ਬਠਿੰਡਾ,(ਪੰਜਾਬੀ ਰਾਈਟਰ)- AIIMS Bathinda: ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸੀਜ (ਏਮਜ਼) ਬਠਿੰਡਾ ਵਿੱਚ ਇਲਾਜ ਲਈ ਆ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀਆਂ ਕਈ ਸਹੂਲਤਾਂ ਅਤੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਐੱਮਆਰਆਈ ਅਤੇ ਸਿਟੀ ਸਕੈਨ ਦੀ ਪ੍ਰਕਿਰਿਆ ਕਾਫ਼ੀ ਗੂੰਝਲਦਾਰ ਹੈ ਅਤੇ ਰਿਪੋਰਟਾਂ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਲਾਈਨਾਂ ਵਿੱਚ ਲੱਗਣ ਤੋਂ ਬਾਅਦ ਜਦੋਂ ਵਾਰੀ ਆਉਂਦੀ ਤਾਂ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਰਿਪੋਰਟ ਕੱਲ ਆਵੇਗੀ।
ਚੇਤੇ ਰਹੇ ਕਿ ਸੂਬੇ ਦੇ ਇਸ ਵੱਡੇ ਸਰਕਾਰੀ ਹਸਪਤਾਲ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਵੱਡੀ ਗਿਣਤੀ ਲੋਕ ਇਲਾਜ ਲਈ ਇੱਥੇ ਆਉਂਦੇ ਹਨ। ਮਰੀਜ਼ਾਂ ਨੇ ਦੱਸਿਆ ਕਿ ਰਿਪੋਰਟ ਲੈਣ ਸਮੇਂ ਕਈ ਵਾਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਰਿਪੋਰਟ ਹਾਲੇ ਤਿਆਰ ਨਹੀਂ ਹੋਈ, ਜਿਸ ਕਾਰਨ ਦੂਰੋਂ ਆਏ ਲੋਕਾਂ ਨੂੰ ਵਾਰ-ਵਾਰ ਚੱਕਰ ਲਗਾਉਣੇ ਪੈਂਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਰਿਪੋਰਟਾਂ ਲਈ ਡਿਜਿਟਲ ਐਪ ਜਾਂ ਆਨਲਾਈਨ ਪ੍ਰਣਾਲੀ ਸ਼ੁਰੂ ਕੀਤੀ ਜਾਵੇ, ਜਿਸ ਤਰਾਂ ਲੈਬ ਰਿਪੋਰਟ ਲੈਣ ਦੀ ਵਿਧੀ ਸੌਖੀ ਕੀਤੀ ਗਈ ਹੈ।
ਮਰੀਜ਼ਾਂ ਨੇ ਇਹ ਵੀ ਦੱਸਿਆ ਕਿ ਐੱਮਆਰਆਈ ਅਤੇ ਸਿਟੀ ਸਕੈਨ ਲਈ 20 ਦਿਨਾਂ ਤੋਂ ਲੈ ਕੇ ਇੱਕ ਮਹੀਨੇ ਤੋਂ ਵੱਧ ਦੀ ਤਾਰੀਖ ਦਿੱਤੀ ਜਾ ਰਹੀ ਹੈ। ਏਮਜ਼ ਪੁੱਜੇ ਬਲਦੇਵ ਸਿੰਘ ਨੇ ਦੱਸਿਆ ਕਿ ਆਪਣੇ ਰਿਸਤੇਦਾਰ ਦੇ ਨਾਲ਼ ਕਿਸੇ ਗੰਭੀਰ ਬਿਮਾਰੀ ਦੇ ਅਪਰੇਸ਼ਨ ਸਬੰਧੀ ਚੈੱਕਅੱਪ ਲਈ ਆਇਆ ਸੀ, ਪਰ ਬਹੁਤ ਲੰਮੇ ਸਮੇਂ ਦਿੱਤਾ ਰਿਹਾ ਹੈ।
