ਯੂਕਰੇਨ ਨੇ ਰੂਸ ਦੇ ਅੰਦਰੂਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ
ਯੂਕਰੇਨ ਨੇ ਅੱਜ ਰੂਸ ਦੇ ਅੰਦਰੂਨੀ ਇਲਾਕਿਆਂ ਵਿੱਚ ਕੀਤੇ ਲੰਬੀ ਦੂਰੀ ਦੇ ਹਮਲਿਆਂ ਨਾਲ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਕੀਵ ਵੱਲੋਂ ਰੂਸ ਦੇ ਊਰਜਾ ਕੇਂਦਰਾਂ ਅਤੇ ਫੌਜੀ ਉਦਯੋਗਾਂ ਨੂੰ ਨਿਸ਼ਾਨਾ ਬਣਾ ਕੇ ਕਰੈਮਲਿਨ ਨੂੰ ਜੰਗੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹਨ।
ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਯੂਕਰੇਨੀ ਫੌਜਾਂ ਨੇ ਕਈ ਫੌਜੀ ਅਤੇ ਊਰਜਾ ਬੁਨਿਆਦੀ ਢਾਂਚਿਆਂ ’ਤੇ ਹਮਲੇ ਕੀਤੇ ਹਨ ਜਿਨ੍ਹਾਂ ਵਿੱਚ ਅਜਿਹੀ ਫੌਜੀ ਫੈਕਟਰੀ ਵੀ ਸ਼ਾਮਲ ਹੈ ਜੋ ਰੂਸੀ ਡਰੋਨਾਂ ਅਤੇ ਮਿਜ਼ਾਈਲਾਂ ਲਈ ਪੁਰਜ਼ੇ ਸਪਲਾਈ ਕਰਦੀ ਸੀ। ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੀਆਂ ਈਪੀ-5 ਫਲੈਮਿੰਗੋ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨੇ ਚੁਵਾਸ਼ੀਆ ਖੇਤਰ ਦੇ ਚੈਬੋਕਸਾਰੀ ਸਥਿਤ ਇਸ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਹੈ ਜੋ ਕਿ ਜੰਗ ਦੇ ਮੋਰਚੇ ਤੋਂ 900 ਕਿਲੋਮੀਟਰ ਤੋਂ ਵੱਧ ਦੂਰ ਹੈ।
ਉੱਧਰ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰਾਤੋ-ਰਾਤ 326 ਯੂਕਰੇਨੀ ਡਰੋਨ ਹੇਠਾਂ ਸੁੱਟੇ ਹਨ। ਚੁਵਾਸ਼ੀਆ ਦੇ ਮੁਖੀ ਓਲੇਗ ਨਿਕੋਲੇਵ ਨੇ ਮਿਜ਼ਾਈਲ ਹਮਲੇ ਦੀ ਪੁਸ਼ਟੀ ਕੀਤੀ ਹੈ ਪਰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਅਸਟਰਾ ਨਾਂ ਦੇ ਔਨਲਾਈਨ ਨਿਊਜ਼ ਚੈਨਲ ਨੇ ਦੱਸਿਆ ਕਿ ਯੂਕਰੇਨ ਦੇ ਇਸ ਹਮਲੇ ਨੇ ਵੀ ਐੱਨ ਆਈ ਆਈ ਆਰ-ਪ੍ਰੋਗਰੈੱਸ ਪਲਾਂਟ ਨੂੰ ਨਿਸ਼ਾਨਾ ਬਣਾਇਆ ਹੈ ਜੋ ਡਰੋਨਾਂ ਲਈ ਐਂਟੀਨਾ ਬਣਾਉਂਦਾ ਹੈ। ਜ਼ੇਲੈਂਸਕੀ ਨੇ ਇਹ ਵੀ ਦੱਸਿਆ ਕਿ ਯੂਕਰੇਨੀ ਫੌਜਾਂ ਨੇ ਰੂਸ ਦੇ ਸਮਾਰਾ ਖੇਤਰ ਵਿੱਚ ਤੇਲ ਰਿਫਾਇਨਰੀ ’ਤੇ ਵੀ ਹਮਲਾ ਕੀਤਾ ਹੈ। ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਯੂਕਰੇਨੀ ਡਰੋਨ ਨੇ ਉਸ ਇਮਾਰਤ ’ਤੇ ਹਮਲਾ ਕੀਤਾ ਜਿਸ ਵਿੱਚ 19ਵੀਂ ਸਦੀ ਦੀ ਕ੍ਰੀਮੀਆ ਜੰਗ ਦੌਰਾਨ ਸ਼ਹਿਰ ਦੀ ਰੱਖਿਆ ਨੂੰ ਦਰਸਾਉਂਦੀ ਵੱਡੀ ਪੈਨੋਰਮਾ ਪੇਂਟਿੰਗ ਮੌਜੂਦ ਸੀ।

.jpg)
.jpg)
.jpg)
.jpg)
















































.jpg)






.jpg)


.jpg)






































.jpg)

