ਜਸਟਿਸ ਲੂਈਸ ਆਰਬਰ ਹੋਵੇਗੀ ਕੈਨੇਡਾ ਦੀ ਨਵੀਂ ਗਵਰਨਰ ਜਨਰਲ

ਜਸਟਿਸ ਲੂਈਸ ਆਰਬਰ ਹੋਵੇਗੀ ਕੈਨੇਡਾ ਦੀ ਨਵੀਂ ਗਵਰਨਰ ਜਨਰਲ

ਜਸਟਿਸ ਲੂਈਸ ਆਰਬਰ ਹੋਵੇਗੀ ਕੈਨੇਡਾ ਦੀ ਨਵੀਂ ਗਵਰਨਰ ਜਨਰਲ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਸੁਪਰੀਮ ਕੋਰਟ ਦੀ ਸਾਬਕਾ ਜੱਜ ਅਤੇ ਕਈ ਕੌਮਾਂਤਰੀ ਉੱਚ ਅਹੁਦਿਆਂ ’ਤੇ ਕੈਨੇਡਾ ਦੀ ਪ੍ਰਤੀਨਿਧਤਾ ਕਰ ਚੁੱਕੀ ਜਸਟਿਸ ਲੂਈਸ ਆਰਬਰ (79) ਨੂੰ ਮੁਲਕ ਦੀ ਨਵੀਂ ਗਵਰਨਰ ਜਨਰਲ ਨਾਮਜ਼ਦ ਕਰ ਕੇ ਬਰਤਾਨੀਆ ਦੇ ਸਮਰਾਟ ਤੋਂ ਉਨ੍ਹਾਂ ਦੀ ਨਿਯੁਕਤੀ ਦੀ ਪ੍ਰਵਾਨਗੀ ਹਾਸਲ ਕਰ ਲਈ ਹੈ।
ਲੂਈਸ ਮੌਜੂਦਾ ਗਵਰਨਰ ਜਨਰਲ ਮੈਰੀ ਸਾਈਮਨ ਦੀ ਥਾਂ ਲੈਣਗੇ, ਜਿਨ੍ਹਾਂ ਦੀ ਨਿਯੁਕਤੀ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 2021 ਵਿੱਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਬਰਤਾਨਵੀ ਬਾਦਸ਼ਾਹ ਦੇ ਨਾਂ ’ਤੇ ਸਹੁੰ ਚੁੱਕਦੇ ਹੀ ਕਾਰਜਭਾਰ ਸੰਭਾਲ ਲੈਣਗੇ।