1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਇਨਸਾਫ਼ ਲਈ ਜਥੇਦਾਰ ਦਾਦੂਵਾਲ ਨੂੰ ਸੌਂਪਿਆ ਮੰਗ ਪੱਤਰ
ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਅੰਦਰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਟਾਰਗੇਟ ਕਰਕੇ ਸਿੱਖ ਕਤਲੇਆਮ ਕੀਤਾ ਗਿਆ ਜਿਸ ਦਾ ਅਜੇ ਤੱਕ ਪੂਰਾ ਇਨਸਾਫ਼ ਪੀੜਤ ਪਰਿਵਾਰਾਂ ਨੂੰ ਨਹੀਂ ਮਿਲਿਆ। ਪਿਛਲੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਭਾਰਤ ਸਰਕਾਰ ਵੱਲੋਂ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਜ਼ਖਮਾਂ ’ਤੇ ਮੱਲਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤਹਿਤ ਕਾਂਗਰਸੀ ਆਗੂ ਸੱਜਣ ਕੁਮਾਰ ਸਮੇਤ ਕੁਝ ਦੋਸ਼ੀਆਂ ਨੂੰ ਸਜਾਵਾਂ,ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਗਈਆਂ ਹਨ, ਪਰ ਅਜੇ ਵੀ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਪੂਰਨ ਇਨਸਾਫ਼ ਪ੍ਰਾਪਤ ਨਹੀਂ ਹੋਇਆ।
ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸਨੋਟ ਜਾਰੀ ਕਰਦਿਆਂ ਜਥੇਦਾਰ ਦਾਦੂਵਾਲ ਦੇ ਮੀਡੀਆ ਇੰਚਾਰਜ ਭਾਈ ਜਗਮੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਪਿੰਡ ਹੋਂਦ ਚਿੱਲੜ ਰਿਵਾੜੀ ਗੁੜਗਾਓਂ ਸਿਰਸਾ ਸਮੇਤ ਵੱਖ ਵੱਖ ਥਾਵਾਂ ਤੋਂ ਨਵੰਬਰ 1984 ਦੌਰਾਨ ਕਾਂਗਰਸ ਦੀ ਸਰਕਾਰ ਵੱਲੋਂ ਕੀਤੇ ਕੀਤੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰ 'ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ' ਦੇ ਸੰਚਾਲਕ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਵਿੱਚ ਇੱਕ ਵਫ਼ਦ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਪਹੁੰਚੇ ਅਤੇ ਉਨਾਂ ਨੇ ਇੱਕ ਮੰਗ ਪੱਤਰ ਜਥੇਦਾਰ ਦਾਦੂਵਾਲ ਨੂੰ ਸੌਂਪਿਆ।
ਜਥੇਦਾਰ ਦਾਦੂਵਾਲ ਨੇ ਭਾਈ ਘੋਲੀਆ ਦੀ ਅਗਵਾਈ ਵਿੱਚ ਪਹੁੰਚੇ ਪੀੜਤ ਪਰਿਵਾਰਾਂ ਦੇ ਵਫ਼ਦ ਨੂੰ ਜਲਦੀ ਹੀ ਮਾਣਯੋਗ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਉਨਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਭਾਈ ਬਰਾੜ ਨੇ ਦੱਸਿਆ ਕੇ ਪਿਛਲੇ ਸਮੇਂ ਹਰਿਆਣਾ ਸਰਕਾਰ ਵੱਲੋਂ ਮਾਣਯੋਗ ਟੀਪੀ ਗਰਗ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੀੜਤ ਪਰਿਵਾਰਾਂ ਨੂੰ 22 ਕਰੋੜ 60 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਗਿਆ ਸੀ। ਸਾਲ 2025 ਵਿੱਚ ਨਾਇਬ ਸਿੰਘ ਸੈਣੀ ਹਰਿਆਣਾ ਸਰਕਾਰ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ 121 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ 34 ਪਰਿਵਾਰਾਂ ਦੇ ਬੱਚੇ-ਬੱਚੀਆਂ ਨੂੰ ਨਿਯੁੱਕਤੀ ਪੱਤਰ 24 ਨਵੰਬਰ 2025 ਨੂੰ ਪੰਚਕੂਲਾ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਹਾਜ਼ਰੀ ਵਿੱਚ ਦਿੱਤੇ ਗਏ ਸਨ।
