
ਨੋਇਡਾ-ਲੋਕਾਂ ’ਚ ਉਤਸ਼ਾਹ ਭਰਨ ਵਾਲੇ ਤੇ ਉਨ੍ਹਾਂ ਨੂੰ ਪ੍ਰੇਰਣਾ ਦੇਣ ਵਾਲੇ ਬੁਲਾਰੇ ਵਿਵੇਕ ਬਿੰਦਰਾ ’ਤੇ ਨੋਇਡਾ ‘ਚ ਆਪਣੀ ਪਤਨੀ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਉਹ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਬਿੰਦਰਾ ਦੇ ਜਵਾਬ ਲਈ ਤੁਰੰਤ ਸੰਪਰਕ ਨਹੀਂ ਹੋ ਸਕਿਆ। ਬਿੰਦਰਾ ਦੀ ਪਤਨੀ ਯਾਨਿਕਾ ਦੇ ਭਰਾ ਵੈਭਵ ਕਵਾਤੜਾ ਦੀ ਸ਼ਿਕਾਇਤ ਤੋਂ ਬਾਅਦ 14 ਦਸੰਬਰ ਨੂੰ ਸੈਕਟਰ 126 ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬਿੰਦਰਾ ਅਤੇ ਯਾਨਿਕਾ ਦਾ 6 ਦਸੰਬਰ ਨੂੰ ਵਿਆਹ ਹੋਇਆ ਸੀ ਅਤੇ ਉਹ ਇੱਥੋਂ ਦੇ ਸੈਕਟਰ 94 ਵਿੱਚ ਪੌਸ਼ ਸੁਸਾਇਟੀ ਵਿੱਚ ਰਹਿ ਰਹੇ ਸਨ। 7 ਦਸੰਬਰ ਦੀ ਸਵੇਰ ਨੂੰ ਜੀਜਾ ਵਿਵੇਕ ਬਿੰਦਰਾ ਆਪਣੀ ਮਾਂ ਪ੍ਰਭਾ ਨਾਲ ਬਹਿਸ ਕਰ ਰਿਹਾ ਸੀ, ਜਦੋਂ ਯਾਨਿਕਾ ਨੇ ਇਸ ਮਾਮਲੇ ਵਿਚ ਦਖਲ ਦਿੱਤਾ ਤਾਂ ਮੇਰੇ ਜੀਜੇ ਨੇ ਭੈਣ ਨਾਲ ਕਮਰੇ ਨੂੰ ਬੰਦ ਕਰ ਲਿਆ ਤੇ ਉਸ ਨਾਲ ਕਥਿਤ ਬਦਸਲੂਕੀ ਅਤੇ ਕੁੱਟਮਾਰ ਕੀਤੀ। ਉਸ ਦੇ ਸਾਰੇ ਸਰੀਰ ’ਤੇ ਜ਼ਖ਼ਮ ਹਨ, ਉਹ ਸੁਣਨ ਤੋਂ ਅਸਮਰੱਥ ਹੈ।, ਉਸ ਦੇ ਵਾਲ ਵੀ ਪੁੱਟ ਦਿੱਤੇ। ਉਸ ਦਾ ਦਿੱਲੀ ਦੇ ਕੈਲਾਸ਼ ਦੀਪਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕਵਾਤੜਾ ਨੇ ਇਹ ਵੀ ਦੋਸ਼ ਲਾਇਆ ਕਿ ਲੜਾਈ ਦੌਰਾਨ ਬਿੰਦਰਾ ਨੇ ਉਸ ਦੀ ਭੈਣ ਦਾ ਮੋਬਾਈਲ ਫੋਨ ਤੋੜ ਦਿੱਤਾ।