ਮੇਰੀ ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਰੱਬ ਦੀ ਰੂਹ ਵਰਗੇ ਲੋਕ
ਅੰਮ੍ਰਿਤ ਵੇਲਾ ਹੈ। ਟਰੇਨ ਵਿਚ ਬੈਠਾ ਸਿਰਸਾ ਤੋਂ ਬਠਿੰਡਾ ਜਾ ਰਿਹਾ ਹਾਂ। ਅਹਿਮ ਗੱਲ ਕਿ ਸਿਰਸਾ ਆਇਆ ਹੀ ਪਹਿਲੀ ਵਾਰ ਹਾਂ। ਕਦੇ ਸਬੱਬ ਨਹੀਂ ਸੀ ਬਣਿਆ। ਵੈਸੇ ਸਿਰਸਾ ਦਾ ਨਾਂ ਦੁਨੀਆਂ ਭਰ ਵਿੱਚ ਉੱਘਾ ਹੈ। ਆਪਣੀ ਅੱਜ ਦੀ ਡਾਇਰੀ ਦਾ ਪੰਨਾ ਲਿਖਦਿਆਂ ਸੋਚ ਰਿਹਾ ਹਾਂ ਕਿ ਜੇ ਦੁਨੀਆਂ ਖੜ੍ਹੀ ਹੋਈ ਹੈ, ਤਾਂ ਉਹ ਰੱਬ ਵਰਗੇ ਲੋਕਾਂ ਕਰਕੇ ਹੀ ਹੈ, ਨਹੀਂ ਤਾਂ ਇਨਸਾਨ ਹੁਣ ਤੀਕ ਇਨਸਾਨ ਨੂੰ ਨੋਚ ਨੋਚ ਕੇ ਖਾ ਜਾਂਦਾ। ਕਹਿੰਦੇ ਨੇ ਕਿ ਇਨਸਾਨ ਜਦ ਹੈਵਾਨ ਬਣਦਾ ਹੈ, ਈਸ਼ਵਰ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਵਰਗੇ ਬੰਦਿਆਂ ਨੂੰ ਕਹਿੰਦਾ ਹੈ ਕਿ ਜਾਓ, ਦੁਖੀਆਂ ਦਾ ਦੁਖ ਨਿਵਾਰੋ। ਟੁੱਟਿਆਂ ਨੂੰ ਜੋੜੋ। ਰੋਂਦਿਆਂ ਨੂੰ ਗਲੇ ਲਗਾਓ। ਧੀਰਜ ਵੰਡੋ। ਪ੍ਰੇਮ ਭਾਵਨਾ ਬਲਵਾਨ ਕਰੋ।
ਇਹ ਸੱਚ ਹੈ ਕਿ ਮੈਂ 10 ਸਾਲ ਦੀ ਉਮਰੇ ਘਰੋਂ ਨਿਕਲਿਆ। ਅੱਜ 41 ਸਾਲ ਹੋ ਗਏ ਨੇ, ਸਫ਼ਰ ਦਰ ਸਫ਼ਰ। ਪੈਰ ਪਹੀਏ ਬਣੇ ਚਲੇ ਆ ਰਹੇ ਨੇ। ਪੈਰ ਟਾਇਰ ਬਣ ਗਏ ਕਹਿਣਾ ਬਣਦਾ ਹੈ।
ਹੁਣ ਸਿਰਸਾ ਆਇਆ ਤਾਂ ਦੋ ਦਿਨ ਬੜੇ ਖੂਬਸੂਰਤ ਸਨ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਆਇਆ ਸਾਂ। ਇਕ ਸੈਮੀਨਾਰ ਸੀ। ਯੂਨੀਵਰਸਿਟੀ ਦੇ ਖੂਬਸੂਰਤ ਵਾਤਾਵਰਣ ਨੇ ਖੂਬ ਮਨ ਮੋਹਿਆ। ਹਰ ਬੰਦਾ ਆਪਣੇ ਕੰਮ ਵਿਚ ਰੁਚਿਤ। ਮਾਲੀਆਂ ਤੋਂ ਲੈਕੇ ਫੁੱਲ ਬੂਟੇ ਵੀ ਰੁੱਝੇ ਰੁੱਝੇ ਜਾਪਣ ਲੱਗੇ। ਜਿੱਥੇ ਰੱਬ ਵਰਗੇ ਬੰਦੇ ਪ੍ਰਬੰਧ ਚਲਾਉਂਦੇ ਹੋਣ, ਉੱਥੇ ਵਾਤਾਵਰਣ ਆਪੇ ਸੁਖ਼ਦ ਭਰਿਆ ਤੇ ਸੋਹਣਾ ਸੋਹਣਾ ਹੋ ਜਾਂਦਾ ਹੈ। ਜੁਗ ਜੁਗ ਜੀਵੇ ਨਿਮਰਤਾ ਦਾ ਪੁੰਜ ਡਾ. ਪ੍ਰੋ ਵਿਜੈ ਕੁਮਾਰ ਵਾਈਸ ਚਾਂਸਲਰ। ਪਤਾ ਨਹੀ ਕਿਸ ਮਿੱਟੀ ਦੇ ਬਣੇ ਨੇ ਡਾ. ਵਿਜੈ ਜੀ, ਸਲੀਕਾ, ਖੁਸ਼ਮਜਾਜੀ, ਸਹਿਣਸ਼ੀਲਤਾ ਤੇ ਸਰਲਤਾ ਦੇਖ ਕੇ ਵਾਰ-ਵਾਰ ਮਹਿਸੂਸ ਹੋਇਆ ਹੈ ਕਿ ਇਹੋ ਜਿਹੇ ਪ੍ਰਬੰਧਕ ਤੇ ਮੁਖੀ ਜੇਕਰ ਸਾਰੇ ਅਦਾਰਿਆਂ ਵਿੱਚ ਸ਼ਸ਼ੋਭਿਤ ਹੋਣ, ਸਾਡੇ ਰਾਜ ਬਾਹਰਲੇ ਮੁਲਕਾਂ ਵਰਗੇ ਹੋ ਜਾਣਗੇ। ਚੰਗੇ ਬੰਦੇ ਆਪਣੀ ਨਿੱਗਰ ਤੇ ਉਸਾਰੂ ਸੋਚ ਨਾਲ ਮੰਦੇ ਥਾਂ ਨੂੰ ਵੀ ਭਾਗ ਲਾ ਦਿੰਦੇ ਹਨ। ਅਗਲੀ ਵਾਰ ਆਇਆ ਤਾਂ ਸਰਸਾ ਨਦੀ ਦੇ ਦਰਸ਼ਨ ਕਰਨ ਜਾਵਾਂਗਾ, ਜਿੱਥੇ ਵਿਛੋੜੇ ਪਏ ਸਨ। ਉਨ੍ਹਾਂ ਵਿਛੋੜਿਆਂ ’ਤੇ ਕੁਰਬਾਨੀਆਂ ਕਾਰਣ ਹੀ ਅਸੀਂ ਜੀਵੰਤ ਹਾਂ। ਖੈਰ ਜੀ।
ਸਿਰਸਾ ਤੋਂ ਵਾਪਸੀ ਬੜੀ ਸਹਿਜ ਹੈ। ਅੱਜ ਡਾਇਰੀ ਦਾ ਪੰਨਾ ਏਨਾ ਹੀ। ਬਾਕੀ ਫੇਰ।
.jpg)
.jpg)
.jpg)
.jpg)




















.jpg)































.jpg)

























.jpg)

.jpg)



















