ਤਾਮਿਲਨਾਡੂ ’ਚ ਨਵਾਂ ਇਤਿਹਾਸ: ਸੁਪਰਸਟਾਰ ਵਿਜੇ ਨੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਤਾਮਿਲਨਾਡੂ ’ਚ ਨਵਾਂ ਇਤਿਹਾਸ: ਸੁਪਰਸਟਾਰ ਵਿਜੇ ਨੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਤਾਮਿਲਨਾਡੂ ’ਚ ਨਵਾਂ ਇਤਿਹਾਸ: ਸੁਪਰਸਟਾਰ ਵਿਜੇ ਨੇ ਮੁੱਖ ਮੰਤਰੀ ਵਜੋਂ ਲਿਆ ਹਲਫ਼
ਇਸ ਸਹੁੰ ਚੁੱਕ ਸਮਾਗਮ ਨਾਲ ਸੂਬੇ ਦੀ ਰਾਜਨੀਤੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਪਿਛਲੇ 60 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਡੀ.ਐਮ.ਕੇ (DMK) ਜਾਂ ਏ.ਆਈ.ਏ.ਡੀ.ਐਮ.ਕੇ (AIADMK) ਵਰਗੀਆਂ ਦ੍ਰਾਵਿੜ ਪਾਰਟੀਆਂ ਨੂੰ ਪਛਾੜ ਕੇ ਕਿਸੇ ਤੀਜੀ ਧਿਰ ਨੇ ਸੱਤਾ ਸੰਭਾਲੀ ਹੈ।
ਸਟੇਡੀਅਮ ਦੇ ਅੰਦਰ ਅਤੇ ਬਾਹਰ ਲੱਖਾਂ ਦੀ ਗਿਣਤੀ ਵਿੱਚ ਵਿਜੇ ਦੇ ਪ੍ਰਸ਼ੰਸਕ ਅਤੇ ਸਮਰਥਕ ਜਸ਼ਨ ਮਨਾ ਰਹੇ ਹਨ। ਵਿਜੇ ਨੂੰ ਹੁਣ 13 ਮਈ ਤੱਕ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। ਸਹੁੰ ਚੁੱਕਣ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਕੈਬਨਿਟ ਦੀ ਪਹਿਲੀ ਮੀਟਿੰਗ ਕੀਤੇ ਜਾਣ ਦੀ ਵੀ ਉਮੀਦ ਹੈ।
ਵਿਜੇ ਦੀ ਨਵੀਂ ਕੈਬਨਿਟ ਵਿੱਚ ‘ਬੱਸੀ’ ਐਨ. ਆਨੰਦ, ਆਦਵ ਅਰਜੁਨ, ਕੇ.ਏ. ਸੇਂਗੋਟਈਅਨ, ਕੇ.ਜੀ. ਅਰੁਣਰਾਜ, ਪੀ. ਵੈਂਕਟਰਮਨਨ, ਸੀ.ਟੀ.ਆਰ. ਨਿਰਮਲ ਕੁਮਾਰ, ਏ. ਰਾਜਮੋਹਨ ਅਤੇ ਕੇ.ਟੀ. ਪ੍ਰਭੂ ਵਰਗੇ ਆਗੂ ਸਹੁੰ ਚੁੱਕਣਗੇ। ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ਵਿਜੇ ਨੂੰ 13 ਮਈ ਤੱਕ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। ਸਟੇਡੀਅਮ ਦੇ ਬਾਹਰ ਅਤੇ ਪੂਰੇ ਚੇਨਈ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।