ਭਾਈ ਬਰਾੜ ਨੇ ਦੱਸਿਆ ਕੇ ਪੀੜਤ ਪਰਿਵਾਰਾਂ ਨੇ ਜਥੇਦਾਰ ਦਾਦੂਵਾਲ ਨੂੰ ਮੰਗ ਪੱਤਰ ਵਿੱਚ ਦੱਸਿਆ ਕੇ ਉਨਾਂ ਨੂੰ ਯੋਗਤਾ ਮੁਤਾਬਿਕ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਇਸ ਲਈ 34 ਵਿੱਚੋਂ 31 ਪਰਿਵਾਰਾਂ ਨੇ ਨਿਯੁੱਕਤੀ ਪੱਤਰ ਸਰਕਾਰ ਨੂੰ ਵਾਪਿਸ ਕਰ ਦਿੱਤੇ ਸਨ। ਪੀੜਤ ਪਰਿਵਾਰਾਂ ਨੇ ਜਥੇਦਾਰ ਦਾਦੂਵਾਲ ਕੋਲ ਪਹੁੰਚ ਕਰਕੇ ਮੰਗ ਕੀਤੀ ਕਿ ਉਨਾਂ ਦੇ ਬੱਚਿਆਂ ਨੂੰ ਯੋਗਤਾ ਦੇ ਆਧਾਰ ਉੱਪਰ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਅਤੇ ਜੋ ਪੀੜਤ ਪਰਿਵਾਰ ਵਾਂਝੇ ਰਹਿ ਗਏ ਹਨ ਉਨਾਂ ਨੂੰ ਵੀ ਮੁਆਵਜ਼ਾ ਅਤੇ ਨੌਕਰੀਆਂ ਦਿਵਾਈਆਂ ਜਾਣ।
ਭਾਈ ਬਰਾੜ ਨੇ ਦੱਸਿਆ ਕੇ ਹੋਂਦ ਚਿੱਲੜ ਪਰਿਵਾਰ ਜਿੱਥੇ ਇੱਕੋ ਦਿਨ ਵਿੱਚ 32 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜਿਨਾਂ ਵਿੱਚ 31 ਹੋਂਦ ਚਿੱਲੜ ਅਤੇ ਇੱਕ ਭਾਈ ਇੰਦਰਜੀਤ ਸਿੰਘ ਬਟਾਲਾ ਗੁਰਦਾਸਪੁਰ ਦਾ ਇੱਕ ਫੌਜੀ ਸਿੱਖ ਜੋ ਬਦਲੇ ਹਾਲਾਤਾਂ ਕਾਰਨ ਹੋਂਦ ਚਿੱਲੜ ਰੇਲਵੇ ਸਟੇਸ਼ਨ ’ਤੇ ਉੱਤਰ ਕੇ ਸਿੱਖਾਂ ਦੀ ਢਾਣੀ ਹੋਂਦ ਚਿੱਲੜ ਵਿਖੇ ਰਾਤ ਕੱਟਣ ਪਹੁੰਚਿਆ ਸੀ ਉਹ ਵੀ ਇਸ ਕਹਿਰ ਦੀ ਭੇਂਟ ਚੜ ਗਿਆ ਸੀ। ਹੋਂਦ ਚਿੱਲੜ ਕਤਲੇਆਮ ਵਿੱਚ ਆਪਣੇ ਪਿਤਾ ਚਾਚੇ ਤਾਏ ਦੇ ਪਰਿਵਾਰ ਵਿੱਚ 18 ਜੀਅ ਗਵਾ ਚੁੱਕੀ ਬੀਬੀ ਗੁੱਡੀ ਕੌਰ ਅਤੇ ਗੁੜਗਾਓਂ ਵਿੱਚ ਆਪਣੇ ਪਰਿਵਾਰ ਦੇ ਛੇ ਜੀਅ ਮਾਤਾ, ਪਿਤਾ ਸਮੇਤ ਚਾਰ ਭੈਣ ਭਰਾ ਗਵਾ ਚੁੱਕੇ ਭਾਈ ਰਾਮ ਸਿੰਘ ਜੋ ਅੱਜ ਕੱਲ ਪਟਿਆਲਾ ਰਹਿ ਰਿਹਾ ਹੈ, ਨੇ ਕਿਹਾ ਕੇ ਅੱਜ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਵਿਚ ਵਫ਼ਦ ਲੈ ਕੇ ਜਥੇਦਾਰ ਦਾਦੂਵਾਲ ਕੋਲ ਇਸ ਲਈ ਪਹੁੰਚੇ ਸੀ ਕਿਉਂਕਿ ਜਥੇਦਾਰ ਦਾਦੂਵਾਲ ਪੰਥਕ ਜਜ਼ਬੇ ਨਾਲ ਲਬਰੇਜ਼ ਸਿੱਖ ਆਗੂ ਹਨ ਅਤੇ ਹਮੇਸ਼ਾਂ ਪੰਥਕ ਮਾਮਲਿਆ ’ਤੇ ਅਵਾਜ਼ ਬੁਲੰਦ ਕਰਦੇ ਦੀਨ ਦੁਖੀਆਂ ਦੀ ਬਾਂਹ ਫੜਦੇ ਹਨ। ਉਨ੍ਹਾਂ ਨੇ ਕਈ ਸਮਾਜਿਕ ਕਾਰਜ ਕੀਤੇ ਹਨ।
ਪੀੜਤ ਪਰਿਵਾਰਾਂ ਨੇ ਕਿਹਾ “ਪਹਿਲਾਂ ਵੀ ਜਥੇਦਾਰ ਦਾਦੂਵਾਲ ਨੇ ਸਾਡੀ ਮੱਦਦ ਕੀਤੀ ਹੈ ਅਤੇ ਹੁਣ ਵੀ ਉਹ ਹੀ ਹਰਿਆਣਾ ਵਿੱਚ ਸਾਡੀ ਇੱਕਲੋਤੀ ਆਸ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕੇ ਉਹ ਸਾਨੂੰ ਇਨਸਾਫ਼ ਜ਼ਰੂਰ ਦਿਵਾਉਣਗੇ।” ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਦਿਨ ਰਾਤ ਇੱਕ ਕਰਕੇ ਭਾਈ ਦਰਸ਼ਨ ਸਿੰਘ ਘੋਲੀਆ ਵਲੋਂ ਲੜੀ ਜਾ ਰਹੀ ਕਨੂੰਨੀ ਲੜਾਈ ਦੇ ਸਤਿਕਾਰ ਵਜੋਂ ਜਥੇਦਾਰ ਦਾਦੂਵਾਲ ਨੇ ਭਾਈ ਘੋਲੀਆ ਨੂੰ ਸਿਰਪਾਉ ਭੇਂਟ ਕਰਕੇ ਸਨਮਾਨਿਤ ਕੀਤਾ।
.jpg)
.jpg)
.jpg)
.jpg)




















.jpg)































.jpg)

























.jpg)

.jpg)



















