ਪਿੰਡ ਖਜੂਰਾਲਾ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਅੱਜ ਤੜਕਸਾਰ ਸਟੇਟ ਬੈਂਕ ਆਫ ਇੰਡੀਆ ਦਾ ਏ ਟੀ ਐੱਮ ਤੋੜ ਕੇ ਅੰਦਰੋਂ ਨਕਦੀ ਚੋਰੀ ਕਰ ਲਈ। ਘਟਨਾ ਦੀ ਸੂਚਨਾ ਪੁਲੀਸ ਨੂੰ ਕੰਟਰੋਲ ਰੂਮ ’ਤੇ ਦਿੱਤੀ ਗਈ। ਇਸ ’ਤੇ ਪੁਲੀਸ ਟੀਮਾਂ ਮੌਕੇ ’ਤੇ ਪਹੁੰਚੀਆਂ...
ਫਗਵਾੜਾ,(ਪੰਜਾਬੀ ਰਾਈਟਰ)- ਪਿੰਡ ਖਜੂਰਾਲਾ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਅੱਜ ਤੜਕਸਾਰ ਸਟੇਟ ਬੈਂਕ ਆਫ ਇੰਡੀਆ ਦਾ ਏ ਟੀ ਐੱਮ ਤੋੜ ਕੇ ਅੰਦਰੋਂ ਨਕਦੀ ਚੋਰੀ ਕਰ ਲਈ। ਘਟਨਾ ਦੀ ਸੂਚਨਾ ਪੁਲੀਸ ਨੂੰ ਕੰਟਰੋਲ ਰੂਮ ’ਤੇ ਦਿੱਤੀ ਗਈ। ਇਸ ’ਤੇ ਪੁਲੀਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ।
ਐੱਸ ਪੀ ਮਾਧਵੀ ਸ਼ਰਮਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਕਈ ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਏ ਟੀ ਐੱਮ ’ਤੇ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ ਅਤੇ ਲਾਜ਼ਮੀ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਖੁਲਾਸਾ ਕੀਤਾ ਕਿ ਮਾਰਚ 2022 ਵਿੱਚ ਵੀ ਇਸੇ ਏ ਟੀ ਐੱਮ ਤੋਂ 23 ਲੱਖ ਦੀ ਲੁੱਟ ਹੋ ਚੁੱਕੀ ਸੀ, ਇਸ ਦੇ ਬਾਵਜੂਦ ਇੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਏ ਟੀ ਐੱਮ ਦਾ ਲੌਕ ਚੋਰਾਂ ਵੱਲੋਂ ਤੋੜਿਆ ਗਿਆ ਹੈ ਅਤੇ ਨਕਦੀ ਲੁੱਟ ਲਈ ਗਈ ਹੈ।
ਪੁਲੀਸ ਨੇ ਦੋਸ਼ੀਆਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਨੇੜਲੇ ਇਲਾਕਿਆਂ ਦੀ ਸੀ ਸੀ ਟੀ ਵੀ ਫੁਟੇਜ ਜਾਂਚਣੀ ਸ਼ੁਰੂ ਕਰ ਦਿੱਤੀ ਹੈ। ਐੱਸ ਪੀ ਨੇ ਕਿਹਾ ਕਿ ਲਾਪਰਵਾਹੀ ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਲਈ ਬੈਂਕ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੈਂਕ ’ਚ ਛੁੱਟੀ ਹੋਣ ਕਾਰਨ ਅਧਿਕਾਰੀ ਲੁੱਟੀ ਗਈ ਨਕਦੀ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਏ ਟੀ ਐੱਮ ’ਚੋਂ ਨਕਦੀ ਚੋਰੀ
ਲੁਧਿਆਣਾ : ਇੱਥੇ ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਰੋਡ ’ਤੇ ਏ ਟੀ ਐੱਮ ਵਿੱਚੋਂ ਚੋਰ ਪੈਸਿਆਂ ਨਾਲ ਭਰੀਆਂ ਟਰੇਆਂ ਕੱਢ ਕੇ ਲੈ ਗਏ। ਇਹ ਘਟਨਾ ਸਵੇਰੇ 2.30 ਵਜੇ ਦੇ ਕਰੀਬ ਵਾਪਰੀ। ਸਵੇਰੇ ਘਟਨਾ ਦਾ ਪਤਾ ਲੱਗਣ ’ਤੇ ਬੈਂਕ ਅਧਿਕਾਰੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ। ਇਸ ਮਗਰੋਂ ਬਸਤੀ ਜੋਧੇਵਾਲ ਥਾਣੇ ਦੇ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਨੇ ਘਟਨਾ ਸਥਾਨ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੈਲਾਸ਼ ਨਗਰ ਰੋਡ ’ਤੇ ਪ੍ਰਾਈਵੇਟ ਬੈਂਕ ਦਾ ਏ ਟੀ ਐੱਮ ਰਾਤ ਨੂੰ ਸੁਰੱਖਿਆ ਦੀ ਘਾਟ ਕਾਰਨ ਬੰਦ ਕਰ ਦਿੱਤਾ ਜਾਂਦਾ ਹੈ। ਇੱਥੇ ਦੇਰ ਰਾਤ ਕਾਰ ਵਿੱਚ ਆਏ ਚੋਰ ਸ਼ਟਰ ਤੋੜ ਕੇ ਏ ਟੀ ਐੱਮ ਦੀਆਂ ਟਰੇਆਂ ਕੱਢ ਕੇ ਲੈ ਗਏ। ਐੱਸ ਐੱਚ ਓ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਜਾਂਚ ਕਰ ਰਹੀ ਹੈ।
.jpg)

.jpg)
.jpg)
.jpg)



















.jpg)































.jpg)

























.jpg)
.jpg)




















