ਡੈਮੋਕਰੈਟ ਜਿੱਤੇ ਤਾਂ ਫਰਾਂਸ ਵਾਂਗ ਸੜੇਗਾ ਅਮਰੀਕਾ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਵਿੱਚ ਫੈਲੀ ਹਿੰਸਕ ਗੜਬੜ ਨੂੰ ਡੈਮੋਕਰੇਟਾਂ ਵਿਰੁੱਧ ਦਲੀਲ ਵਜੋਂ ਵਰਤਦਿਆਂ ਆਖਿਆ ਕਿ ਜੇ ਡੈਮੋਕਰੈਟ ਜਿੱਤ ਗਏ ਤਾਂ ਫਰਾਂਸ ਵਾਂਗ ਅਮਰੀਕਾ ਵੀ ਸੜੇਗਾ। ਉਨ੍ਹਾਂ ਨੇ ਇਹ ਟਿੱਪਣੀ ਸੋਮਵਾਰ ਨੂੰ ਕੰਸਾਸ ਵਿੱਚ ਰੈਲੀ ਦੌਰਾਨ ਕੀਤੀ। ਉਹ... ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਵਿੱਚ ਫੈਲੀ ਹਿੰਸਕ ਗੜਬੜ ਨੂੰ ਡੈਮੋਕਰੇਟਾਂ ਵਿਰੁੱਧ ਦਲੀਲ ਵਜੋਂ ਵਰਤਦਿਆਂ ਆਖਿਆ ਕਿ ਜੇ ਡੈਮੋਕਰੈਟ ਜਿੱਤ ਗਏ ਤਾਂ ਫਰਾਂਸ ਵਾਂਗ ਅਮਰੀਕਾ ਵੀ ਸੜੇਗਾ। ਉਨ੍ਹਾਂ ਨੇ ਇਹ ਟਿੱਪਣੀ ਸੋਮਵਾਰ ਨੂੰ ਕੰਸਾਸ ਵਿੱਚ ਰੈਲੀ ਦੌਰਾਨ ਕੀਤੀ। ਉਹ ਕੰਸਾਸ ਵਿੱਚ ਉਹ ਸੀਟ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਉੱਤੇ ਲੰਮੇ ਸਮੇਂ ਤੋਂ ਰਿਪਬਲਿਕਨ ਕਾਬਜ਼ ਹਨ ਪਰ ਹੁਣ ਇਸ ਦੇ ਉਨ੍ਹਾਂ ਦੇ ਵਿਰੋਧੀਆਂ ਦੇ ਹੱਥਾਂ ਵਿੱਚ ਜਾਣ ਦਾ ਖ਼ਤਰਾ ਹੈ। ਰਿਪਬਲਿਕਨ ਉਮੀਦਵਾਰ ਰੋਜਰ ਮਾਰਸ਼ਲ ਦੀ ਹਮਾਇਤ ’ਚ ਡੋਨਲਡ ਟਰੰਪ ਦੀ ਇਹ ਰੈਲੀ ਉਨ੍ਹਾਂ ਕੰਜ਼ਰਵੇਟਿਵ ਸੂਬਿਆਂ ਵਿੱਚ ਉਨ੍ਹਾਂ ਦੇ ਹਾਲੀਆ ਦੌਰਿਆਂ ਵਿੱਚੋਂ ਇੱਕ ਸੀ ਜਿੱਥੇ ਇਰਾਨ ਜੰਗ ਅਤੇ ਵਧਦੀਆਂ ਕੀਮਤਾਂ ਕਾਰਨ ਵੋਟਰਾਂ ਦੀ ਨਾਰਾਜ਼ਗੀ ਕਾਰਨ ਰਿਪਬਲਿਕਨ ਉਮੀਦਵਾਰ ਮੁਸ਼ਕਲ ਸਥਿਤੀ ਵਿੱਚ ਹਨ। ਰਾਸ਼ਟਰਪਤੀ ਟਰੰਪ ਨੇ ਕਿਹਾ, ‘‘ਕੰਸਾਸ ਨੂੰ ਮੈਂ ਪਿਆਰ ਕਰਦਾ ਹਾਂ ਪਰ ਮੈਂ ਇੱਥੇ ਰੋਜਰ ਮਾਰਸ਼ਲ ਲਈ ਆਇਆਂ ਹਾਂ।’’ ਟਰੰਪ ਨੇ ਫਰਾਂਸ ਵਿੱਚ ਹੋ ਰਹੇ ਵਿਆਪਕ ਮੁਜ਼ਾਹਰਿਆਂ ਦਾ ਜ਼ਿਕਰ ਕਰਦਿਆਂ ਕਿਹਾ, ‘‘ਜੇ ਰਿਪਬਲਿਕਨ ਨਹੀਂ ਜਿੱਤਦੇ ਤਾਂ ਅਮਰੀਕਾ ਵਿੱਚ ਵੀ ਅਜਿਹੇ ਹਾਲਾਤ ਪੈਦਾ ਹੋੋ ਸਕਦੇ ਹਨ।’’ ਭਾਸ਼ਣ ਦੌਰਾਨ ਉਨ੍ਹਾਂ ਨੇ ਪਰਵਾਸੀਆਂ ਅਤੇ ਮੁਸਲਮਾਨਾਂ ਖ਼ਿਲਾਫ਼ ਅਜਿਹੀ ਬਿਆਨਬਾਜ਼ੀ ਕੀਤੀ ਜਿਸ ਦੀ ਵਰਤੋਂ ਉਨ੍ਹਾਂ ਨੇ ਆਪਣੀਆਂ ਤਿੰਨ ਰਾਸ਼ਟਰਪਤੀ ਚੋਣ ਮੁਹਿੰਮਾਂ ਭਖਾਉਣ ਲਈ ਕੀਤੀ ਸੀ। ਟਰੰਪ ਨੇ ਕਿਹਾ, ‘‘ਅਸੀਂ ਆਪਣੇ ਮੁਲਕ ਨਾਲ ਅਜਿਹਾ ਨਹੀ ਹੋਣ ਦੇਵਾਂਗੇ। ਜਦੋਂ ਤੁਸੀਂ ਫਰਾਂਸ ਵਿੱਚ ਸੜਦੇ ਚਰਚ ਅਤੇ ਭੜਕਦੀ ਅੱਗ ਦੇਖ ਰਹੇ ਹੋ ਤਾਂ ਚੇਤੇ ਰੱਖਿਓ ਕਿ ਕੱਟੜਵਾਦੀ ਡੈਮੋਕਰੈਟ ਅਮਰੀਕਾ ਨਾਲ ਇਹੀ ਕੁਝ ਕਰਨਾ ਚਾਹੁੰਦੇ ਹਨ।’’
.jpg)
.jpg)

.jpg)
.jpg)














































.jpg)











.jpg)








.jpg)




























.jpg)


