ਅਮਰੀਕਾ ਵਿੱਚ ਹਵਾਈ ਹਾਦਸਾ; 12 ਹਲਾਕ
ਅਮਰੀਕਾ ਦੇ ਮਿਸੂਰੀ ਰਾਜ ਦੇ ਬਟਲਰ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਟੇਟ ਹਾਈਵੇਅ ਪੈਟਰੋਲ (ਸਥਾਨਕ ਪੁਲੀਸ) ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਹਵਾਈ ਹਾਦਸੇ ਵਿੱਚ ਬਾਰਾਂ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਸਥਾਨਕ ਪ੍ਰਸ਼ਾਸਨ ਅਤੇ ਰਾਹਤ ਕਰਮਚਾਰੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ 'ਤੇ ਪਹੁੰਚ ਗਏ ਹਨ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਪਤਾ ਲੱਗਿਆ ਹੈ ਕਿ ਸਕਾਈਡਾਈਵਿੰਗ (ਹਵਾ ਵਿੱਚੋਂ ਛਾਲ ਮਾਰਨ ਦੀ ਖੇਡ) ਦਾ ਆਨੰਦ ਲੈਣ ਜਾ ਰਹੇ ਮੁਸਾਫ਼ਰਾਂ ਨਾਲ ਭਰਿਆ ਇੱਕ ਛੋਟਾ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਸਵਾਰ ਸਾਰੇ 12 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਕੰਸਾਸ ਸਿਟੀ ਤੋਂ ਲਗਪਗ 65 ਮੀਲ ਦੂਰ ਦੱਖਣ ਵਿੱਚ ਸਥਿਤ ਬਟਲਰ ਮੈਮੋਰੀਅਲ ਏਅਰਪੋਰਟ ਨੇੜੇ ਵਾਪਰੀ। ਮਿਸੂਰੀ ਸਟੇਟ ਹਾਈਵੇਅ ਪੈਟਰੋਲ ਦੇ ਸਾਰਜੈਂਟ ਜਸਟਿਨ ਈਵਿੰਗ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 11:30 ਵਜੇ ਐਮਰਜੈਂਸੀ ਵਿਭਾਗ ਨੂੰ ਜਹਾਜ਼ ਦੇ ਡਿੱਗਣ ਅਤੇ ਉਸ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਸਾਰਜੈਂਟ ਈਵਿੰਗ ਨੇ ਹਾਦਸੇ ਵਾਲੀ ਜਗ੍ਹਾ ਨੂੰ ਬੇਹੱਦ ਖੌਫ਼ਨਾਕ ਦੱਸਦਿਆਂ ਕਿਹਾ ਕਿ ਜਹਾਜ਼ ਹਵਾਈ ਅੱਡੇ ਦੇ ਬਿਲਕੁਲ ਨਾਲ ਲੱਗਦੇ ਇੱਕ ਖੇਤ ਵਿੱਚ ਜਾ ਡਿੱਗਿਆ ਸੀ। ਰਾਹਤ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਨੇੜਲੇ ਹਾਈਵੇਅ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਫਿਲਹਾਲ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਪਛਾਣ, ਉਮਰ ਜਾਂ ਰਿਹਾਇਸ਼ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ 'ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ' (NTSB) ਵੱਲੋਂ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ 'ਪੈਸੀਫਿਕ ਐਰੋਸਪੇਸ 750XL' (Pacific Aerospace 750XL) ਮਾਡਲ ਦਾ ਇੱਕ ਸਿੰਗਲ-ਇੰਜਣ ਵਾਲਾ ਟਰਬੋਪ੍ਰੌਪ ਜਹਾਜ਼ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਰਿਕਾਰਡ ਮੁਤਾਬਕ ਇਹ ਜਹਾਜ਼ ਸਾਲ 2010 ਵਿੱਚ ਬਣਿਆ ਸੀ। ਇਹ ਮਾਡਲ ਖਾਸ ਤੌਰ 'ਤੇ ਸਕਾਈਡਾਈਵਿੰਗ ਲਈ ਬੇਹੱਦ ਮਕਬੂਲ ਹੈ ਕਿਉਂਕਿ ਇਹ ਛੋਟੇ ਰਨਵੇਅ ਤੋਂ ਆਸਾਨੀ ਨਾਲ ਉੱਡ ਸਕਦਾ ਹੈ ਅਤੇ ਇਸ ਵਿੱਚ ਇੱਕੋ ਸਮੇਂ 17 ਸਕਾਈਡਾਈਵਰ ਸਵਾਰ ਹੋ ਸਕਦੇ ਹਨ। ਬਟਲਰ ਦੇ ਇਸ ਛੋਟੇ ਹਵਾਈ ਅੱਡੇ 'ਤੇ ਲਗਪਗ 30 ਨਿੱਜੀ ਜਹਾਜ਼ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਫਸਲਾਂ 'ਤੇ ਸਪਰੇਅ ਕਰਨ ਵਾਲੀਆਂ ਕੰਪਨੀਆਂ ਅਤੇ ਸਕਾਈਡਾਈਵਿੰਗ ਨਾਲ ਸਬੰਧਤ ਹਨ। ਇਸ ਇਲਾਕੇ ਵਿੱਚ ਸਾਲ ਦੇ ਅੱਠ-ਨੌਂ ਮਹੀਨੇ ਸਕਾਈਡਾਈਵਿੰਗ ਦਾ ਸੀਜ਼ਨ ਚੱਲਦਾ ਹੈ, ਜੋ ਮਾਰਚ-ਅਪ੍ਰੈਲ ਤੋਂ ਸ਼ੁਰੂ ਹੋ ਕੇ ਨਵੰਬਰ ਤੱਕ ਰਹਿੰਦਾ ਹੈ। ਹਾਲਾਂਕਿ, ਘਟਨਾ ਤੋਂ ਬਾਅਦ ਸਥਾਨਕ ਸਕਾਈਡਾਈਵਿੰਗ ਕੰਪਨੀ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ
.jpg)
.jpg)

.jpg)
.jpg)
















































.jpg)







.jpg)
.jpg)







































.jpg)

