ਯੂਰੋਪ ਦੇ ਕਈ ਸ਼ਹਿਰਾਂ ’ਚ ਨੌਜਵਾਨ ਸੜਕਾਂ ’ਤੇ ਉਤਰੇ

ਯੂਰੋਪ ਦੇ ਕਈ ਸ਼ਹਿਰਾਂ ’ਚ ਨੌਜਵਾਨ ਸੜਕਾਂ ’ਤੇ ਉਤਰੇ

ਯੂਰੋਪ ਦੇ ਕਈ ਸ਼ਹਿਰਾਂ ’ਚ ਨੌਜਵਾਨ ਸੜਕਾਂ ’ਤੇ ਉਤਰੇ
ਇਟਲੀ ਦੇ ਸ਼ਹਿਰ ਮਿਲਾਨ, ਰੋਮ ਅਤੇ ਟਿਊਰਿਨ ਸਣੇ ਕਈ ਸ਼ਹਿਰਾਂ ਦੀਆਂ ਸੜਕਾਂ ’ਤੇ ਹਜ਼ਾਰਾਂ ਨੌਜਵਾਨਾਂ ਨੇ ਮਾਰਚ ਕੀਤਾ। ਪਿਛਲੇ ਹਫ਼ਤੇ ਹੋਏ ਮੁਜ਼ਾਹਰਿਆਂ ਦੌਰਾਨ ਹੋਈਆਂ ਹਿੰਸਕ ਝੜਪਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਮੁੜ ਵਾਪਰਨ ਤੋਂ ਰੋਕਣ ਲਈ ਅਧਿਕਾਰੀਆਂ ਨੇ ਵੱਡੀ ਗਿਣਤੀ ਪੁਲੀਸ... ਇਟਲੀ ਦੇ ਟਿਊਰਿਨ ਸ਼ਹਿਰ ’ਚ ਪਿਆਜ਼ਾ ਕੈਸਤੈਲੋ ਵਿੱਚ ਪ੍ਰਦਰਸ਼ਨਕਾਰੀ ਪੁਲੀਸ ਨਾਲ ਟਾਕਰਾ ਕਰਦੇ ਹੋਏ। -ਫੋਟੋ: ਏਪੀ ਇਟਲੀ ਦੇ ਸ਼ਹਿਰ ਮਿਲਾਨ, ਰੋਮ ਅਤੇ ਟਿਊਰਿਨ ਸਣੇ ਕਈ ਸ਼ਹਿਰਾਂ ਦੀਆਂ ਸੜਕਾਂ ’ਤੇ ਹਜ਼ਾਰਾਂ ਨੌਜਵਾਨਾਂ ਨੇ ਮਾਰਚ ਕੀਤਾ। ਪਿਛਲੇ ਹਫ਼ਤੇ ਹੋਏ ਮੁਜ਼ਾਹਰਿਆਂ ਦੌਰਾਨ ਹੋਈਆਂ ਹਿੰਸਕ ਝੜਪਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਮੁੜ ਵਾਪਰਨ ਤੋਂ ਰੋਕਣ ਲਈ ਅਧਿਕਾਰੀਆਂ ਨੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤੇ ਸੈਨਿਕ ਤਾਇਨਾਤ ਕੀਤੇ ਹਨ। ਮਿਲਾਨ ’ਚ ਮੁਜ਼ਾਹਰਾ ਸ਼ਾਂਤਮਈ ਰਿਹਾ ਪਰ ਰੋਮ ਅਤੇ ਟਿਊਰਿਨ ’ਚ ਮੁਜ਼ਾਹਰਾਕਾਰੀਆਂ ਦੀਆਂ ਪੁਲੀਸ ਨਾਲ ਝੜਪਾਂ ਹੋਈਆਂ ਹਨ। ਇਤਾਲਵੀ ਮੀਡੀਆ ਅਨੁਸਾਰ ਮਿਲਾਨ ’ਚ ਹਜ਼ਾਰਾਂ ਨੌਜਵਾਨਾਂ ਨੇ ਰੋਸ ਮਾਰਚ ਕੀਤਾ। ਇਸ ਦੌਰਾਨ ਸੈਨਿਕ ਤਾਇਨਾਤ ਕੀਤੇ ਗਏ ਅਤੇ ਮਹਿੰਗੇ ਸਾਮਾਨ ਵਾਲੀਆਂ ਦੁਕਾਨਾਂ ਸਾਹਮਣੇ ਲੱਕੜ ਦੇ ਤਖ਼ਤੇ ਲਾ ਦਿੱਤੇ ਗਏ। ਮੀਡੀਆ ਅਨੁਸਾਰ ਮਿਲਾਨ ’ਚ ਪੁਲੀਸ ਨੇ ਇਹਤਿਆਤ ਵਜੋਂ ਕਈ ਨਾਬਾਲਗਾਂ ਨੂੰ ਹਿਰਾਸਤ ’ਚ ਲਿਆ ਹੈ। ਕੌਮਾਂਤਰੀ ਪੱਧਰ ’ਤੇ ਸਭ ਤੋਂ ਵੱਧ ਧਿਆਨ ਫਰਾਂਸ ’ਚ ਹੋ ਰਹੇ ਮੁਜ਼ਾਹਰਿਆਂ ’ਤੇ ਰਿਹਾ ਹੈ ਪਰ ਮਿਲਾਨ ਅਤੇ ਰੋਮ ਤੋਂ ਲੈ ਕੇ ਮੈਡਰਿਡ (ਸਪੇਨ), ਲਿਸਬਨ (ਪੁਰਤਗਾਲ) ਅਤੇ ਤਿਰਾਨਾ (ਅਲਬਾਨੀਆ) ਤੱਕ ਯੂਰੋਪ ਦੇ ਕਈ ਸ਼ਹਿਰਾਂ ’ਚ ਵੀ ਵੱਡੇ ਪੱਧਰ ’ਤੇ ਮੁਜ਼ਾਹਰੇ ਹੋਏ ਹਨ। ਇਨ੍ਹਾਂ ਮੁਜ਼ਾਹਰਿਆਂ ’ਚ ਸਿੱਖਿਆ, ਭ੍ਰਿਸ਼ਟਾਚਾਰ, ਜੰਗ-ਵਿਰੋਧੀ ਅੰਦੋਲਨ, ਪੈਨਸ਼ਨ ਅਤੇ ਰਿਹਾਇਸ਼ ਸਣੇ ਕਈ ਮੁੱਦੇ ਚੁੱਕੇ ਗਏ ਹਨ। ਅਲਬਾਨੀਆ ਦੀ ਰਾਜਧਾਨੀ ਤਿਰਾਨਾ ’ਚ ਦੰਗਾ ਰੋਕੂ ਪੁਲੀਸ ਨੇ ਮੁਜ਼ਾਹਰਾਕਾਰੀਆਂ ਦੀ ਭੀੜ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਨ੍ਹਾਂ ’ਚੋਂ ਕੁਝ ਲੋਕਾਂ ਨੇ ਸਰਕਾਰੀ ਇਮਾਰਤਾਂ ’ਚ ਅੱਗ ਲਾ ਦਿੱਤੀ ਅਤੇ ਪੁਲੀਸ ’ਤੇ ਚੀਜ਼ਾਂ ਸੁੱਟੀਆਂ। ਸ਼ਹਿਰ ਦੀਆਂ ਸੜਕਾਂ ’ਤੇ 2500 ਪੁਲੀਸਕਰਮੀ ਤਾਇਨਾਤ ਸਨ। ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਟਿਊਸ਼ਨ ਫੀਸ ਘਟਾਉਣ ਅਤੇ ਸਿੱਖਿਆ ’ਚ ਸਰਕਾਰੀ ਨਿਵੇਸ਼ ਵਧਾਉਣ ਦੀ ਮੰਗ ਕਰ ਰਹੇ ਹਨ। ਕੁਝ ਵਿਦਿਆਰਥੀ ਸਰਕਾਰ ਵਿਰੋਧੀ ਅੰਦੋਲਨ ’ਚ ਵੀ ਸ਼ਾਮਲ ਹੋ ਗਏ ਹਨ ਜੋ ਅਲਬਾਨੀਆ ’ਚ ਸਮਾਜਵਾਦੀ ਪ੍ਰਧਾਨ ਮੰਤਰੀ ਐਦੀ ਰਾਮਾ ਦਾ ਅਸਤੀਫ਼ਾ ਮੰਗ ਰਹੇ ਹਨ। ਸਪੇਨ ਦੀ ਰਾਜਧਾਨੀ ਮੈਡਰਿਡ ’ਚ ਹਜ਼ਾਰਾਂ ਸੇਵਾਮੁਕਤ ਨਾਗਰਿਕਾਂ ਅਤੇ ਹੋਰ ਲੋਕਾਂ ਨੇ ਸ਼ਾਂਤਮਈ ਮਾਰਚ ਕੀਤਾ। ਉਨ੍ਹਾਂ ਮੰਗ ਕੀਤੀ ਕਿ ਜਨਤਕ ਪੈਨਸ਼ਨ ਪ੍ਰਣਾਲੀ ’ਚ ਕੋਈ ਤਬਦੀਲੀ ਨਾ ਕੀਤੀ ਜਾਵੇ। ਸਪੇਨ ਦੇ ਮੁਜ਼ਾਹਰਾਕਾਰੀਆਂ ਤੋਂ ਪ੍ਰੇਰਨਾ ਲੈਂਦਿਆਂ ਕਿਫ਼ਾਇਤੀ ਰਿਹਾਇਸ਼ ਦੀ ਮੰਗ ਕਰ ਰਹੇ ਲੋਕਾਂ ਨੇ ਗੁਆਂਢੀ ਮੁਲਕ ਪੁਰਤਗਾਲ ਦੀ ਰਾਜਧਾਨੀ ਲਿਸਬਨ ’ਚ ਵੀ ਰੋਸ ਮਾਰਚ ਕੀਤਾ ਹੈ।