ਹਾਜਤ ਮੀਰੀ ਹਮਲਾ ਮਾਮਲਾ: ਸੁਖਪ੍ਰੀਤ ਸਿੰਘ ਨੇ ਦੋਸ਼ ਕਬੂਲੇ; ਡਿਪੋਰਟੇਸ਼ਨ ਦੀ ਤਿਆਰੀ
ਰਿਚ ਮੰਡ ਹਿੱਲ ਵਿੱਚ ਦਸੰਬਰ 2021 ਦੌਰਾਨ ਐਲਨਾਜ਼ ਹਾਜਤ ਮੀਰੀ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਤਿੰਨ ਸਾਲਾਂ ਤੋਂ ਫ਼ਰਾਰ ਚੱਲ ਰਹੇ ਮਿਸੀਸਾਗਾ ਨਿਵਾਸੀ ਸੁਖਪ੍ਰੀਤ ਸਿੰਘ (26) ਨੇ ਅਦਾਲਤ ਵਿੱਚ ਗੰਭੀਰ ਹਮਲੇ (ਐਗਰੋਵੇਟ ਅਸਾਲਟ) ਦੇ ਦੋਸ਼ ਕਬੂਲ ਕਰ ਲਏ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਉਸ ਨੂੰ ਆਉਣ ਵਾਲੇ ਦਿਨਾਂ ਵਿੱਚ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਨਿਊ ਮਾਰਕੀਟ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਸੁਖਪ੍ਰੀਤ ਸਿੰਘ ਨੇ ਦੋਸ਼ੀ ਹੋਣ ਦੀ ਸਹਿਮਤੀ ਦਿੱਤੀ। ਉਸ ਨੂੰ ਪਿਛਲੇ ਸਾਲ ਅਮਰੀਕਾ ਦੇ ਟੈਕਸਾਸ ਸੂਬੇ ਦੇ ਸੈਨ ਐਂਟੋਨਿਓ ਸ਼ਹਿਰ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਕੈਨੇਡਾ ਹਵਾਲੇ ਕਰ ਦਿੱਤਾ ਗਿਆ ਸੀ।
ਮਾਮਲੇ ਅਨੁਸਾਰ 20 ਦਸੰਬਰ 2021 ਨੂੰ ਰਿਚ ਮੰਡ ਹਿੱਲ ਦੇ ਇਕ ਪਾਰਕਿੰਗ ਗੈਰਾਜ ਵਿੱਚ ਐਲਨਾਜ਼ ਹਾਜਤ ਮੀਰੀ ’ਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਉਸ ਦੇ ਮੱਥੇ ’ਤੇ ਗੰਭੀਰ ਸੱਟ ਲੱਗੀ ਅਤੇ ਕਰੀਬ 40 ਟਾਂਕੇ ਲਗਵਾਉਣੇ ਪਏ ਸਨ। ਪੁਲੀਸ ਨੇ ਇਸ ਨੂੰ ਅਗਵਾ ਕਰਨ ਦੀ ਨਾਕਾਮ ਕੋਸ਼ਿਸ਼ ਕਰਾਰ ਦਿੱਤਾ ਸੀ, ਜੋ ਇਕ ਰਾਹਗੀਰ ਦੀ ਦਖ਼ਲਅੰਦਾਜ਼ੀ ਕਾਰਨ ਅਸਫਲ ਰਹੀ।
ਅਦਾਲਤ ਵਿੱਚ ਪੇਸ਼ ਕੀਤੇ ਗਏ ਤੱਥਾਂ ਅਨੁਸਾਰ ਹਰਸ਼ਦੀਪ ਬਿੰਨਰ ਅਤੇ ਰਿਆਸਤ ਸਿੰਘ ਉਸ ਗਰੋਹ ਦਾ ਹਿੱਸਾ ਸਨ, ਜਿਸ ਨੂੰ ਹਾਜਤ ਮੀਰੀ ਦਾ ਪਿੱਛਾ ਕਰਨ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਭਾੜੇ ’ਤੇ ਰੱਖਿਆ ਗਿਆ ਸੀ। ਰਿਆਸਤ ਸਿੰਘ ਨੂੰ ਹਮਲੇ ਦੀ ਵੀਡੀਓ ਬਣਾਉਣ ਦੇ ਵੀ ਹੁਕਮ ਦਿੱਤੇ ਗਏ ਸਨ। ਬਾਅਦ ਵਿੱਚ ਦੋਵਾਂ ਨੂੰ ਐਡਮਿੰਟਨ ਵਿੱਚ ਵਾਹਨ ਚੋਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਆਸਤ ਸਿੰਘ ਨੇ ਵੀ ਗੰਭੀਰ ਹਮਲੇ ਦੇ ਦੋਸ਼ ਕਬੂਲ ਕੀਤੇ ਸਨ ਅਤੇ 2022 ਵਿੱਚ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ।
