60 ਵਰ੍ਹਿਆਂ ਦਾ ਹੋਇਆ ਸਲਮਾਨ ਖਾਨ, ਪਨਵੇਲ ਫਾਰਮ ਹਾਊਸ ’ਤੇ ਮੀਡੀਆ ਨਾਲ ਕੱਟਿਆ ਕੇਕ

60 ਵਰ੍ਹਿਆਂ ਦਾ ਹੋਇਆ ਸਲਮਾਨ ਖਾਨ, ਪਨਵੇਲ ਫਾਰਮ ਹਾਊਸ ’ਤੇ ਮੀਡੀਆ ਨਾਲ ਕੱਟਿਆ ਕੇਕ

ਬਾਲੀਵੁੱਟ ਅਦਾਕਾਰ ਸਲਮਾਨ ਖਾਨ ਨੇ 27 ਦਸੰਬਰ ਨੂੰ ਆਪਣੇ ਪਨਵੇਲ ਫਾਰਮ ਹਾਊਸ 'ਤੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਬੜੀ ਧੂਮ-ਧਾਮ ਨਾਲ ਆਪਣਾ 60ਵਾਂ ਜਨਮਦਿਨ ਮਨਾਇਆ। ਨਿੱਜੀ ਜਸ਼ਨਾਂ ਤੋਂ ਪਹਿਲਾਂ ਅਦਾਕਾਰ ਨੇ ਫਾਰਮ ਹਾਊਸ ਦੇ ਬਾਹਰ ਇਕੱਠੇ ਹੋਏ ਮੀਡੀਆ ਕਰਮੀਆਂ ਦਾ...

ਪਨਵੇਲ,(ਪੰਜਾਬੀ ਰਾਈਟਰ)- ਬਾਲੀਵੁੱਟ ਅਦਾਕਾਰ ਸਲਮਾਨ ਖਾਨ ਨੇ 27 ਦਸੰਬਰ ਨੂੰ ਆਪਣੇ ਪਨਵੇਲ ਫਾਰਮ ਹਾਊਸ 'ਤੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਬੜੀ ਧੂਮ-ਧਾਮ ਨਾਲ ਆਪਣਾ 60ਵਾਂ ਜਨਮਦਿਨ ਮਨਾਇਆ। ਨਿੱਜੀ ਜਸ਼ਨਾਂ ਤੋਂ ਪਹਿਲਾਂ ਅਦਾਕਾਰ ਨੇ ਫਾਰਮ ਹਾਊਸ ਦੇ ਬਾਹਰ ਇਕੱਠੇ ਹੋਏ ਮੀਡੀਆ ਕਰਮੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਜਨਮਦਿਨ ਦਾ ਕੇਕ ਕੱਟਿਆ।

ਟੀ-ਸ਼ਰਟ ਅਤੇ ਨੀਲੀ ਡੈਨਿਮ ਵਿੱਚ ਸਜੇ ਸਲਮਾਨ ਖਾਨ ਕਲੀਨ-ਸ਼ੇਵ ਲੁੱਕ ਵਿੱਚ ਸਨ। ਉਨ੍ਹਾਂ ਨੇ ਫੋਟੋਗ੍ਰਾਫ਼ਰਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੂੰ ਕੇਕ ਖਵਾਇਆ ਅਤੇ ਫੋਟੋਆਂ ਲਈ ਪੋਜ਼ ਵੀ ਦਿੱਤੇ। ਇਸ ਮੌਕੇ ਸਲਮਾਨ ਨੇ ਉੱਥੇ ਮੌਜੂਦ ਇੱਕ ਮਹਿਲਾ ਨੂੰ ਗਲੇ ਲਗਾ ਕੇ ਮੀਡੀਆ ਦਾ ਦਿਲ ਜਿੱਤ ਲਿਆ। ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਜਲਦੀ ਹੀ ਅਪੂਰਵਾ ਲਖੀਆ ਦੀ ਨਿਰਦੇਸ਼ਿਤ ਫਿਲਮ 'ਬੈਟਲ ਆਫ ਗਲਵਾਨ' ਵਿੱਚ ਭਾਰਤੀ ਫੌਜ ਦੀ ਵਰਦੀ ਵਿੱਚ ਨਜ਼ਰ ਆਉਣਗੇ, ਜੋ ਕਿ 2020 ਵਿੱਚ ਭਾਰਤ-ਚੀਨ ਸਰਹੱਦ 'ਤੇ ਹੋਈਆਂ ਗਲਵਾਨ ਘਾਟੀ ਦੀਆਂ ਝੜਪਾਂ 'ਤੇ ਅਧਾਰਤ ਹੈ। ਇਸ ਫਿਲਮ ਵਿੱਚ ਅਦਾਕਾਰਾ ਚਿੱਤਰਾਂਗਦਾ ਸਿੰਘ ਸਲਮਾਨ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।