ਖਣਨ ਮਾਮਲੇ ’ਚ ਪਠਾਣਮਾਜਰਾ ਦਾ ਦੋ ਰੋਜ਼ਾ ਪੁਲੀਸ ਰਿਮਾਂਡ
ਕੇਂਦਰੀ ਜੇਲ੍ਹ ਬਠਿੰਡਾ ’ਚ ਬੰਦ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਜ਼ਿਲ੍ਹੇ ਦੇ ਥਾਣਾ ਜੁਲਕਾਂ ਦੀ ਪੁਲੀਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ 5 ਸਤੰਬਰ 2025 ਨੂੰ ਦਰਜ ਮਾਈਨਿੰਗ ਐਕਟ ਦੇ ਕੇਸ ਵਿੱਚ ਪਠਾਣਮਾਜਰਾ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਗਿਆ।
ਥਾਣਾ ਜੁਲਕਾਂ ਦੇ ਐੱਸ ਐੱਚ ਓ ਇੰਸਪੈਕਟਰ ਬਲਵਿੰਦਰ ਸਿੰਘ ਰਾਜਪੁਰਾ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਪਟਿਆਲਾ ਦੀ ਅਦਾਲਤ ’ਚ ਪਠਾਣਮਾਜਰਾ ਨੂੰ ਪੇਸ਼ ਕਰ ਕੇ 7 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਇਸ ਦੌਰਾਨ ਸਰਕਾਰੀ ਵਕੀਲ ਨੇ ਤਰਕ ਇਹ ਦਿੱਤਾ ਕਿ ਸਨੌਰ ਹਲਕੇ ’ਚ ਹੁੁੰਦੀ ਰਹੀ ਗੈਰ-ਕਾਨੂੰਨੀ ਮਾਈਨਿੰਗ ਇਸ ਵਿਧਾਇਕ ਵੱਲੋਂ ਹੀ ਕਰਵਾਈ ਜਾਂਦੀ ਰਹੀ ਹੈ ਜਿਸ ਕਰ ਕੇ ਇਸ ਧੰਦੇ ’ਚ ਸ਼ੁਮਾਰ ਵਿਅਕਤੀਆਂ ਅਤੇ ਇਸ ਸਬੰਧੀ ਵਰਤੀ ਜਾਂਦੀ ਮਸ਼ੀਨਰੀ ਆਦਿ ਬਾਰੇ ਇਸ ਕੋਲੋਂ ਪੁੱਛ-ਪੜਤਾਲ ਕਰਨੀ ਹੈ।
ਵਿਧਾਇਕ ਦੇ ਵਕੀਲਾਂ ਬੀ ਐੱਸ ਭੁੱਲਰ ਅਤੇ ਐੱਸ ਐੱਸ ਸੱਗੂ ਨੇ ਅਜਿਹੀਆਂ ਦਲੀਲਾਂ ਦਾ ਜ਼ੋਰਦਾਰ ਵਿਰੋਧ ਕੀਤਾ। ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਵਿਧਾਇਕ ਦਾ ਦੋ ਰੋਜ਼ਾ ਦਾ ਪੁਲੀਸ ਰਿਮਾਂਡ ਦਿੱਤਾ।
.jpg)
.jpg)
.jpg)

.jpg)




















.jpg)






























.jpg)

























.jpg)




.jpg)
















