ਭਾਰਤ ਤੇ ਅਮਰੀਕਾ ਊਰਜਾ ਤੇ ਰੱਖਿਆ ਸਹਿਯੋਗ ਵਧਾਉਣ ਲਈ ਰਾਜ਼ੀ
ਅਮਰੀਕੀ ਤਕਨਾਲੋਜੀਆਂ ਤੇ ਪ੍ਰਣਾਲੀਆਂ ਦੀ ਖ਼ਰੀਦ ਵਧਾਉਣ ਦੀ ਅਪੀਲ; ਭਾਰਤ ਨੂੰ ਕੱਚੇ ਤੇਲ ਦੀ ਸੋਧ ’ਚ ‘ਮਹਾਸ਼ਕਤੀ’ ਦੱਸਿਆ; ਵਪਾਰ ਸਮਝੌਤਾ ਜਲਦੀ ਨੇਪਰੇ ਚੜ੍ਹਨ ਦਾ ਦਾਅਵਾ; 26/11 ਦੇ ਪੀੜਤਾਂ ਨੂੰ ਸ਼ਰਧਾਂਜਲੀ ਮੁੰਬਈ ਵਿੱਚ ਦੁਵੱਲੀ ਗੱਲਬਾਤ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨੂੰ ਮਿਲਦੇ ਹੋਏ।-ਫੋਟੋ: ਰਾਇਟਰਜ਼ ਭਾਰਤ ਤੇ ਅਮਰੀਕਾ ਨੇ ਰਿਸ਼ਤਿਆਂ ਵਿੱਚ ਚੱਲ ਰਹੇ ਤਣਾਅ ਦੇ ਬਾਵਜੂਦ ਮੰਗਲਵਾਰ ਨੂੰ ਊਰਜਾ ਅਤੇ ਰੱਖਿਆ ਸਹਿਯੋਗ ਨੂੰ ਵਧਾਉਣ ਵੱਲ ਕਦਮ ਪੁੱਟੇ ਹਨ। ਤਿੰਨ ਰੋਜ਼ਾ ਫੇਰੀ ਲਈ ਭਾਰਤ ਪੁੱਜੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਨੂੰ ਊਰਜਾ ਵਪਾਰ ਦਾ ਘੇਰਾ ਮੋਕਲਾ ਕਰਨ ਅਤੇ ਅਮਰੀਕੀ ਤਕਨਾਲੋਜੀਆਂ ਤੇ ਪ੍ਰਣਾਲੀਆਂ ਦੀ ਖ਼ਰੀਦ ਵਧਾਉਣ ਦੀ ਅਪੀਲ ਕੀਤੀ ਹੈ। ਰੂਬੀਓ ਦੀ ਪੰਜ ਮਹੀਨਿਆਂ ’ਚ ਇਹ ਦੂਜੀ ਫੇਰੀ ਹੈ। ਵਾਸ਼ਿੰਗਟਨ ਦੀਆਂ ਅਣਕਿਆਸੀਆਂ ਵਪਾਰਕ ਨੀਤੀਆਂ ਅਤੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਸਖ਼ਤੀ ਕਾਰਨ ਦੁਵੱਲੇ ਸਬੰਧਾਂ ਵਿੱਚ ਤਣਾਅ ਬਣਿਆ ਹੋਇਆ ਹੈ। ਰੂਬੀਓ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਨੂੰ ਕੱਚੇ ਤੇਲ ਦੀ ਰਿਫਾਇਨਿੰਗ ਦੇ ਖੇਤਰ ਵਿੱਚ ‘ਮਹਾਸ਼ਕਤੀ’ ਦੱਸਿਆ ਅਤੇ ਭਾਰਤ ਵਿੱਚ ਵੈਨੇਜ਼ੁਏਲਾ ਦੇ ਕੱਚੇ ਤੇਲ ਦੀ ਵਧੇਰੇ ਪ੍ਰੋਸੈਸਿੰਗ ਕਰਨ ਦੀ ਵਕਾਲਤ ਕੀਤੀ। ਰੂਬੀਓ ਬੁੱਧਵਾਰ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਜਾਮਨਗਰ ਰਿਫਾਇਨਰੀ ਦਾ ਦੌਰਾ ਕਰਨਗੇ। ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਰੂਬੀਓ ਨੇ ਕਿਹਾ ਕਿ ‘ਕੁਝ ਕੁ ਚੀਜ਼ਾਂ’ ਬਾਰੇ ਗੱਲਬਾਤ ਪੂਰੀ ਹੋਣੀ ਬਾਕੀ ਹੈ। ਉਂਝ, ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਮਝੌਤਾ ‘ਜਲਦੀ’ ਨੇਪਰੇ ਚੜ੍ਹ ਜਾਵੇਗਾ। ਮੀਟਿੰਗ ਮਗਰੋਂ ਜੈਸ਼ੰਕਰ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਉਨ੍ਹਾਂ ਅਤੇ ਰੂਬੀਓ ਨੇ ‘ਦੁਵੱਲੇ ਰਿਸ਼ਤਿਆਂ ਨੂੰ ਹੋਰ ਅੱਗੇ ਵਧਾਉਣ ਬਾਰੇ ਵਿਚਾਰ ਸਾਂਝੇ ਕੀਤੇ, ਜਿਸ ਵਿੱਚ ਵਪਾਰ, ਊਰਜਾ, ਤਕਨਾਲੋਜੀ, ਰੱਖਿਆ ਅਤੇ ਲੋਕਾਂ ਦਰਮਿਆਨ ਸਬੰਧਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।’ ਅਮਰੀਕੀ ਵਿਦੇਸ਼ ਵਿਭਾਗ ਨੇ ਦੱਸਿਆ ਕਿ ਰੂਬੀਓ ਤੇ ਜੈਸ਼ੰਕਰ ਨੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ਵਿੱਚ ਪੱਛਮੀ ਏਸ਼ੀਆ ਦਾ ਹਾਲੀਆ ਘਟਨਾਕ੍ਰਮ ਵੀ ਸ਼ਾਮਲ ਹੈ। ਰੂਬੀਓ ਤਿੰਨ ਰੋਜ਼ਾ ਫੇਰੀ ਲਈ ਅੱਜ ਹੀ ਉਜ਼ਬੇਕਿਸਤਾਨ ਤੋਂ ਮੁੰਬਈ ਪਹੁੰਚੇ ਹਨ। ਰੂਬੀਓ ਪੰਜ ਮਹੀਨੇ ਪਹਿਲਾਂ ਵਿਦੇਸ਼ ਮੰਤਰੀ ਵਜੋਂ ਆਪਣੇ ਪਲੇਠੇ ਭਾਰਤ ਦੌਰੇ ’ਤੇ ਆਏ ਸਨ। ਜੈਸ਼ੰਕਰ ਨਾਲ ਰਸਮੀ ਗੱਲਬਾਤ ਤੋਂ ਪਹਿਲਾਂ ਰੂਬੀਓ ਤਾਜ ਮੈਮੋਰੀਅਲ ਗਏ, ਜਿੱਥੇ ਉਨ੍ਹਾਂ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਪੀੜਤਾਂ (ਜਿਨ੍ਹਾਂ ਵਿੱਚ ਪੰਜ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ) ਨੂੰ ਸ਼ਰਧਾਂਜਲੀ ਭੇਟ ਕੀਤੀ। ਰੂਬੀਓ ਨੇ ਭਾਰਤ ਵੱਲੋਂ ਰੂਸੀ ਤੇਲ ਖ਼ਰੀਦਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਭਾਰਤ ਨੇ ਆਪਣੇ ਊਰਜਾ ਪੋਰਟਫੋਲੀਓ ਵਿੱਚ ਵੰਨ-ਸੁਵੰਨਤਾ ਲਿਆਉਣ ਦੀ ਵਾਰ ਵਾਰ ਇੱਛਾ ਪ੍ਰਗਟਾਈ ਹੈ, ਜੋ ਸਮਝਦਾਰੀ ਵਾਲਾ ਕਦਮ ਹੈ। ਅਜਿਹਾ ਰਾਤੋ-ਰਾਤ ਕਰਨਾ ਸੌਖਾ ਨਹੀਂ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕਾਫ਼ੀ ਪੇਸ਼ਕਦਮੀ ਕੀਤੀ ਹੈ, ਅਤੇ ਸਾਨੂੰ ਇਹ ਦੇਖ ਕੇ ਖ਼ੁਸ਼ੀ ਹੈ। ਪਰ ਅਸਲ ਵਿੱਚ, ਗੱਲ ਸਿਰਫ਼ ਰੂਸੀ ਤੇਲ ਦੀ ਨਹੀਂ; ਇਹ ਭਾਰਤ ਦੀ ਵੰਨ-ਸੁਵੰਨਤਾ ਲਿਆਉਣ ਦੀ ਇੱਛਾ ਬਾਰੇ ਹੈ, ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਦੀਆਂ ਊਰਜਾ ਲੋੜਾਂ ਦੇ ਸਰੋਤ ਵਜੋਂ ਯੋਗਦਾਨ ਪਾ ਸਕਦੇ ਹਾਂ।’’ ਰੂਬੀਓ ਨੇ ਕਿਹਾ, ‘‘ਅਸੀਂ ਵੈਨੇਜ਼ੁਏਲਾ ਅਤੇ ਹੋਰ ਮੁਲਕਾਂ ਬਾਰੇ ਚਰਚਾ ਕੀਤੀ ਹੈ, ਅਤੇ ਮੇਰਾ ਮੰਨਣਾ ਹੈ ਕਿ ਵੱਖ ਵੱਖ ਊਰਜਾ ਪੋਰਟਫੋਲੀਓ ਬਾਰੇ ਮਜ਼ਬੂਤ ਸਹਿਯੋਗੀ ਹੋਣਾ ਸਾਡੇ ਆਪਣੇ ਹਿੱਤ ਵਿੱਚ ਹੈ।’’
.jpg)
.jpg)

.jpg)
.jpg)














































.jpg)











.jpg)








.jpg)




























.jpg)