ਹਮਲੇ ਤੋਂ ਬਾਅਦ ਹਾਜਤ ਮੀਰੀ ਆਪਣੇ ਪਰਿਵਾਰ ਨਾਲ ਵਾਸਾਗਾ ਬੀਚ ਵਿੱਚ ਰਹਿ ਰਹੀ ਸੀ। ਪਰ 12 ਜਨਵਰੀ 2022 ਨੂੰ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਪੁਲੀਸ ਅਧਿਕਾਰੀਆਂ ਦਾ ਭੇਸ ਧਾਰ ਕੇ ਉਸ ਨੂੰ ਅਗਵਾ ਕਰ ਲਿਆ। ਉਸ ਸਮੇਂ ਤੋਂ ਬਾਅਦ ਨਾ ਤਾਂ ਉਸ ਦਾ ਕੋਈ ਪਤਾ ਲੱਗਿਆ ਹੈ ਅਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋਇਆ ਹੈ। ਜਾਂਚ ਏਜੰਸੀਆਂ ਉਸ ਨੂੰ ਮ੍ਰਿਤਕ ਮੰਨ ਕੇ ਜਾਂਚ ਕਰ ਰਹੀਆਂ ਹਨ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਸੁਖਪ੍ਰੀਤ ਸਿੰਘ 2020 ਵਿੱਚ ਭਾਰਤ ਤੋਂ ਓਨਟਾਰੀਓ ਆਇਆ ਸੀ ਅਤੇ ਸ਼ੈਰੀਡਨ ਕਾਲਜ ਵਿੱਚ ਬਿਜ਼ਨਸ ਮਾਰਕੀਟਿੰਗ ਦੀ ਪੜ੍ਹਾਈ ਕਰ ਰਿਹਾ ਸੀ। ਕੋਵਿਡ-19 ਮਹਾ ਮਾਰੀ ਕਾਰਨ ਪੜ੍ਹਾਈ ਪ੍ਰਭਾਵਿਤ ਹੋਣ ਅਤੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੇ ਦਬਾਅ ਹੇਠ ਉਹ ਅਪਰਾਧਿਕ ਗਤੀਵਿਧੀਆਂ ਨਾਲ ਜੁੜ ਗਿਆ।
ਇਸ ਮਾਮਲੇ ਵਿੱਚ ਯਾਰਕ ਰਿਜਨਲ ਪੁਲੀਸ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਵੱਲੋਂ ਕਰੀਬ ਇੱਕ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਜਾਂਚ ਵਿੱਚ ਸਹਿਯੋਗ ਕਰਨ ਵਾਲੇ ਕੁਝ ਲੋਕਾਂ ਖ਼ਿਲਾਫ਼ ਲਗਾਏ ਗਏ ਦੋਸ਼ ਬਾਅਦ ਵਿੱਚ ਵਾਪਸ ਲੈ ਲਏ ਗਏ ਜਾਂ ਰੱਦ ਕਰ ਦਿੱਤੇ ਗਏ। ਮਾਮਲੇ ਦਾ ਮੁੱਖ ਦੋਸ਼ੀ ਹਾਜਤ ਮੀਰੀ ਦਾ ਸਾਬਕਾ ਪ੍ਰੇਮੀ ਮੁਹੰਮਦ ਲੀਲੋ (39) ਸੀ। ਉਸ ਖ਼ਿਲਾਫ਼ ਲਗਾਇਆ ਗਿਆ ਕਤਲ ਦਾ ਦੋਸ਼ ਇਸ ਸਾਲ ਮਈ ਵਿੱਚ ਹਟਾ ਦਿੱਤਾ ਗਿਆ, ਜਦੋਂ ਉਸ ਨੇ ਹਾਜਤ ਮੀਰੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਕਰ ਲਏ।
.jpg)

.jpg)
.jpg)
.jpg)
















































.jpg)







.jpg)
.jpg)







































.jpg)

