ਸਿੱਖ ਆਫ਼ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਸਾਥੀਆਂ ਨੇ ਪ੍ਰਗਟ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਵਾਸ਼ਿੰਗਟਨ ਡੀ.ਸੀ. (ਪੰਜਾਬੀ ਰਾਈਟਰ)- ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਵਿਚ ਇਹ ਖਬਰ ਬੜੇ ਹੀ ਦੁੱਖ ਨਾਲ ਪੜੀ ਜਾਵੇਗੀ ਕਿ ਉੱਘੇ ਬਿਜ਼ਨਸਮੈਨ, ਸਮਾਜ ਸੇਵੀ ਅਤੇ ਗੁਰੂਘਰ ਵਿਚ ਅਥਾਹ ਸ਼ਰਧਾ ਰੱਖਣ ਵਾਲੇ ਸ੍ਰ. ਸਰਬਜੀਤ ਸਿੰਘ ਢਿੱਲੋਂ ਸੰਸਾਰਕ ਯਾਤਰਾ ਮੁਕੰਮਲ ਕਰਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਗਏ ਹਨ। ਪ੍ਰਾਪਤ ਖਬਰਾਂ ਅਨੁਸਾਰ ਉਨਾਂ ਦੀ ਲਿਵਰ ਟਰਾਂਸਪਲਾਂਟ ਸਰਜਰੀ ਦੇ ਚੱਲਦਿਆਂ ਹੀ ਉਹਨਾਂ ਦੇ ਸਵਾਸ ਪੂਰੇ ਹੋ ਗਏ। ਸ੍ਰ. ਢਿੱਲੋਂ ਨੇ ਗੁਰਦੁਆਰਾ ਸਾਹਿਬ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ’ਚ ਚੇਅਰਮੈਨ, ਬੋਰਡ ਆਫ ਟਰੱਸਟੀ ਅਤੇ ਸਿੱਖਸ ਆਫ ਅਮੈਰਿਕਾ ਵਿਚ ਡਾਇਰੈਕਟਰ ਵਜੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ। ਉਹਨਾਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਆਫ ਅਮੈਰਿਕਾ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸ੍ਰ. ਸਰਬਜੀਤ ਸਿੰਘ ਢਿੱਲੋਂ ਜਿੱਥੇ ਇਕ ਸਫਲ ਬਿਜ਼ਸਨਮੈਨ ਸਨ ਉੱਥੇ ਉਹ ਇਕ ਸਮਾਜ ਸੇਵੀ ਅਤੇ ਗੁਰੂਘਰ ਦੇ ਸ਼ਰਧਾਲੂ ਵੀ ਸਨ। ਉਹਨਾਂ ਸਿੱਖ ਆਫ ਅਮੈਰਿਕਾ ਦੇ ਸਾਥ ਦੇ ਕੇ ਸਮਾਜ ਸੇਵੀ ਕਾਰਜਾਂ ’ਚ ਵਡੇਰਾ ਯੋਗਦਾਨ ਪਾਇਆ ਹੈ। ਉਹਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਸ੍ਰ. ਢਿੱਲੋਂ ਦੇ ਇਕ ਬੱਚਾ ਬੇਟੀ ਹੀ ਹੈ ਅਤੇ ਹੁਣ ਉਹਨਾਂ ਦੇ ਪਿੱਛੇ ਮਾਂ-ਧੀ ਹੀ ਪਰਿਵਾਰ ਵਿਚ ਹਨ। ਅਸੀਂ ਸਿੱਖ ਆਫ ਅਮੈਰਿਕਾ ਵਲੋਂ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਰਹਾਂਗੇ। ਇਸ ਮੌਕੇ ਸ੍ਰ. ਜੱਸੀ ਦੇ ਨਾਲ ਬਲਜਿੰਦਰ ਸ਼ੰਮੀ ਸਿੰਘ, ਦਲਵੀਰ ਸਿੰਘਸਰਪੰਚ, ਕਮਲਜੀਤ ਸਿੰਘਸੋਨੀ, ਗੁਰਿੰਦਰ ਸੋਨੀ, ਰਜਿੰਦਰ ਸਿੰਘ ਗੋਗੀ, ਸੁਖਵਿੰਦਰ ਸਿੰਘ, ਮਨਜੀਤ ਗਰੇਵਾਲ, ਗੁਰਮੁਖਸਿੰਘ, ਜਸਵਿੰਦਰ ਸਿੰਘ, ਓਪਿੰਦਰ ਗਿੱਲ, ਜਸਵੰਤ ਸਿੰਘ ਧਾਲੀਵਾਲ, ਰਤਨ ਸਿੰਘ, ਜਰਨੈਲ ਸਿੰਘ ਟੀਟੂ, ਅਰਜਿੰਦਰ ਸਿੰਘ ਲਾਡੀ, ਗੁਰਵਿੰਦਰ ਸੇਠੀ, ਧਰਮਪਾਲ ਸਿੰਘ, ਨਿਰਮਲ ਸਿੰਘ, ਸਾਜਿਦ ਤਰਾਰ, ਜੋਗਿੰਦਰ ਸਿੰਘ ਸਮਰਾ, ਕੁਲਵਿੰਦਰ ਫਲੌਰ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਸੰਨੀ, ਦਿਲਜੀਤ ਸਿੰਘ ਬੱਬੀ, ਇੰਦਰਜੀਤ ਸਿੰਘ ਗੁਜਰਾਲ, ਜਸਵਿੰਦਰ ਸਿੰਘ, ਪ੍ਰਭਜੋਤ ਬਤਰਾ, ਹਰਬੀਰ ਬਤਰਾ, ਪਿ੍ਰਤਪਾਲ ਸਿੰਘ, ਨੋਨੀਸਿੰਘ, ਸੁਖਪਾਲ ਸਿੰਘ ਧਨੋਆ, ਵਰਿੰਦਰ ਸਿੰਘ, ਗੁਰਦੇਵ ਸਿੰਘ ਆਦਿ ਸਿੱਖਸ ਆਫ ਅਮੈਰਿਕਾ ਅਤੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲੀਟਮੋਰ ਦੇ ਅਹੁਦੇਦਾਰ ਅਤੇ ਸੇਵਾਦਾਰਾਂ ਨੇ ਵੀ ਸਰਬਜੀਤ ਸਿੰਘ ਢਿੱਲੋਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੱੁਖ ਦਾ ਪ੍ਰਗਟਾਵਾ ਕੀਤਾ।
.jpg)
.jpg)

.jpg)
.jpg)



















.jpg)































.jpg)

























.jpg)

.jpg)



















