। ਇਸ ਵਿੱਚ ਇਰਾਕ ਵਿੱਚ ਇਰਾਨ ਹਮਾਇਤੀ ਮਿਲੀਸ਼ੀਆ ਵੱਲੋਂ ਅਰਬ ਖਾੜੀ ਮੁਲਕਾਂ ਅਤੇ ਜੌਰਡਨ ਉੱਤੇ ਹਮਲਿਆਂ ਨੂੰ ਰੋਕਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਅਮਰੀਕਾ, ਇਰਾਨ ਉੱਤੇ ਲਾਗੂ ਆਪਣੀ ਨਾਕੇਬੰਦੀ ਖ਼ਤਮ ਕਰੇਗਾ ਅਤੇ ਤਜਵੀਜ਼ਤ ਅਸਥਾਈ ਜੰਗਬੰਦੀ ਸਮਝੌਤੇ ਮੁਤਾਬਕ ਤਹਿਰਾਨ ਨੂੰ ਮੁੜ ਤੋਂ ਤੇਲ ਬਰਾਮਦ ਕਰਨ ਦੀ ਖੁੱਲ੍ਹ ਦੇਵੇਗਾ। ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਅਜੇ ਤੱਕ ਕੋਈ ਅੰਤਿਮ ਸਮਝੌਤਾ ਨਹੀਂ ਹੋਇਆ, ਪਰ ਵਿਚੋਲਗੀ ਲਈ ਕੋਸ਼ਿਸ਼ਾਂ ਜਾਰੀ ਹਨ। ਟਰੰਪ ਨੇ ਕਿਹਾ ਕਿ ਇਜ਼ਰਾਈਲ ਵੀ ਜੰੰਗਬੰਦੀ ਸਮਝੌਤਾ ਲਾਗੂ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਵਿੱਚ ਸ਼ਾਮਲ ਹੋ ਗਿਆ ਹੈ, ਹਾਲਾਂਕਿ ਇਜ਼ਰਾਈਲ ਨੇ ਅਮਰੀਕੀ ਸਦਰ ਦੇ ਇਸ ਐਲਾਨ ਬਾਰੇ ਜਨਤਕ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ। ਇਸ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਨੇ ਬਹਿਰੀਨ, ਇਜ਼ਰਾਈਲ, ਇਰਾਕ, ਜੌਰਡਨ, ਕੁਵੈਤ, ਲੈਬਨਾਨ, ਓਮਾਨ, ਕਤਰ, ਸਾਊਦੀ ਅਰਬ ਤੇ ਯੂ ਏ ਵੀ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਨਵੀਂ ਸੁਰੱਖਿਆ ਚਿਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
.jpg)

.jpg)
.jpg)
.jpg)














































.jpg)










.jpg)









.jpg)




























.jpg)