ਬਠਿੰਡਾ ਦੇ ਰਾਜਾ ਸਿੰਘ ਨੇ ਦੱਸਿਆ ਕਿ ਉਸਦੇ ਭਾਣਜੇ ਦੀ ਅੱਖ ਦੀ ਨਸ ਕਮਜ਼ੋਰ ਹੋਣ ਕਾਰਨ ਇਲਾਜ ਲਈ ਡੇਢ ਲੱਖ ਰੁਪਏ ਦਾ ਟੀਕਾ ਦੱਸਿਆ ਗਿਆ। ਜਦੋਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਸਿਹਤ ਕਾਰਡ ਤਹਿਤ ਮਦਦ ਮੰਗੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਪ੍ਰਕਿਰਿਆ ਲਈ ਹਸਪਤਾਲ ਵਿਚ ਆਈ ਵਿਭਾਗ ਵਿਚਲੇ ਸਟਾਫ ਵਲੋਂ ਲੜਕੇ ਨੂੰ ਲੰਮਾ ਸਮਾਂ ਦਾਖਲ ਰੱਖਣਾ ਪਵੇਗਾ ਤਾਂ ਸਿਹਤ ਬੀਮਾ ਕਵਰ ਹੋਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਕੌਰੀਡੋਰਾਂ ਵਿੱਚ ਏਸੀ ਠੀਕ ਤਰ੍ਹਾਂ ਨਹੀਂ ਚੱਲਦੇ।
ਦੌਰਾ ਕਰਨ ’ਤੇ ਆਈਪੀਡੀ ਦੇ ਸਾਹਮਣੇ ਮੈਡੀਕਲ ਵੈਸਟ ਵੀ ਖਿਲਰਿਆ ਪਾਇਆ ਗਿਆ । ਮਰੀਜਾਂ ਨੇ ਪ੍ਰਬੰਧਨ ਠੀਕ ਨਾ ਹੋਣ ਬਾਰੇ ਕਈ ਮੁੱਦੇ ਚੁੱਕੇ।
ਇਸ ਸਬੰਧੀ ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ ਰਾਜੀਵ ਗੁਪਤਾ ਨੇ ਕਿਹਾ ਕਿ ਹਸਪਤਾਲ ਵਿੱਚ ਇਸ ਵੇਲੇ ਸਿਟੀ ਸਕੈਨ ਅਤੇ ਐੱਮਆਰਆਈ ਮਸ਼ੀਨਾਂ ਲਗਤਾਰ ਲੋਡ ਤੇ ਚੱਲ ਰਹੀਆਂ ਹਨ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜਲਦੀ ਦੋ ਹੋਰ ਮਸ਼ੀਨਾਂ ਮਿਲਣ ਜਾ ਰਹੀਆਂ ਹਨ। ਮਰੀਜਾਂ ਦੇ ਮਸਲੇ ਹੱਲ ਹੋ ਜਾਣਗੇ।
ਜਦੋਂ ਮੈਡੀਕਲ ਵੇਸਟ ਖਿੱਲਰੇ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਸਫਾਈ ਕਾਮਿਆਂ ਦੀ ਹੜਤਾਲ ਹੋਣ ਕਾਰਨ ਮਾਮੂਲੀ ਵੇਸਟ ਖਿੱਲਰੀਆ ਹੋ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਸਫਾਈ ਪ੍ਰਬੰਧਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਗਰਮੀ ਵਿਚ ਕੋਰੀਡੋਰ ਦੇ ਏਅਰ ਕੰਡੀਸ਼ਨਰ ਬੰਦ ਹੋਣ ਸਬੰਧੀ ਇਸ ਗੱਲ ਨੂੰ ਨਕਾਰ ਦਿੱਤਾ ਅਤੇ ਕਿਹਾ ਸੈਂਟਰਲ ਏਸੀ ਮੌਜੂਦ ਹੈ । ਉਨ੍ਹਾਂ ਕਿਹਾ ਗਰਮੀ ਤੋਂ ਬਚਾਅ ਲਈ ਮਰੀਜ਼ਾਂ ਵਾਸਤੇ ਵਾਧੂ ਕੂਲਰ ਵੀ ਲਗਵਾਏ ਜਾ ਰਹੇ ਹਨ।
.jpg)
.jpg)
.jpg)
.jpg)
































.jpg)




























.jpg)










.jpg)

















.jpg)









