ਪੰਜਾਬ ਸਰਕਾਰ ਅਤੇ ਮੇਰਠ ਦੇ ਸੈਂਟਰ ਨਾਲ 5 ਜਨਵਰੀ ਨੂੰ ਹੋਵੇਗਾ ਸਮਝੌਤਾ
ਚੰਡੀਗਡ਼੍ਹ,(ਪੰਜਾਬੀ ਰਾਈਟਰ)- ਕੇਂਦਰੀ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ (ਐੱਮ ਐੱੱਸ ਐੱਮ ਈ) ਮੰਤਰਾਲੇ ਨੇ ਜਲੰਧਰ ਵਿੱਚ ਖੇਡ ਤਕਨਾਲੋਜੀ ਵਿਸਥਾਰ ਕੇਂਦਰ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਵੇਂ ਕੇਂਦਰ ਨੂੰ ਮੇਰਠ ਦੇ ਪ੍ਰਾਸੈਸ ਕਮ ਪ੍ਰੋਡਕਟ ਡਿਵੈਲਪਮੈਂਟ ਸੈਂਟਰ ਅਧੀਨ ਤਿਆਰ ਕੀਤਾ ਜਾਵੇਗਾ। ਸੈਂਟਰ ਵੱਲੋਂ 5 ਜਨਵਰੀ ਨੂੰ ਜਲੰਧਰ ’ਚ ਪੰਜਾਬ ਸਰਕਾਰ ਨਾਲ ਸਮਝੌਤਾ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਐੱਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਕੀਤਾ।
ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦਾ ਖੇਡ ਸਾਮਾਨ ਉਦਯੋਗ ਬਰਾਮਦ ਦੀਆਂ ਵੱਡੀਆਂ ਸੰਭਾਵਨਾਵਾਂ ਰੱਖਦਾ ਹੈ, ਪਰ ਇਸ ਖੇਤਰ ਨੂੰ ਤਕਨਾਲੋਜੀ ਅਪਗ੍ਰੇਡੇਸ਼ਨ, ਉਤਪਾਦ ਵਿਕਾਸ, ਟੈਸਟਿੰਗ ਸਹੂਲਤਾਂ ਅਤੇ ਕੌਮਾਂਤਰੀ ਗੁਣਵੱਤਾ ਮਿਆਰਾਂ ਦੀ ਪਾਲਣਾ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਕੇਂਦਰੀ ਐੱਮ ਐੱਸ ਐੱਮ ਈ ਮੰਤਰਾਲੇ ਤੋਂ ਜਲੰਧਰ ਵਿੱਚ ਪ੍ਰਾਸੈਸ ਕਮ ਪ੍ਰੋਡਕਟ ਡਿਵੈਲਪਮੈਂਟ ਸੈਂਟਰ ਮੇਰਠ ਅਧੀਨ ਇੱਕ ਤਕਨਾਲੋਜੀ ਐਕਸਟੈਂਸ਼ਨ ਸੈਂਟਰ ਸਥਾਪਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਨੇ ਮਨਜ਼ੂਰੀ ਦੇ ਦਿੱਤੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ 11,166 ਵਰਗ ਫੁੱਟ ਵਿੱਚ ਤਕਨਾਲੋਜੀ ਵਿਸਥਾਰ ਸੈਂਟਰ ਸਥਾਪਤ ਕੀਤਾ ਜਾਵੇਗਾ ਜਿਸ ਨਾਲ ਖੇਡਾਂ ਦੇ ਸਾਮਾਨ ਅਤੇ ਹੋਰ ਸਬੰਧਤ ਉਤਪਾਦਨ ਇਕਾਈਆਂ ਨੂੰ ਵੱਡਾ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ 21 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ (ਐੱਮ ਐੱਸ ਐੱਮ ਈ) ਮੰਤਰੀ ਜੀਤਨ ਰਾਮ ਮਾਂਝੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਐੱਮ ਐੱਸ ਐੱਮ ਈ ਈਕੋ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੁਰੰਤ ਸਹਿਯੋਗ ਦੀ ਮੰਗ ਕੀਤੀ ਸੀ। ਵਿਸਥਾਰ ਸੈਂਟਰ ਉੱਚ ਮਿਆਰੀ ਉਤਪਾਦ ਅਤੇ ਪ੍ਰਕਿਰਿਆ ਵਿਕਾਸ, ਤਕਨਾਲੋਜੀ ਤਬਦੀਲੀ, ਟੈਸਟਿੰਗ ਸਹੂਲਤਾਂ, ਹੁਨਰ ਵਿਕਾਸ ਵਰਗੀਆਂ ਸੇਵਾਵਾਂ ਪ੍ਰਦਾਨ ਕਰੇਗਾ। ਸ੍ਰੀ ਅਰੋੜਾ ਨੇ 8 ਮਹੀਨੇ ਲਗਾਤਾਰ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਕੇਂਦਰ ਨੂੰ ਪ੍ਰਵਾਨਗੀ ਦਿਵਾਈ ਹੈ।
.jpg)

.jpg)
.jpg)
.jpg)



















.jpg)































.jpg)

























.jpg)
.jpg)




















