ਚੰਡੀਗਡ਼੍ਹ,(ਪੰਜਾਬੀ ਰਾਈਟਰ)- ਸੀ ਬੀ ਆਈ ਨੇ 13 ਲੱਖ ਰੁਪਏ ਦੀ ਰਿਸ਼ਵਤ ਨਾਲ ਜੁੜੇ ਮਾਮਲੇ ’ਚ ਫ਼ਰਾਰ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਰੀਡਰ ਓ ਪੀ ਰਾਣਾ ਨੂੰ ਭਗੌੜਾ ਐਲਾਨਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਦੀ ਸੀ ਬੀ ਆਈ ਕੋਰਟ ਨੇ ਫ਼ਿਲਹਾਲ ਰਾਣਾ ਖ਼ਿਲਾਫ਼ ਮੁੜ 6 ਜੂਨ ਤੱਕ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਰਾਣਾ ਨੇ ਸੀ ਬੀ ਆਈ ਅਦਾਲਤ ’ਚੋਂ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ, ਜਿੱਥੇ ਹੁਣ 29 ਮਈ ਨੂੰ ਸੁਣਵਾਈ ਹੋਵੇਗੀ। ਸੀ ਬੀ ਆਈ ਅਦਾਲਤ ਨੇ ਹਾਈ ਕੋਰਟ ’ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਸੁਣਵਾਈ ਅਧੀਨ ਹੋਣ ਕਰ ਕੇ ਰੀਡਰ ਰਾਣਾ ਨੂੰ ਭਗੌੜਾ ਐਲਾਨਣ ਦੀ ਥਾਂ ਨਵੇਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਮੰਨਿਆ ਕਿ ਮੁਲਜ਼ਮ ਦਾ ਵਤੀਰਾ ਪਹਿਲੀ ਨਜ਼ਰੇ ਗ੍ਰਿਫ਼ਤਾਰੀ ਤੋਂ ਬਚਣ ਵਾਲਾ ਹੈ। ਸੀ ਬੀ ਆਈ ਨੇ ਬੀ ਐੱਨ ਐੱਸ ਦੀ ਧਾਰਾ 84 ਤਹਿਤ ਅਰਜ਼ੀ ਦਾਇਰ ਕਰ ਕੇ ਰੀਡਰ ਰਾਣਾ ਨੂੰ ਭਗੌੜਾ ਐਲਾਨਣ ਦੀ ਮੰਗ ਕੀਤੀ ਸੀ। ਸੀ ਬੀ ਆਈ ਨੇ ਅਦਾਲਤ ’ਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਫ਼ੈਸਲਿਆਂ ਦੇ ਹਵਾਲੇ ਨਾਲ ਦਲੀਲ ਪੇਸ਼ ਕੀਤੀ ਕਿ ਹਾਈ ਕੋਰਟ ’ਚ ਅਰਜ਼ੀ ਪੈਂਡਿੰਗ ਹੋਣ ਦੇ ਬਾਵਜੂਦ, ਜੇ ਕੋਈ ਸਟੇਅ ਨਹੀਂ ਹੈ ਤਾਂ ਮੁਲਜ਼ਮ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।
ਸੀ ਬੀ ਆਈ ਨੇ 11 ਮਈ ਨੂੰ ਮਲੋਟ ਦੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਮਲੋਟ ਦੇ ਹੀ ਟੈਕਸ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਗਦੀ ਅਤੇ ਸੈਮਸੰਗ ਮੋਬਾਈਲ ਰਿਸ਼ਵਤ ਲੈਂਦੇ ਫੜਿਆ ਸੀ। ਮਲੋਟ ਦੇ ਪਿਉ ਪੁੱਤ ਵਿਜੀਲੈਂਸ ਦੇ ਵਿਚੋਲੇ ਵਜੋਂ ਕੰਮ ਕਰਦੇ ਸਨ ਜਿਸ ’ਚ ਵਿਜੀਲੈਂਸ ਮੁਖੀ ਦਾ ਰੀਡਰ ਓ ਪੀ ਰਾਣਾ ਵੀ ਸ਼ਾਮਲ ਸੀ। ਸੀ ਬੀ ਆਈ ਟੀਮ ਨੇ ਵਿਕਾਸ ਗਰਗ ਅਤੇ ਰਾਘਵ ਗਰਗ ਨੂੰ ਤਾਂ ਦਬੋਚ ਲਿਆ, ਪਰ ਰਾਣਾ ਫ਼ਰਾਰ ਹੋਣ ’ਚ ਸਫਲ ਰਿਹਾ। ਸੀ ਬੀ ਆਈ ਨੇ ਅਦਾਲਤ ’ਚ ਤਿੰਨ ਸੀਲਬੰਦ ਲਿਫ਼ਾਫ਼ੇ ਸੌਂਪੇ ਹਨ ਜਿਨ੍ਹਾਂ ’ਚ ਤਲਾਸ਼ੀ ਨਾਲ ਸਬੰਧਤ ਸਮੱਗਰੀ ਹੈ।
ਤਿੱਕੜੀ ਦੀ ਨਿਆਂਇਕ ਹਿਰਾਸਤ ਵਧਾਈ
ਸੀ ਬੀ ਆਈ ਦੀ ਚੰਡੀਗੜ੍ਹ ਅਦਾਲਤ ਨੇ ਰਿਸ਼ਵਤ ਕਾਂਡ ’ਚ ਫੜੇ ਵਿਕਾਸ ਗੋਇਲ, ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਮੁੜ 14 ਦਿਨਾਂ ਲਈ ਅਦਾਲਤੀ ਹਿਰਾਸਤ ’ਚ ਭੇਜਣ ਦੀ ਸੀ ਬੀ ਆਈ ਦੀ ਅਰਜ਼ੀ ਨੂੰ ਪ੍ਰਵਾਨ ਕਰਦਿਆਂ ਅਗਲੀ ਪੇਸ਼ੀ 6 ਜੂਨ ’ਤੇ ਪਾ ਦਿੱਤੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਰੱਖਣ ਦਾ ਵਾਜਬ ਆਧਾਰ ਪਾਇਆ ਹੈ।
.jpg)
.jpg)
.jpg)

.jpg)



































.jpg)


























.jpg)





.jpg)






















.jpg)







