ਇਰਾਨ ਨਾਲ ਹਾਂ-ਪੱਖੀ ਚਰਚਾ: ਡੋਨਲਡ ਟਰੰਪ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਪਰਦੇ ਪਿੱਛੇ ਹਾਂ-ਪੱਖੀ ਵਾਰਤਾ ਹੋਣ ਦਾ ਦਾਅਵਾ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਟਰੂਥ ਸੋਸ਼ਲ’ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਨੁਮਾਇੰਦੇ ਇਰਾਨ ਨਾਲ ‘ਬੇਹੱਦ ਸਕਾਰਾਤਮਕ’ ਚਰਚਾ ਕਰ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਗੱਲਬਾਤ ਸਾਰਿਆਂ ਲਈ ਬਹੁਤ ਹੀ ਵਧੀਆ ਨਤੀਜਾ ਲੈ ਕੇ ਆ ਸਕਦੀ ਹੈ। ਟਰੰਪ ਦਾ ਇਹ ਬਿਆਨ ਉਨ੍ਹਾਂ ਦੇ ਪਿਛਲੇ ਸਖ਼ਤ ਰੁਖ਼ ਤੋਂ ਉਲਟ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਮੈਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਮੇਰੇ ਨੁਮਾਇੰਦੇ ਇਰਾਨ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਹ ਚਰਚਾ ਸਾਰਿਆਂ ਲਈ ਰਾਹਤ ਸਾਬਤ ਹੋ ਸਕਦੀ ਹੈ।’’ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟੀ ਵੀ ਚੈਨਲ ‘ਸੀ ਐੱਨ ਐੱਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਸੰਪਰਕ ਜਾਰੀ ਹੈ।
ਉਂਝ ਟਰੰਪ ਵੱਲੋਂ ਇੱਕ ਦਿਨ ਪਹਿਲਾਂ ਦਿੱਤੀ ਗਈ ਤਿੱਖੀ ਪ੍ਰਤੀਕਿਰਿਆ ਤੋਂ ਇਹ ਬਿਆਨ ਬਿਲਕੁਲ ਵੱਖਰਾ ਹੈ। ਟਰੰਪ ਨੇ ਇਰਾਨ ਦੀ ਤਾਜ਼ਾ ਤਜਵੀਜ਼ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਰਾਨ ਨੇ ਮਨੁੱਖਤਾ ਵਿਰੁੱਧ ਕੀਤੇ ਆਪਣੇ ਕੰਮਾਂ ਲਈ ਅਜੇ ਤੱਕ ਲੋੜੀਂਦੀ ਕੀਮਤ ਨਹੀਂ ਚੁਕਾਈ ਹੈ।
.jpg)
.jpg)
.jpg)

.jpg)




















.jpg)






























.jpg)

























.jpg)




.jpg)
















