ਨਿਊਯਾਰਕ, 13 ਸਤੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਸੋਹੋ ਇਲਾਕੇ ਵਿੱਚ ਤਿੰਨ ਦਿਨਾਂ ਦੇ ਸੜ੍ਹਕੀ ਪ੍ਰਦਰਸ਼ਨ ਦੌਰਾਨ ਇੱਕ ਬੇਸ਼ਰਮ ਕਲਾਕਾਰ ਨੇ ਆਪਣੇ ਸਰੀਰ ਨੂੰ ਅਲਫ਼ ਨੰਗਾ ਕਰੀ ਰੱਖਿਆ — ਅਤੇ ਇਸ ਅਜੀਬੋ-ਗਰੀਬ ਹਰਕਤ ਤੋਂ ਨਾਰਾਜ਼ ਨਿਊਯਾਰਕ ਵਾਸੀਆਂ ਦੀਆਂ ਖਰੀਆਂ-ਖਰੀਆਂ ਸੁਣੀਆਂ। ਬਾਲਟੀਮੋਰ ਦੇ ਪ੍ਰਦਰਸ਼ਨਕਾਰੀ ਕਲਾਕਾਰ "Psuperhamb" (ਜੋ "Ham" ਵਜੋਂ ਜਾਣਿਆ ਜਾਂਦਾ ਹੈ) ਨੇ 5 ਤੋਂ 8 ਸਤੰਬਰ ਤੱਕ ਹਿਊਸਟਨ ਸਟ੍ਰੀਟ (ਕ੍ਰੌਸਬੀ ਸਟ੍ਰੀਟ ਦੇ ਨੇੜੇ) ’ਤੇ ਇੱਕ ਛੋਟੇ ਜਿਹੇ ਪਲੇਟਫ਼ਾਰਮ ’ਤੇ ਪੂਰੀ ਤਰ੍ਹਾਂ ਨੰਗੇ ਹੋ ਕੇ ਪ੍ਰਦਰਸ਼ਨ ਕੀਤਾ। ਉਸਨੇ ਆਪਣੇ ਸਰੀਰ ’ਤੇ ਕਈ ਸੰਦੇਸ਼ ਲਿਖੇ ਹੋਏ ਸਨ, ਜਿਵੇਂ ਕਿ: ‘ਤਰੱਕੀ ਨਾਲ ਲੜਨ ਲਈ ਘੱਟ ਵਰਤੋਂ ਕਰੋ’ (Use less to fight progress) ਇਸ ਹਰਕਤ ਦਾ ਮਕਸਦ ਸ਼ਾਇਦ ਹਿਊਸਟਨ ਸਟ੍ਰੀਟ ’ਤੇ Open AI ਵੱਲੋਂ ਦਫ਼ਤਰ ਖੋਲ੍ਹਣ ਵੱਲ ਧਿਆਨ ਖਿੱਚਣਾ ਸੀ, ਪਰ ਨਿਊਯਾਰਕ ਵਾਸੀਆਂ ਨੇ ਇਸਨੂੰ ਬਿਲਕੁਲ ਪਸੰਦ ਨਹੀਂ ਕੀਤਾ। ਹੈਮ (Ham) ਨੇ ਦਾਅਵਾ ਕੀਤਾ ਕਿ ਉਸਨੂੰ ਸਿਰਫ਼ ਲੋਕਾਂ ਦੀਆਂ ਨਾਰਾਜ਼ ਨਜ਼ਰਾਂ ਦਾ ਹੀ ਨਹੀਂ, ਸਗੋਂ ਸਰੀਰਕ ਹਮਲੇ ਦਾ ਵੀ ਸਾਹਮਣਾ ਕਰਨਾ ਪਿਆ। ਹੈਮ ਨੇ ਕਿਹਾ, ‘ਕਿਸੇ ਨੇ ਮੈਨੂੰ ਕਈ ਵਾਰ ਮੇਰੇ ਪਲੇਟਫ਼ਾਰਮ ਤੋਂ ਹੇਠਾਂ ਧੱਕਾ ਦਿੱਤਾ ਅਤੇ ਜਦੋਂ ਮੈਂ ਵਾਪਸ ਉੱਪਰ ਚੜ੍ਹਿਆ ਤਾਂ ਉਸਨੇ ਮੇਰੇ ਚਿਹਰੇ ’ਤੇ ਮੁੱਕਾ ਮਾਰਿਆ ਅਤੇ ਭੱਜ ਗਿਆ।’ ਉਸਨੇ ਇਹ ਵੀ ਦਾਅਵਾ ਕੀਤਾ ਕਿ 8 ਸਤੰਬਰ ਨੂੰ ਉਸਨੂੰ ਜ਼ਬਰਦਸਤੀ ਮਾਨਸਿਕ ਰੋਗਾਂ ਦੇ ਵਾਰਡ (psychiatric ward) ਵਿੱਚ ਲਿਜਾਇਆ ਗਿਆ ਸੀ ਅਤੇ ਛੇ ਘੰਟੇ ਦੀ ਜਾਂਚ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
NYPD (ਨਿਊਯਾਰਕ ਪੁਲਿਸ) ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੀ ਹੈਮ ’ਤੇ ਕਦੇ ਹਮਲਾ ਹੋਇਆ ਸੀ ਜਾਂ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਸੀ। NYPD ਨੇ ਕਿਹਾ, ‘ਕਿਸੇ ਪ੍ਰਗਟਾਵੇ ਵਾਲੀ ਗਤੀਵਿਧੀ ਦੇ ਸਬੰਧ ਵਿੱਚ ਜਨਤਕ ਤੌਰ ’ਤੇ ਨੰਗੇ ਹੋਣਾ ਜ਼ਰੂਰੀ ਨਹੀਂ ਕਿ ਗੈਰ-ਕਾਨੂੰਨੀ ਹੋਵੇ; ਕੋਈ ਖਾਸ ਵਿਹਾਰ ਕਾਨੂੰਨ ਦੀ ਉਲੰਘਣਾ ਹੈ ਜਾਂ ਨਹੀਂ, ਇਹ ਖਾਸ ਤੱਥਾਂ ਅਤੇ ਹਾਲਾਤਾਂ ’ਤੇ ਨਿਰਭਰ ਕਰਦਾ ਹੈ।’
.jpg)
.jpg)
.jpg)
.jpg)















































.jpg)











.jpg)






.jpg)






























.jpg)


