ਵੈਨਕੂਵਰ,(ਪੰਜਾਬੀ ਰਾਈੇਟਰ)- Canada News: ਓਂਟਾਰੀਓ ਦੀ ਹਾਲਟਨ ਪੁਲੀਸ ਨੇ ਕਾਰ ਚੋਰੀ ਕਰਨ ਦਾ ਯਤਨ ਕਰਦੇ ਦੋ ਭਾਰਤੀ ਵਿਦਿਆਰਥੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ, ਜਿੰਨਾਂ ਤੋਂ ਕਾਰਾਂ ਚੋਰੀ ਕਰਨ ਵਾਲਾ ਸਮਾਨ ਮਿਲਿਆ ਹੈ, ਜਿੰਸ ’ਚ ਮੌਕੇ ਤੇ ਕਾਰ ਦਾ ਸੌਫਟਵੇਅਰ ਬਦਲ ਕੇ ਚਾਬੀ ਬਣਾਉਣ ਵਾਲਾ ਯੰਤਰ ਵੀ ਸ਼ਾਮਲ ਹੈ।
ਪੁਲੀਸ ਵਲੋਂ ਇਸ ਸਾਲ ਤੋਂ ਸ਼ੁਰੂ ਕੀਤੇ ਪ੍ਰੋਜੈਕਟ ਡਿਸਕੁਨੈਕਟ ਤਹਿਤ ਇੱਕ ਟੀਮ ਦਾ ਗਠਨ ਕੀਤਾ ਸੀ ਜਿਸ ਤਹਿਤ ਹੁਣ ਤੱਕ ਚੋਰੀ ਹੋਈਆਂ 28 ਕਾਰਾਂ ਬਰਾਮਦ ਹੋ ਚੁੱਕੀਆਂ ਹਨ। ਪੁਲੀਸ ਨੇ ਦੱਸਿਆ ਕਿ ਲੰਘੇ ਦਿਨ ਹੋਟਲ ਦੀ ਪਾਰਕਿੰਗ ’ਚ ਲੱਗੀ ਹੋਈ ਮਹਿੰਗੀ ਕਾਰ ਚੋਰੀ ਕਰਕੇ ਲਿਜਾਣ ਦਾ ਯਤਨ ਕਰ ਰਹੇ ਦੋ ਵਿਅਕਤੀਆਂ ਬਾਰੇ ਸੂਚਨਾ ਮਿਲਣ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਦੋਹਾਂ ਨੇ ਭੱਜਣ ਦਾ ਯਤਨ ਕੀਤਾ, ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਇਸ ਮੌਕੇ ਗ੍ਰਿਫ਼ਤਾਰ ਕੀਤੇ ਗਏ ਜੋਬਨਪ੍ਰੀਤ ਸਿੰਘ (21) ਅਤੇ ਆਤਿਸ਼ ਸਿੰਘ (26) ਦੀ ਚੋਰੀ ਦੀ ਕਾਰ ’ਤੇ ਸਵਾਰ ਹੋ ਕੇ ਚੋਰੀ ਕਰਨ ਆਏ ਸਨ। ਮਿਆਦ ਪੁੱਗਾ ਵਿਦਿਆਰਥੀ ਵੀਜੇ ਤੇ ਕੈਨੇਡਾ ’ਚ ਹੋਣ ਕਰਕੇ ਉਹਨਾਂ ਵਿਰੁੱਧ ਪਹਿਲਾਂ ਵੀ ਸਰਹੱਦੀ ਸੁਰੱਖਿਆ ਏਜੰਸੀ (ਸੀਬੀਐਸਏ) ਨੇ ਵਰੰਟ ਹਾਸਲ ਕੀਤੇ ਹੋਏ ਹਨ।
ਅਧਿਕਾਰੀਆਂ ਅਨੁਸਾਰ ਦੋਹਾਂ ਵਿਰੁੱਧ ਚੋਰੀ ਨਾਲ ਸਬੰਧਤ 5 ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ ਅਤੇ ਜਲਦ ਦੋਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਤੋਂ ਜਾਰੀ ਹੋਏ ਸੀਬੀਐਸਏ ਵਰੰਟਾਂ ਕਾਰਣ ਅਦਾਲਤ ਤੋਂ ਉਨ੍ਹਾਂ ਦੇ ਡਿਪੋਰਟੇਸ਼ਨ ਆਰਡਰ ਹਾਸਲ ਕਰਨ ਦੀ ਮੰਗ ਕੀਤੀ ਜਾਵੇਗੀ।

.jpg)
.jpg)
.jpg)
.jpg)
















































.jpg)






.jpg)


.jpg)



































.jpg)




